ਖੇਤੀਕਾਨੂੰਨਾਂਨੂੰ ਰੱਦਕਰਵਾਕੇ ਗੈਟਸਮਝੌਤੇਦੀਮੈਂਬਰਸ਼ਿਪਤੋਂਬਾਹਰਆਉਣ ਤਕ ਜਾਰੀ ਰਹੇਗਾ ਸੰਘਰਸ਼ ਡੱਲੇਵਾਲ
Published : Mar 10, 2021, 6:43 am IST
Updated : Mar 10, 2021, 6:43 am IST
SHARE ARTICLE
image
image

ਖੇਤੀ ਕਾਨੂੰਨਾਂ ਨੂੰ  ਰੱਦ ਕਰਵਾ ਕੇ ਗੈਟ ਸਮਝੌਤੇ ਦੀ ਮੈਂਬਰਸ਼ਿਪ ਤੋਂ ਬਾਹਰ ਆਉਣ ਤਕ ਜਾਰੀ ਰਹੇਗਾ ਸੰਘਰਸ਼ : ਡੱਲੇਵਾਲ


ਬਨੂੜ, 9 ਮਾਰਚ (ਅਵਤਾਰ ਸਿੰਘ): ਸੰਯੁਕਤ ਕਿਸਾਨ ਮੋਰਚੇ ਦੇ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਤਿੰਨੇ ਖੇਤੀ ਕਾਨੂੰਨਾਂ ਸਮੇਤ ਸੁਧਾਰਾਂ ਦੇ ਨਾਂ ਉੱਤੇ ਲਿਆਂਦੇ ਜਾ ਰਹੇ ਲੋਕ ਵਿਰੋਧੀ ਕਾਨੂੰਨਾਂ ਦੇ ਖ਼ਾਤਮੇ ਲਈ ਕੇਂਦਰ ਸਰਕਾਰ ਨੂੰ  ਗੈਟ ਸਮਝੌਤੇ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦਿਵਾਉਣ ਤਕ ਅੰਦੋਲਨ ਨੂੰ  ਜਾਰੀ ਰਖਿਆ ਜਾਵੇਗਾ ਅਤੇ ਇਸ ਅੰਦੋਲਨ ਨੂੰ  ਲੰਮੇ ਸਮੇਂ ਤਕ ਜਾਰੀ ਰੱਖਣ ਲਈ ਦੇਸ਼ ਦੇ ਕੋਨੇ-ਕੋਨੇ ਤੋਂ ਹਰ ਿਾਕ ਵਰਗ ਦੀ ਸਮੂਲੀਅਤ ਯਕੀਨੀ ਬਣਾਉਣ ਲਈ ਨੌਜਵਾਨਾਂ ਨੂੰ  ਜ਼ਿੰਮੇਵਾਰੀ ਤੇ ਠਰੰਮੇ ਨਾਲ ਮੋਹਰੀ ਰੋਲ ਅਦਾ ਕਰਨਾ ਹੋਵੇਗਾ | ਉਹ ਅੱਜ ਬਨੂੜ-ਰਾਜਪੁਰਾ ਕੌਮੀ ਮਾਰਗ 'ਤੇ ਜਾਂਸਲਾ ਬੱਸ ਸਟੈਂਡ ਨੇੜੇ ਸੱਦੀ ਕਿਸਾਨ ਮਹਾਂ ਪੰਚਾਇਤ ਦੌਰਾਨ ਹੋਏ ਇੱਕਠ ਨੂੰ  ਸੰਬੋਧਨ ਕਰ ਰਹੇ ਸਨ | 
ਕਿਸਾਨ ਆਗੂ ਨੇ ਕਿਹਾ ਕਿ ਸੰਸਾਰ ਟਰੇਡ ਸੰਗਠਨ (ਡਬਲਿਊੁਟੀਓ) ਅਤੇ ਵਿਸ਼ਵ ਬੈਂਕ ਦੇ ਦਬਾਅ ਅਧੀਨ ਮੋਦੀ ਸਰਕਾਰ ਵਲੋਂ ਕਾਰਪੋਰੇਟ ਘਰਾਣਿਆਂ ਨੂੰ  ਫ਼ਾਇਦਾ ਪਹੁੰਚਾਉਣ ਲਈ ਖੇਤੀ ਕਾਨੂੰਨਾਂ ਲਿਆਂਦਾ ਗਿਆ ਹੈ | ਜਿਸ ਨਾਲ ਉਨਾਂ ਨੂੰ  ਕੁਦਰਤੀ ਸਾਧਨ ਤੇ ਸਸਤੀ ਮਜ਼ਦੂਰੀ ਮੁਹਈਆ ਕਰਵਾਈ ਜਾ ਸਕੇ | ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਦੀ ਬਦੌਲਤ ਐਫ਼ਸੀਆਈ ਨੂੰ  ਖ਼ਤਮ ਕੀਤਾ ਜਾ ਰਿਹਾ ਹੈ

 ਜਿਸ ਨਾਲ ਐਮਐਸਪੀ ਵੀ ਨਹੀ ਰਹੇਗੀ ਅਤੇ ਮੰਡੀ ਸਿਸਟਮ ਵੀ ਟੁੱਟ ਜਾਵੇਗਾ ਤੇ ਲੋਕਾਂ ਦੀ ਰੋਜੀ-ਰੋਟੀ ਉੱਤੇ ਭਰੀ ਸੱਟ ਵਜੇਗੀ | ਉਨਾਂ ਚਿੰਤਾਂ ਜਾਹਿਰ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਗੈਟ ਅਧੀਨ ਭਾਰਤੀ ਸੰਵਿਧਾਨ ਨੂੰ  ਬਦਲ ਦਿੱਤਾ ਹੈ | ਉਨ੍ਹਾਂ ਕਿਸਾਨਾਂ ਮਜਦੂਰਾਂ ਸਮੇਤ ਹਰੇਕ ਵਰਗ ਨੂੰ  ਅੰਦਲੋਨ ਵਿੱਚ ਸਮੂਲੀਅਤ ਕਰਨ ਦਾ ਸੱਦਾ ਦਿੱਤਾ | ਉਨਾਂ ਕਿਸਾਨ ਅੰਦੋਲਨ ਦੀ 100 ਦਿਨਾਂ ਦੀ ਪ੍ਰਾਪਤੀਆ ਗਿਣਾਉਦੇ ਹੋਏ ਕਿਹਾ ਕਿ ਦੇਸ਼ ਕਿਸਾਨਾਂ ਨੂੰ  ਇੱਕ ਝੰਡੇ ਹੇਠ ਇੱਕਠਾ ਕੀਤਾ ਹੈ | ਪੰਜਾਬੀਆਂ ਦਾ ਸਮੁੱਚੇ ਦੇਸ਼ ਤੋਂ ਇਲਾਵਾ ਅੰਤਰਰਾਸਟਰੀ ਪੱਧਰ ਉੱਤੇ ਮਾਣ ਵਧਿਆ ਹੈ | ਇਸ ਮੌਕੇ ਕਿਸਾਨ ਸਭਾ ਦੇ ਆਗੂ ਧਰਮਪਾਲ ਸਿੰਘ ਸੀਲ, ਅਰਥ ਸਾਸਤਰੀ ਡਾ ਬਲਵਿੰਦਰ ਸਿੰਘ ਟਿਵਾਣਾ, ਗੁਰਦਰਸਨ ਸਿੰਘ ਖਾਸਪੁਰ, ਕੰਵਰ ਗਰੇਵਾਲ, ਸਤਪਾਲ ਸਿੰਘ ਰਾਜੋਮਜਰਾ, ਮੋਹਨ ਸਿੰਘ ਸੋਢੀ, ਜਗਜੀਤ ਸਿੰਘ ਛੜਬੜ, ਵਿੱਕੀ ਘਨੋਰ, ਬਾਬਾ ਦਿਲਬਾਗ ਸਿੰਘ, ਬਾਬਾ ਗੁਰਦੇਵ ਸਿੰਘ, ਮਾਨ ਸਿੰਘ ਰਾਜਪੁਰਾ, ਜਗਜੀਤ ਸਿੰਘ ਕਰਾਲਾ, ਲਖਵੀਰ ਸਿੰਘ ਲੱਖੀ, ਹਰਜੀਤ ਸਿੰਘ ਟਹਿਲਪੁਰਾ, ਜਵਾਹਰ ਲਾimageimageਲ, ਸਤਵੀਰ ਸਿੰਘ ਦੁਰਾਲੀ, ਉਜਾਗਰ ਸਿੰਘ ਧਮੋਲੀ, ਸੁਰਿੰਦਰ ਸਿੰਘ, ਇਕਬਾਲ ਸਿੰਘ ਗੁਨਾਮਾਜਰਾ, ਰੋਮੀ ਘੜਾਮਾ ਨੇ ਵੀ ਸੰਬੋਧਨ ਕੀਤਾ | ਸਮਾਗਮ ਦੇ ਪ੍ਰਬੰਧਕ ਗਗਨਦੀਪ ਪਿ੍ਸ਼, ਹਰਜਿੰਦਰ ਸਿੰਘ ਥੂਹਾ, ਕਿਰਪਾਲ ਸਿੰਘ ਸਿਆਓ ਨੇ ਅੰਦੋਨ ਦੌਰਾਨ ਸ਼ਹੀਦ ਹੋਏ ਪਰਿਵਾਰਾਂ ਦਾ ਸਨਮਾਨ ਵੀ ਕੀਤਾ ਗਿਆ | 
ਫੋਟੋ ਕੈਪਸ਼ਨ:-ਕੰਵਰ ਗਰੇਵਾਲ ਸਨਮਾਨ ਕਰਦੇ ਹੋਏ ਪ੍ਰਬੰਧਕ ਤੇ ਜਗਜੀਤ ਸਿੰਘ ਡੱਲੇਵਾਲ |
ਦੂਜੀ ਤਸਵੀਰ ਵਿੱਚ ਕਿਸਾਨ ਮਹਾ ਪੰਚਾਇਤ ਵਿੱਚ ਕੰਵਰ ਗਰੇਵਾਲ ਸੰਬੋਧਨ ਕਰਦੇ ਹੋਏ ਤੇ ਹੇਠਾਂ ਠਾਠਾ ਮਾਰਦਾ ਇੱਕਠ |  

SHARE ARTICLE

ਏਜੰਸੀ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement