
ਇੰਦਰਾਂ ਕਾਲੋਨੀ 'ਚ ਸਰਵੇ ਟੀਮ 'ਤੇ ਹਮਲਾ : ਮਹਿਲਾ ਪੁਲੀਸ ਮੁਲਾਜ਼ਮ ਜ਼ਖ਼ਮੀ
ਪੰਚਕੂਲਾ, 9 ਅਪ੍ਰੈਲ (ਪੀ.ਪੀ. ਵਰਮਾ) : ਪੰਚਕੂਲਾ ਵਿਚ 2 ਨਵੇਂ ਕੋਰੋਨਾ ਵਾਇਰਸ ਪੀੜਤ ਮਰੀਜ਼ ਸਾਹਮਣੇ ਆਉਣ ਨਾਲ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਨੂੰ ਹੱਥਾਂ ਪੈਰਾਂ ਦੀ ਪੈ ਗਈ। ਇਸ ਗੱਲ ਦੀ ਪੁਸ਼ਟੀ ਨੋਡਲ ਅਫ਼ਸਰ ਡਾਕਟਰ ਰਾਜੀਵ ਨਰਵਾਲ ਨੇ ਕੀਤੀ। ਪੰਚਕੂਲਾ ਵਿਚ ਹੁਣ ਕੋਰੋਨਾ ਪੀੜਤ ਮਰੀਜ਼ਾਂ ਦੀ ਸੰਖਿਆ 4 ਹੋ ਗਈ ਹੈ। ਪੰਚਕੂਲਾ ਦੇ ਨਾਢਾ ਸਾਹਿਬ ਵਿਚ ਕੁਆਰਟੀਨ ਵਿਚ ਰੱਖੇ ਗਏ ਦੋ ਤਬਲੀਗ਼ੀ ਜਮਾਤੀਆਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਨ੍ਹਾਂ ਦੋਨਾਂ ਕੋਰੋਨਾ ਪਾਜ਼ੇਟਿਵ ਪੀੜਤ ਮਰੀਜ਼ਾਂ ਨੂੰ ਆਈਸੋਲੇਸ਼ਨ ਵਿਚ ਭਰਤੀ ਕੀਤਾ ਗਿਆ।
CORONA
ਹੁਣ ਸਿਹਤ ਵਿਭਾਗ ਦੀ ਟੀਮ ਇਨ੍ਹਾਂ ਕੋਰੋਨਾ ਪੀੜਤ ਮਰੀਜ਼ਾਂ ਦੇ ਸੰਪਰਕ ਵਿਚ ਆਏ ਲੋਕਾਂ ਅਤੇ ਪਰਵਾਰ ਦੇ ਮੈਂਬਰਾਂ ਨੂੰ ਲੱਭ ਕੇ ਉਨ੍ਹਾਂ ਨੂੰ ਵੀ ਆਈਸੋਲੇਟ ਕਰਨ ਦੀ ਪ੍ਰਕਿਰਿਆ ਵਿਚ ਜੁਟੀ ਹੋਈ ਹੈ। ਇਸ ਤੋਂ ਪਹਿਲਾਂ ਪੰਚਕੂਲਾ ਦੇ ਖੜਗ ਮੰਗੋਲੀ ਇਲਾਕੇ ਦੀ ਇਕ ਔਰਤ ਅਤੇ ਸਰਕਾਰੀ ਹਸਪਤਾਲ ਦੀ ਇਕ ਸਟਾਫ਼ ਨਰਸ਼ ਵਿਚ ਵੀ ਕੋਰੋਨਾ ਵਾਇਰਸ ਦੀ ਪੁਸ਼ਟੀ ਹੋ ਚੁਕੀ ਹੈ, ਜਿਨ੍ਹਾਂ ਦਾ ਇਲਾਜ ਸਰਕਾਰੀ ਹਸਪਤਾਲ ਵਿਚ ਚਲ ਰਿਹਾ ਹੈ।
ਪੰਚਕੂਲਾ ਦੀ ਇੰਦਰਾ ਕਾਲੋਨੀ ਦੀ ਕੋਲ ਮਸਜਿਦ ਨੇੜੇ ਜਦੋਂ ਸਰਵੇ ਟੀਮ ਪਹੁੰਚੀ ਤਾਂ ਇਕ ਫਿਰਕੇ ਦੇ ਲੋਕਾਂ ਨੇ ਉਨ੍ਹਾਂ 'ਤੇ ਹਮਲਾ ਕਰ ਦਿਤਾ। ਸਿੱਟੇ ਵਜੋਂ ਇਕ ਮਹਿਲਾ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਈ ਅਤੇ ਆਂਗਨਵਾੜੀ ਵਰਕਰਾਂ ਅਤੇ ਆਸ਼ਾ ਵਰਕਰਾਂ ਦੀਆਂ ਦੋ ਹੋਰ ਔਰਤਾਂ ਵੀ ਜ਼ਖ਼ਮੀ ਹੋ ਗਈਆਂ। ਮੌਕੇ ਉਤੇ ਇਸ ਘਟਨਾਂ ੁਬਾਰੇ ਡਿਊਟੀ ਮਜਿਸਟਰੇਟ ਵਰਿੰਦਰ ਪੁੰਨੀਆ ਨੇ ਸੈਕਟਰ-16 ਪੁਲਿਸ ਸਟੇਸ਼ਨ ਨੂੰ ਜਾਣਕਾਰੀ ਦਿਤੀ।
ਮੌਕੇ 'ਤੇ ਥਾਣਾ ਇੰਚਾਰਜ ਜਗਦੀਸ਼ ਚੰਦਰ ਪਹੁੰਚੇ ਅਤੇ ਉਥੇ 4 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਜਦਕਿ 5 ਵਿਆਕਤੀਆਂ ਦੀ ਗ੍ਰਿਫ਼ਤਾਰੀ ਬਾਕੀ ਹਨ। ਸਬ ਇੰਸਪੈਕਟਰ ਜਗਦੀਸ਼ ਚੰਦਰ ਅਨੁਸਾਰ ਇਹ ਟੀਮ ਇਹ ਸਰਵੇ ਕਰਨ ਗਈ ਸੀ ਕਿ ਕਾਲੋਨੀ ਵਿੱਚ ਇਸ ਕਰਕੇ ਗਈ ਸੀ ਕਿ ਕਲੋਨੀ ਵਿਚ ਕਿਸ ਕਿਸ ਨੂੰ ਖਾਣੇ ਦੀ ਲੋੜ ਹੈ। ਫੜ੍ਹੇ ਗਏ ਵਿਅਕਤੀਆਂ ਦੇ ਨਾਂ ਜਾਵੇਦ, ਨਦੀਮ, ਅਜਾਨ ਅਤੇ ਇਕ ਹੋਰ ਦਸਿਆ ਗਿਆ ਹੈ। ਪੁਲਿਸ ਨੇ ਇਨ੍ਹਾਂ ਵਿਅਕਤੀਆਂ ਨੂੰ ਜ਼ਿਲ੍ਹਾ ਅਦਾਲਤ ਵਿਚ ਪੇਸ਼ ਕੀਤਾ ਗਿਆ। ਇਨ੍ਹਾਂ ਨੂੰ ਜੁਡੀਸ਼ੀਅਲ ਰੀਮਾਂਡ ਦੇ ਕੇ ਜੇਲ ਭੇਜ ਦਿਤਾ ਗਿਆ।
ਪੰਚਕੂਲਾ ਸਿਹਤ ਵਿਭਾਗ ਨੇ ਹੁਣ 55 ਹੋਰ ਜਮਾਤੀਆਂ ਦੇ ਨਮੂਨੇ ਭੇਜੇ ਹਨ ਜਦਕਿ 65 ਜਮਾਤੀਆਂ ਦੀ ਰਿਪੋਰਟ ਨੈਗੇਟਿਵ ਆਈ ਹੈ। ਇਸ ਗੱਲ ਦਾ ਪ੍ਰਗਟਾਵਾ ਪੰਚਕੂਲਾ ਦੀ ਸਿਵਲ ਸਰਜਨ ਡਾਕਟਰ ਜਸਜੀਤ ਕੌਰ ਨੇ ਕੀਤਾ ਹੈ।
ਪੰਚਕੂਲਾ ਦੇ ਜ਼ਿਲ੍ਹੇ ਪਿੰਡ ਜਲੌਲੀ ਦੇ ਜੰਗਲ ਵਿਚ ਭੇਸ ਬਦਲ ਕੇ ਘੁੰਮਦੇ ਹੋਏ 4 ਵਿਅਕਤੀਆਂ ਨੂੰ ਪਿੰਡ ਵਾਲਿਆਂ ਨੇ ਫੜਿਆ। ਪੁਲਿਸ ਦੀ ਪੁਛਗਿਛ ਤੋਂ ਬਾਅਦ ਇਹ ਵਿਅਕਤੀ ਇਕ ਭਾਈਚਾਰੇ ਦੇ ਸਨ ਪਰ ਇਹ ਦੱਸ ਰਹੇ ਸਨ ਕਿ ਇਹ ਹਿੰਦੂ ਹਨ। ਮੌਕੇ ਤੋਂ ਇਕ ਵਿਅਕਤੀ ਫ਼ਰਾਰ ਹੋ ਗਿਆ। ਬਰਵਾਲਾ ਪੁਲਿਸ ਸਟੇਸ਼ਨ ਦੇ ਮੁਲਾਜ਼ਮਾਂ ਨੇ ਇਨ੍ਹਾਂ ਨੂੰ ਪੰਚਕੂਲਾ ਦੇ ਸਰਕਾਰੀ ਜਰਨਲ ਹਸਪਤਾਲ ਵਿਚ ਪਹੁੰਚਾਇਆ, ਜਿਥੇ ਇਨ੍ਹਾਂ ਦੇ ਖ਼ੂਨ ਦੇ ਨਮੂਨੇ ਲੈ ਕੇ ਪੀ.ਜੀ.ਆਈ. ਭੇਜੇ ਗਏ।