
ਪਟਿਆਲਾ ਦਾ ਦਿਲ ਮੰਨੇ ਜਾਂਦੇ ਲੀਲਾ ਭਵਨ ਇਲਾਕੇ ਵਿਖੇ ਸਮਾਰਟ ਵਰਲਡ ਐਡਵਾਈਜ਼ਰਜ਼ ਨਾਂਅ ਦਾ ਇਕ ਇੰਸਟੀਚਿਊਟ ਖੋਲ੍ਹਿਆ ਗਿਆ ਹੈ। ਇਸ ਇੰਸਟੀਚਿਊਟ ਦੇ ਮੈਨੇਜਿੰਗ
ਪਟਿਆਲਾ: ਪਟਿਆਲਾ ਦਾ ਦਿਲ ਮੰਨੇ ਜਾਂਦੇ ਲੀਲਾ ਭਵਨ ਇਲਾਕੇ ਵਿਖੇ ਸਮਾਰਟ ਵਰਲਡ ਐਡਵਾਈਜ਼ਰਜ਼ ਨਾਂਅ ਦਾ ਇਕ ਇੰਸਟੀਚਿਊਟ ਖੋਲ੍ਹਿਆ ਗਿਆ ਹੈ। ਇਸ ਇੰਸਟੀਚਿਊਟ ਦੇ ਮੈਨੇਜਿੰਗ ਪਾਰਟਨਰ ਪਾਲੀਵੁੱਡ/ਬਾਲੀਵੁੱਡ ਅਤੇ ਹਾਲੀਵੁੱਡ ਪ੍ਰੋਡਕਸ਼ਨ ਦੇ ਮਸ਼ਹੂਰ ਚਿਹਰੇ ਗੁਲਜ਼ਾਰ ਇੰਦਰ ਸਿੰਘ ਚਾਹਲ ਹਨ ਤੇ ਉਹਨਾਂ ਵੱਲੋਂ ਸਮਾਰਟ ਵਰਲਡ ਐਵਵਾਈਜ਼ਰਜ਼ ਦਾ ਉਦਘਾਟਨ ਕੀਤਾ ਗਿਆ।
File Photo
ਉਹਨਾਂ ਵੱਲੋਂ ਰੱਖੇ ਇਕ ਪੱਤਰਕਾਰ ਸੰਮੇਲਨ ਵਿਚ ਉਹਨਾਂ ਕਿਹਾ ਕਿ ਉਹ ਇਸ ਰਾਹੀਂ ਪੰਜਾਬੀ ਨੌਜਵਾਨਾਂ ਨੂੰ ਪੂਰੀ ਤਰ੍ਹਾਂ ਨਿਰਪੱਖ ਢੰਗ ਨਾਲ ਵਿਸ਼ਵਵਿਆਪੀ ਮੌਕਿਆਂ ਦਾ ਲਾਭ ਲੈਣ ਲਈ ਨਿਰਦੇਸ਼ਤ ਕਰਨ ਲਈ ਵਚਨਬੱਧ ਹਨ।ਇਸ ਉਦਘਾਟਨ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਪੰਜਾਬੀ ਫਿਲਮਾਂ ਦੇ ਪ੍ਰਸਿੱਧ ਕਲਾਕਾਰ ਅਤੇ ਕਾਮੇਡੀਅਨ ਬਿਨੂੰ ਢਿੱਲੋਂ ਵੀ ਮੌਜੂਦ ਰਹੇ।
File Photo
ਇਸ ਮੌਕੇ ਗੁਲਜ਼ਾਰ ਇੰਦਰ ਚਾਹਲ ਨੇ ਦੱਸਿਆ ਕਿ ਇਕ ਮਸ਼ਹੂਰ ਹਸਤੀ ਜਿਨ੍ਹਾਂ ਨੂੰ ਪੀ.ਕੇ. ਸਰ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ ਤੇ ਜਿਨ੍ਹਾਂ ਨੂੰ ਵਾਈਪੀਐਸ ਸਕੂਲ ਵਿਚ ਅੰਗਰੇਜ਼ੀ ਪੜ੍ਹਾਉਣ ਦਾ 35 ਸਾਲਾਂ ਦਾ ਤਜ਼ਰਬਾ ਵੀ ਹੈ, ਉਹ ਅਪਣੇ ਅੰਗਰੇਜ਼ੀ ਸਿਖਾਉਣ ਦੇ ਹੁਨਰ ਦੀ ਵਰਤੋਂ ਕਰਕੇ ਅੰਗਰੇਜ਼ੀ ਹੁਨਰਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਈਲੈਟਸ, ਪੀਟੀਈ, ਅੰਗਰੇਜ਼ੀ ਭਾਸ਼ਾ ਨਾਲ ਸਬੰਧਤ ਮੁੱਢਲੀ ਜਾਣਕਾਰੀ, ਵੀਜ਼ਾ ਕਾਊਂਸਲਿੰਗ, ਦੁਨੀਆ ਭਰ ਵਿਚ ਸਿਖਿਆ ਲਈ ਮੌਕੇ, ਯਾਤਰਾ ਲਈ ਤਿਆਰੀ ਅਤੇ ਵਿਦੇਸ਼ਾਂ ਵਿਚ ਜਾਣ ਲਈ ਵੱਖ-ਵੱਖ ਤਰ੍ਹਾਂ ਦੀਆਂ ਸਹੂਲਤਾਂ ਪ੍ਰਦਾਨ ਕਰਨਗੇ।
File Photo
ਉਹਨਾਂ ਕਿਹਾ ਕਿ ਸਮਾਰਟ ਵਰਲਡ ਐਡਵਾਈਜ਼ਰ ਬੈਂਕਿੰਗ, ਸਿੱਖਿਆ, ਮੀਡੀਆ ਅਤੇ ਮਨੋਰੰਜਨ ਆਦਿ ਖੇਤਰਾਂ ਵਿਚ ਮੁਹਾਰਤ ਹਾਸਲ ਕਰ ਚੁੱਕੀਆਂ ਤਜ਼ੁਰਬੇਕਾਰ ਸਖਸ਼ੀਅਤਾਂ ਵੱਲੋਂ ਚਲਾਇਆ ਜਾ ਰਿਹਾ ਹੈ। ਇਸ ਸਮਾਰੋਹ ਵਿਚ ਵਿਸ਼ੇਸ਼ ਤੌਰ ‘ਤੇ ਪੰਜਾਬੀ ਲੋਕ ਗਾਇਕ ਪੰਮੀ ਬਾਈ ਅਤੇ ਪੰਜਾਬ ਸਟੇਟ ਸੋਸ਼ਲ ਵੈਲਫੇਅਰ ਬੋਰਡ ਦੀ ਚੇਅਰਪਰਸਨ ਗੁਰਸ਼ਰਨ ਕੌਰ ਰੰਧਾਵਾ ਵੀ ਸ਼ਾਮਲ ਸਨ।
File Photo
ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਬਿਨੂੰ ਢਿਲੋਂ ਨੇ ਗੁਲਜ਼ਾਰ ਇੰਦਰ ਚਾਹਲ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਦੀ ਦੇਖਭਾਲ ਕਰਨ ਲਈ ਉਹਨਾਂ ਦੀ ਪਹੁੰਚ ਵਿਚ ਇਕ ਵੱਖਰੀ ਹਿੰਮਤ ਹੈ। ਬਿਨੂੰ ਢਿਲੋਂ ਨੇ ਭਾਵੂਕ ਹੁੰਦਿਆਂ ਗੁਲਜ਼ਾਰ ਇੰਦਰ ਚਾਹਲ, ਹਰਿੰਦਰ ਸਿੰਘ ਚਾਹਲ, ਆਈਪੀਐਸ ਸਾਬਕਾ ਡੀਆਈਜੀ ਪੰਜਾਬ ਪੁਲਿਸ ਵੱਲੋਂ ਦਿੱਤੀਆਂ ਗਈਆਂ ਬੇਮਿਸਾਲ ਨਿਰਸਵਾਰਥ ਸੇਵਾਵਾਂ ਦੇ ਕਿੱਸੇ ਵੀ ਸੁਣਾਏ।
Gulzar Inder Chahal
ਉਹਨਾਂ ਕਿਹਾ ਕਿ ਗੁਲਜ਼ਾਰ ਚਾਹਲ ਵੱਲੋਂ ‘ਜਾਗੋ ਨਸ਼ੇ ਤਿਆਗੋ’ ਮਿਸ਼ਨ ਰਾਹੀਂ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਾ ਮੁਕਤ ਕਰਨ ਲਈ ਜੋ ਪਿਛਲੇ ਬਹੁਤ ਸਾਲਾਂ ਤੋਂ ਚਲਾਈ ਜਾ ਰਹੀ ਮੁਹਿੰਮ ਹੈ, ਦੇ ਲਈ ਵਧਾਈ ਦਿੱਤੀ, ਜਿਸ ਦੇ ਬਹੁਤ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ।