ਅਮਰੀਕਾ ਛੱਡਣ ਵਾਲੇ ਸੰਜਮ ਸਿੰਘ ਧਾਲੀਵਾਲ ਨੇ ਪੰਜਾਬ ਨੂੰ ਦੱਸਿਆ ਹਰ ਪੱਖੋਂ ਬੇਹਤਰ

By : JAGDISH

Published : Feb 15, 2026, 2:51 pm IST
Updated : Feb 15, 2026, 3:45 pm IST
SHARE ARTICLE
Sanjam Singh Dhaliwal, who left America, told Punjab that it was better in terms of
Sanjam Singh Dhaliwal, who left America, told Punjab that it was better in terms of

ਕਿਹਾ : ‘ਜੋ ਪਿਆਰ ਤੇ ਸਹਿਯੋਗ ਪੰਜਾਬ 'ਚ ਮਿਲਦਾ ਹੈ, ਉਹ ਦੁਨੀਆ ਦੇ ਕਿਸੇ ਵੀ ਕੋਨੇ 'ਚ ਨਹੀਂ ਮਿਲ ਸਕਦਾ'

ਚੰਡੀਗੜ੍ਹ : ਅੱਜ ਦੇ ਸਮੇਂ ਹਰ ਨੌਜਵਾਨ ਵਿਦੇਸ਼ ਜਾਣ ਦੇ ਸੁਪਨੇ ਵੇਖ ਰਿਹਾ ਹੈ । ਪਰ ਇਸ ਦੇ ਬਿਲਕੁਲ ਉਲਟ ਕੈਲੀਫੋਰਨੀਆ ਯੂਨੀਵਰਸਿਟੀ ਤੋਂ ਪੜ੍ਹੇ ਸੰਜਮ ਸਿੰਘ ਧਾਲੀਵਾਲ ਨੇ ਅਮਰੀਕਾ ਵਰਗੇ ਦੇਸ਼ ਨੂੰ ਛੱਡ ਕੇ ਵਾਪਸ ਆਪਣੇ ਪੰਜਾਬ ਆਉਣ ਦਾ ਫੈਸਲਾ ਕੀਤਾ। ਜਦੋਂ ਉਸ ਨੂੰ ਪੁੱਛਿਆ ਕਿ ਉਸ ਨੇ ਅਮਰੀਕਾ ਵਰਗੇ ਦੇਸ਼ ਨੂੰ ਕਿਉਂ ਛੱਡ ਦਿੱਤਾ ਤਾਂ ਉਸ ਕੋਲ ਇਸ ਦਾ ਸਿਰਫ਼ ਇੱਕ ਸ਼ਬਦ ਵਿੱਚ ਜਵਾਬ ਸੀ ਭਾਈਚਾਰਕ ਸਾਂਝ । ਸੰਜਮ ਨੇ ਪੰਜਾਬ ਵਿੱਚ ਰਹਿਣ ਦੇ ਸਕੂਨ ਅਤੇ ਜੀਵਨ ਦੀ ਸਹੂਲਤ ਨੂੰ ਪੈਸੇ ਨਾਲੋਂ ਜ਼ਿਆਦਾ ਕੀਮਤੀ ਦੱਸਿਆ ਹੈ।

ਉਸ ਨੇ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਦੱਸਿਆ ਕਿ ਕਿਵੇਂ ਅਮਰੀਕਾ ਅਤੇ ਭਾਰਤ ਵਿੱਚ ਕੰਮ ਕਰਨ ਦਾ ਤਰੀਕਾ ਬਿਲਕੁਲ ਵੱਖਰਾ ਹੈ। ਅਮਰੀਕਾ ਵਿੱਚ ਇੱਕ ਸਰਕਾਰੀ ਕੂੜੇ ਵਾਲੇ ਟਰੱਕ ਨੇ ਉਸ ਦੀ ਕਾਰ ਨੂੰ ਨੁਕਸਾਨ ਪਹੁੰਚਾਇਆ, ਪਰ ਨਾ ਤਾਂ ਪ੍ਰਸ਼ਾਸਨ ਨੇ ਅਤੇ ਨਾ ਹੀ ਬੀਮਾ ਕੰਪਨੀ ਨੇ ਉਸ ਦੀ ਕੋਈ ਮਦਦ ਕੀਤੀ। ਰਿਪੇਅਰ ਦੀ ਕੀਮਤ ਹਜ਼ਾਰਾਂ ਡਾਲਰ ਦੱਸੀ ਗਈ, ਜਿਸ ਤੋਂ ਬਾਅਦ ਉਸ ਨੂੰ ਅਤੇ ਉਸ ਦੇ ਦੋਸਤਾਂ ਨੂੰ ਖ਼ੁਦ ਹੀ ਮਿਹਨਤ ਕਰਕੇ ਗੱਡੀ ਠੀਕ ਕਰਨੀ ਪਈ।
ਇਸ ਦੇ ਉਲਟ ਪੰਜਾਬ ਵਿੱਚ ਜਦੋਂ ਉਸ ਦੀ ਕਾਰ ਦਾ ਕਲੱਚ ਖਰਾਬ ਹੋਇਆ ਤਾਂ ਮਕੈਨਿਕ ਨੇ ਇੱਕ ਫੋਨ ’ਤੇ ਤੁਰੰਤ ਆ ਕੇ ਉਸੇ ਦਿਨ ਗੱਡੀ ਠੀਕ ਕਰ ਦਿੱਤੀ। ਸੰਜਮ ਅਨੁਸਾਰ ਪੰਜਾਬ ਵਿੱਚ ਮਕੈਨਿਕ ਦਾ ਧਿਆਨ ਪਹਿਲਾਂ ਮਦਦ ਕਰਨ ’ਤੇ ਸੀ ਅਤੇ ਪੈਸਿਆਂ ਦੀ ਗੱਲ ਬਾਅਦ ਵਿੱਚ ਹੋਈ।

ਉਸ ਨੇ ਮਹਿਸੂਸ ਕੀਤਾ ਕਿ ਜੋ ਪਿਆਰ ਅਤੇ ਸਹਿਯੋਗ ਪੰਜਾਬ ਵਿੱਚ ਮਿਲਦਾ ਹੈ, ਉਹ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਨਹੀਂ ਮਿਲ ਸਕਦਾ। ਮਜ਼ਾਕੀਆ ਲਹਿਜ਼ੇ ਵਿੱਚ ਉਸ ਨੇ ‘ਅੰਮ੍ਰਿਤਸਰੀ ਕੁਲਚੇ’ ਨੂੰ ਵੀ ਆਪਣੀ ਵਾਪਸੀ ਦਾ ਇੱਕ ਵੱਡਾ ਕਾਰਨ ਦੱਸਿਆ। ਸੰਜਮ ਦੀ ਇਸ ਵੀਡੀਓ ਨੇ ਇੰਟਰਨੈੱਟ ’ਤੇ ਇੱਕ ਨਵੀਂ ਚਰਚਾ ਛੇੜ ਦਿੱਤੀ ਹੈ। ਜਿੱਥੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਭਾਰਤ ਵਿੱਚ ਮਜ਼ਦੂਰੀ ਸਸਤੀ ਹੋਣ ਕਰਕੇ ਸੇਵਾਵਾਂ ਆਸਾਨ ਹਨ, ਉੱਥੇ ਹੀ ਬਹੁਤ ਸਾਰੇ ਲੋਕਾਂ ਨੇ ਸੰਜਮ ਦੀ ਗੱਲ ਨਾਲ ਸਹਿਮਤੀ ਜਤਾਈ ਹੈ ਕਿ ਵਿਦੇਸ਼ੀ ਜੀਵਨ ਬਹੁਤ ਤਣਾਅਪੂਰਨ ਅਤੇ ਮਸ਼ੀਨੀ ਹੈ, ਜਦਕਿ ਪੰਜਾਬ ਵਿੱਚ ਅਪਣੱਤ ਅਤੇ ਭਾਈਚਾਰਾ ਅੱਜ ਵੀ ਜ਼ਿੰਦਾ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement