
ਪਹਿਲਾਂ ਵੀ ਪਿੰਡ ਦੇ 40 ਵਿਅਕਤੀਆਂ ਵਿਰੁਧ ਨੇ ਪਰਚੇ ਦਰਜ
ਪੰਜਾਬ ਸਰਕਾਰ ਵਲੋਂ ਲਗਾਤਾਰ ਨਸ਼ਿਆਂ ਵਿਰੁਧ ਮੁਹਿੰਮ ਚਲਾਈ ਜਾ ਰਹੀ ਹੈ। ਜਿਸ ਦੌਰਾਨ ਕਈ ਨਸ਼ਾ ਤਸਕਰਾਂ ਦੇ ਘਰ ਵੀ ਢਾਹੇ ਗਏ, ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਕੇ ਜੇਲਾਂ ਵਿਚ ਪਾਇਆ ਗਿਆ। ਇਸੇ ਮੁਹਿੰਮ ਦੇ ਚਲਦੇ ਹੋਏ ਪਿੰਡ ਸਾਧੂਹੇੜੀ ਵਿਚ ਪੁਲਿਸ ਨੇ ਕਾਰਵਾਈ ਕੀਤੀ। ਪੁਲਿਸ ਦੇ ਉਚ ਅਧਿਕਾਰੀ ਨੇ ਦਸਿਆ ਕਿ ਪਿੰਡ ਦੀ ਪੰਚਾਇਤੀ ਜ਼ਮੀਨ ’ਤੇ ਕਈ ਪਰਿਵਾਰਾਂ ਨੇ ਕਬਜ਼ੇ ਕੀਤੇ ਹੋਏ ਹਨ ਤੇ ਨਸ਼ਾ ਵੀ ਵੱਡੇ ਪੱਧਰ ’ਤੇ ਵੇਚਿਆ ਜਾ ਰਿਹਾ ਹੈ।
ਪਿੰਡ ਦੀ ਪੰਚਾਇਤ ਤੇ ਪਿੰਡ ਵਾਸੀਆਂ ਨੇ ਇਸ ਮੁੱਦੇ ’ਤੇ ਇਕੱਠੇ ਹੋ ਕੇ ਮਤਾ ਪਾਇਆ ਤੇ ਪੁਲਿਸ ਵਲੋਂ ਇਹ ਕਾਰਵਾਈ ਅਮਲ ਵਿਚ ਲਿਆਂਦੀ ਗਈ। ਪਿੰਡ ਦੇ 40 ਵਿਅਕਤੀਆਂ ਵਿਰੁਧ ਪਰਚੇ ਦਰਜ ਹਨ। ਪੁਲਿਸ ਅਧਿਕਾਰੀ ਨੇ ਕਿਹਾ ਕਿ ਜੇ ਕਿਸੇ ਵੀ ਨਸ਼ਾ ਤਸਕਰ ਵਿਰੁਧ ਸ਼ਿਕਾਇਤ ਆਏਗੀ ਤਾਂ ਉਸ ਵਿਰੁਧ ਕਾਰਵਾਈ ਕੀਤੀ ਜਾਵੇਗੀ। ਜਿਸ ਨਸ਼ਾ ਤਸਕਰ ’ਤੇ ਅਸੀਂ ਕਾਰਵਾਈ ਕਰਨ ਆਏ ਹਾਂ ਉਸ ਦੀਆਂ 3 ਬੇਟੀਆਂ ਹਨ।
ਅਸੀਂ ਪਿੰਡ ਦੀ ਪੰਚਾਇਤ ਨੂੰ ਕਿਹਾ ਕਿ ਹੈ ਕਿ ਜਿਹੜੇ ਵੀ ਨਸ਼ਾ ਤਸਕਰੀ ਨਾਲ ਸਬੰਧਤ ਪਰਿਵਾਰ ਹਨ ਉਨ੍ਹਾਂ ਦੇ ਮੈਂਬਰਾਂ ਦੇ ਨਾਂ ਸਾਨੂੰ ਦਿਤੇ ਜਾਣ ਤਾਂ ਜੋ ਅਸੀਂ ਉਨ੍ਹਾਂ ਨੂੰ ਕੋਈ ਚੰਗਾ ਕੋਰਸ ਕਰਵਾ ਕੇ ਰੁਜ਼ਗਾਰ ਦੇ ਸਕੀਏ ਤੇ ਉਹ ਨਸ਼ੇ ਦਾ ਕਾਰੋਬਾਰ ਛੱਡ ਕੇ ਚੰਗਾ ਰੁਜ਼ਗਾਰ ਕਰੇ ਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਸਕੇ। ਪਹਿਲਾਂ ਵੀ ਪਿੰਡ ਵਾਸੀਆਂ ਨੇ ਦੋ ਨਸ਼ਾ ਤਸਕਰਾਂ ਨੂੰ ਫੜਵਾਇਆ ਸੀ
ਜਿਨ੍ਹਾਂ ਨੂੰ ਅਸੀਂ ਨਸ਼ਾ ਛਡਾਊ ਕੇਂਦਰ ਵਿਚ ਭਰਤੀ ਕਰਵਾਇਆ ਤੇ ਉਹ ਹੁਣ ਬਾਹਰ ਆ ਗਏ ਹਨ। ਜੇ ਅਸੀਂ ਸਾਰੇ ਮਿਲ ਕੇ ਨਸ਼ੇ ਵਿਰੁਧ ਲੜਾਂਗੇ ਤਾਂ ਹੀ ਆਪਣੀ ਸੁਸਾਈਟੀ ਨੂੰ ਇਸ ਦਲਦਲ ਵਿਚੋਂ ਕੱਢ ਸਕਾਂਗੇ। ਸਾਰੇ ਪਿੰਡ ਨੇ ਨਸ਼ਾ ਤਸਕਰ ਨਿਰਮਲ ਸਿੰਘ ਵਿਰੁਧ ਸ਼ਿਕਾਇਤ ਦਿਤੀ ਸੀ, ਬਾਅਦ ਵਿਚ ਕੁੱਝ ਹੋਰ ਪਰਿਵਾਰ ਵੀ ਨਸ਼ੇ ਦੇ ਕਾਰੋਬਾਰ ਵਿਚ ਸਾਹਮਣੇ ਆਏ ਤੇ ਉਨ੍ਹਾਂ ਵਲੋਂ ਕਿਹਾ ਗਿਆ ਕਿ ਅਸੀਂ ਹੁਣ ਨਸ਼ਾ ਨਹੀਂ ਵੇਚਣਗੇ। ਪਿੰਡ ਵਾਸੀਆਂ ਨੂੰ ਉਨ੍ਹਾਂ ਨੂੰ ਇਕ ਮਹੀਨੇ ਦਾ ਟਾਈਮ ਦਿਤਾ ਹੈ।