
ਪੰਜਾਬ ਵਿਚ ਹੋਨਹਾਰ ਵਿਦਿਆਰਥੀਆਂ ਨੂੰ ਵਧੀਆ ਐਜ਼ੁਕੇਸ਼ਨ ਦੇਣ ਦੇ ਮਕਸਦ ਨਾਲ ਅਕਾਲੀ-ਭਾਜਪਾ ਸਰਕਾਰ ਵਲੋਂ ਖੋਲ੍ਹੇ ਗਏ 10 ਮੈਰੀਟੋਰੀਅਸ ਸਕੂਲਾਂ...
ਅੰਮ੍ਰਿਤਸਰ : ਪੰਜਾਬ ਵਿਚ ਹੋਨਹਾਰ ਵਿਦਿਆਰਥੀਆਂ ਨੂੰ ਵਧੀਆ ਐਜ਼ੁਕੇਸ਼ਨ ਦੇਣ ਦੇ ਮਕਸਦ ਨਾਲ ਅਕਾਲੀ-ਭਾਜਪਾ ਸਰਕਾਰ ਵਲੋਂ ਖੋਲ੍ਹੇ ਗਏ 10 ਮੈਰੀਟੋਰੀਅਸ ਸਕੂਲਾਂ ਦੇ ਸਟਾਫ਼ ਦੀ ਤਨਖਾਹ ਘਟਾਉਣ ਦੇ ਬਾਅਦ ਸਾਰੇ ਪ੍ਰਿੰਸੀਪਲਾਂ ਨੇ ਇਕੱਠੇ ਅਸਤੀਫ਼ਾ ਦੇ ਦਿਤਾ ਹੈ। ਵੱਖ-ਵੱਖ ਜ਼ਿਲ੍ਹਿਆਂ ਵਿਚ ਖੋਲ੍ਹੇ ਗਏ 10 ਸਕੂਲਾਂ ਵਿਚ ਇਸ ਸਮੇਂ 9,300 ਬੱਚੇ ਪੜ੍ਹ ਰਹੇ ਹਨ। ਇਸ ਸਕੂਲਾਂ ਦੀਆਂ 4,650 ਸੀਟਾਂ ਲਈ ਹਰ ਸਾਲ ਦਾਖ਼ਲਾ ਪ੍ਰੀਖਿਆ ਲਈ ਜਾਂਦੀ ਹੈ।
Meritorious school
ਸਰਕਾਰ ਦੇ ਫ਼ੈਸਲੇ ਦੇ ਮੁਤਾਬਕ, ਹੁਣ ਮੈਰੀਟੋਰੀਅਸ ਸਕੂਲਾਂ ਦੇ ਪ੍ਰਿੰਸੀਪਲਾਂ ਦੀ ਤਨਖਾਹ ਇਕ ਲੱਖ ਰੁਪਏ ਤੋਂ ਘਟਾ ਕੇ 45 ਹਜਾਰ ਰੁਪਏ ਕਰ ਦਿਤਾ ਗਿਆ ਹੈ। ਰਜਿਸਟਰਾਰ ਦੀ ਤਨਖਾਹ ਵੀ 50 ਹਜਾਰ ਤੋਂ ਘਟਾਕੇ 35 ਹਜਾਰ ਅਤੇ ਵਾਰਡਨ ਦੀ ਤਨਖਾਹ 35 ਹਜਾਰ ਤੋਂ ਘੱਟ ਕਰ ਕੇ 30 ਹਜਾਰ ਰੁਪਏ ਕਰ ਦਿਤਾ ਗਿਆ। 40 ਹਜਾਰ ਰੁਪਏ ਤਨਖਾਹ ਉਤੇ ਕੰਮ ਕਰ ਰਹੇ ਲੈਕਚਰਾਰਾਂ ਨੂੰ ਵੀ ਆਦੇਸ਼ ਦਿਤਾ ਗਿਆ ਹੈ ਕਿ ਉਹ ਇਹ ਤਨਖਾਹ ਛੱਡ ਦੇਣ। ਇਸ ਬਦਲੇ ਵਿਚ ਉਨ੍ਹਾਂ ਨੂੰ ਸਰਕਾਰੀ ਵਿਭਾਗ ਵਿਚ ਰੱਖ ਲਿਆ ਜਾਵੇਗਾ ਅਤੇ ਤਿੰਨ ਸਾਲ ਲਈ ਬੇਸਿਕ ਤਨਖਾਹ 10,300 ਰੁਪਏ ਦਿਤੀ ਜਾਵੇਗੀ। ਸਰਕਾਰ ਦੇ ਇਸ ਫ਼ੈਸਲੇ ਦੇ ਬਾਅਦ ਸਾਰੇ ਪ੍ਰਿੰਸੀਪਲ, ਜੋ ਰਿਟਾਇਰਡ ਆਰਮੀ ਅਧਿਕਾਰੀ ਹਨ ਨੇ ਅਪਣੇ ਅਸਤੀਫ਼ੇ ਸਰਕਾਰ ਨੂੰ ਭੇਜ ਦਿਤੇ ਹਨ।
Meritorious school
ਮੈਰੀਟੋਰੀਅਸ ਸਕੂਲ ਵਿਚ ਪਹਿਲਾਂ ਤੋਂ ਘੱਟ ਸਟਾਫ਼
ਮੈਰੀਟੋਰੀਅਸ ਸਕੂਲ ਵਿਚ 80 ਫ਼ੀ ਸਦੀ ਤੋਂ ਘੱਟ ਅੰਕ ਵਾਲੇ ਬੱਚਿਆਂ ਦਾ ਦਾਖ਼ਲਾ ਨਹੀਂ ਹੁੰਦਾ। ਇਨ੍ਹਾਂ ਵਿਚ ਦਾਖ਼ਲੇ ਲਈ ਬਕਾਇਦਾ ਟੈਸਟ ਲਿਆ ਜਾਂਦਾ ਹੈ। ਸਕੂਲ ਸਟਾਫ ਵਿਚ ਇਕ ਪ੍ਰਿੰਸੀਪਲ, ਇਕ ਰਜਿਸਟਰਾਰ, ਦੋ ਡੀਪੀ, 8 ਨਾਨ ਟੀਚਿੰਗ ਸਟਾਫ ਦੇ ਇਲਾਵਾ 36 ਤੋਂ 38 ਲੈਕਚਰਾਰ ਜਰੂਰੀ ਹਨ। ਪਰ ਸਟਾਫ਼ ਦੀ ਕਮੀ ਉਥੇ ਹਮੇਸ਼ਾ ਹੀ ਸਕੂਲ ਵਿਚ ਦੇਖੀ ਜਾਂਦੀ ਰਹੀ ਹੈ। ਅੰਮ੍ਰਿਤਸਰ ਮੈਰੀਟੋਰੀਅਸ ਸਕੂਲ ਵਿਚ 32, ਪਟਿਆਲਾ ਵਿਚ 23, ਸੰਗਰੂਰ ਵਿਚ 24, ਲੁਧਿਆਣਾ ਵਿਚ 26, ਜਲੰਧਰ ਵਿਚ 36, ਬਠਿੰਡਾ ਵਿਚ 26, ਮੋਹਾਲੀ ਵਿਚ 28 ਲੈਕਚਰਾਰ ਹੀ ਕੰਮ ਕਰ ਰਹੇ ਹਨ।