
ਜਲੰਧਰ ਦੇ ਰੇਲਵੇ ਰੋਡ 'ਤੇ ਦਾਣਾ ਮੰਡੀ ਵਿਚ ਵੀਰਵਾਰ ਸਵੇਰੇ ਸੈਨੇਟਾਈਜ਼ ਨੂੰ ਲੈ ਕੇ ਬੀ.ਜੇ.ਪੀ. ਦੇ ਨੇਤਾ ਆਪਸ ਵਿਚ ਭਿੜ ਗਏ। ਬੀ.ਜੇ.ਪੀ. ਨੇਤਾ ਵਿਕਾਸ ਡੰਡਾ ਤੇ ..
ਜਲੰਧਰ(ਵਰਿੰਦਰ ਸ਼ਰਮਾ) : ਜਲੰਧਰ ਦੇ ਰੇਲਵੇ ਰੋਡ 'ਤੇ ਦਾਣਾ ਮੰਡੀ ਵਿਚ ਵੀਰਵਾਰ ਸਵੇਰੇ ਸੈਨੇਟਾਈਜ਼ ਨੂੰ ਲੈ ਕੇ ਬੀ.ਜੇ.ਪੀ. ਦੇ ਨੇਤਾ ਆਪਸ ਵਿਚ ਭਿੜ ਗਏ। ਬੀ.ਜੇ.ਪੀ. ਨੇਤਾ ਵਿਕਾਸ ਡੰਡਾ ਤੇ ਬੀ.ਜੇ.ਪੀ. ਨੇਤਾ ਅਨਿਲ ਕਾਲਾ ਨੇ ਇਕ-ਦੂਜੇ ਨੂੰ ਥੱਪੜ ਤਕ ਮਾਰ ਦਿਤੇ। ਗੱਲ ਇੰਨੀ ਵੱਧ ਗਈ ਗਈ ਕਿ ਦੋਵਾਂ ਨੇ ਇਕ-ਦੂਜੇ ਨੂੰ ਜਾਨੋਂ ਮਰਨ ਦੀਆਂ ਧਮਕੀਆਂ ਤਕ ਦੇ ਦਿਤੀਆਂ।
ਪੁਲਿਸ ਮੌਕੇ 'ਤੇ ਪੁੱਜੀ ਤੇ ਦੋਨਾਂ ਨੂੰ ਸ਼ਾਂਤ ਕਰਵਾਇਆ। ਫਿਲਹਾਲ ਦੋਨਾਂ ਧੜਿਆਂ ਵਿਚ ਗੱਲਬਾਤ ਚੱਲ ਰਹੀ ਹੈ। ਜਾਣਕਾਰੀ ਮੁਤਾਬਕ ਕੌਂਸਲਰ ਬਲਜੀਤ ਸਿੰਘ ਥਿੰਦ ਮੰਡੀ ਵਿਚ ਮਸ਼ੀਨ ਨਾਲ ਸੈਨੇਟਾਈਜ਼ ਕਰਵਾ ਰਹੇ ਸਨ। ਜਿਸ ਕਰ ਕੇ ਅਨਿਲ ਕਾਲਾ ਦੀ ਦੁਕਾਨ ਦੇ ਬਾਹਰ ਸਮਾਨ ਪਿਆ ਸੀ, ਜਿਸ ਵਿਚ ਸੈਨੇਟਾਈਜ਼ ਪੈ ਗਿਆ। ਜਿਸ ਕਰ ਕੇ ਕਾਲਾ ਤੇ ਥਿੰਦ ਵਿਚ ਮਨ-ਮੁਟਾਵ ਹੋ ਗਿਆ। ਇਸ ਦੌਰਾਨ ਦੋਹਾਂ ਵਿਚ ਵਿਕਾਸ ਡੰਡਾ ਆ ਗਿਆ ਤੇ ਕਾਲਾ ਅਤੇ ਵਿਕਾਸ ਦੋਵਾਂ ਨੇ ਇਕ-ਦੂਜੇ ਨੂੰ ਥੱਪੜ ਮਾਰੇ। ਇਸ ਸਾਰੀ ਘਟਨਾ ਵਿਚ ਅਨਿਲ ਕਾਲਾ ਦੇ ਲੜਕੇ ਨੂੰ ਵੀ ਸੱਟਾਂ ਲੱਗੀਆਂ ਹਨ।