
Patiala News: ਸ਼ੱਕੀ ਯੰਤਰਾਂ ਵਿਚ ਕਿਸੇ ਤਰ੍ਹਾਂ ਦੀ ਵਿਸਫੋਟਕ ਸਮੱਗਰੀ ਨਹੀਂ
ਪਟਿਆਲਾ ਵਿਚ ਬੰਬ ਮਿਲਣ ਦੀ ਅਫ਼ਵਾਹ ਫੈਲਾਈ ਜਾ ਰਹੀ ਹੈ। ਜਦਕਿ ਉਥੇ ਕੋਈ ਬੰਬ ਨਹੀਂ ਹੈ। ਮਿਲੀ ਜਾਣਕਾਰੀ ਅਨੁਸਾਰ ਅੱਜ ਪਟਿਆਲਾ ਵਿਚ ਰਾਕੇਟ ਲਾਂਚਰ ਮਿਲੇ ਸਨ ਪਰ ਉਨ੍ਹਾਂ ਵਿਚ ਕੋਈ ਵਿਸਫੋਟਕ ਸਮੱਗਰੀ ਨਹੀਂ ਸੀ।
ਇਸ ਬਾਰੇ ਜਾਣਕਾਰੀ ਦਿੰਦਿਆਂ ਐਸਐਸਪੀ ਪਟਿਆਲਾ ਨਾਨਕ ਸਿੰਘ ਨੇ ਕਿਹਾ ਕਿ ਪੁਲਿਸ ਨੇ ਇਨ੍ਹਾਂ ਲਾਂਚਰਾਂ ਨੂੰ ਬਰਾਮਦ ਕਰ ਲਿਆ ਹੈ ਤੇ ਜਾਂਚ ਵਿਚ ਪਾਇਆ ਗਿਆ ਹੈ ਕਿ ਇਨ੍ਹਾਂ ਵਿਚ ਕਿਸੇ ਤਰ੍ਹਾਂ ਦੀ ਕੋਈ ਵਿਸਫੋਟਕ ਸਮੱਗਰੀ ਨਹੀਂ ਸੀ। ਕੁਝ ਕੁ ਲੋਕਾਂ ਵਲੋਂ ਇਨ੍ਹਾਂ ਨੂੰ ਬੰਬ ਕਹਿ ਕੇ ਅਫ਼ਵਾਹ ਫੈਲਾਈ ਜਾ ਰਹੀ ਹੈ, ਜੋ ਕਿ ਸੱਚ ਨਹੀਂ ਹੈ।
ਜਾਣਕਾਰੀ ਅਨੁਸਾਰ ਪਟਿਆਲਾ ਦੇ ਰਾਜਪੁਰਾ ਰੋਡ 'ਤੇ ਸਥਿਤ ਇਕ ਸੂਕਲ ਨੇੜਿਓ ਕੂੜੇ ਦੇ ਢੇਰ ਵਿਚੋਂ ਕੁਝ ਸ਼ੱਕੀ ਯੰਤਰ ਮਿਲਣ ਤੋਂ ਬਾਅਦ ਲੋਕਾਂ ਵਿਚ ਦਹਿਸ਼ਤ ਫੈਲ ਗਈ। ਕਈ ਲੋਕਾਂ ਨੂੰ ਲੱਗਿਆ ਕਿ ਇਹ ਬੰਬ ਹਨ ਪਰ ਜਿਵੇਂ ਹੀ ਪੁਲਿਸ ਨੇ ਪਹੁੰਚ ਕੇ ਇਨ੍ਹਾਂ ਨੂੰ ਬਰਾਮਦ ਕੀਤਾ ਤਾਂ ਪਤਾ ਲੱਗਾ ਕਿ ਇਹ ਬਹੁਤ ਹੀ ਪੁਰਾਣੇ ਲਾਂਚਰ ਹਨ ਜੋ ਕਿ ਬਿਨ੍ਹਾਂ ਕਿਸੇ ਵਿਸਫੋਟਕ ਸਮੱਗਰੀ ਦੇ ਸਨ। ਪੁਲਿਸ ਨੇ ਇਨ੍ਹਾਂ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਕੀਤੀ ਕਿ ਇਹ ਲਾਂਚਰ ਇਥੇ ਕਿਵੇਂ ਆਏ।