
ਇਹ ਯੂਨਿਟ ਖੇਤੀਬਾੜੀ ਵਿਭਾਗ ਦੇ ਆਰਥਿਕ ਸਹਿਯੋਗ ਨਾਲ ਸਥਾਪਿਤ ਕੀਤਾ ਜਾ ਰਿਹਾ ਹੈ।
ਲੁਧਿਆਣਾ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ ਬਲਦੇਵ ਸਿੰਘ ਢਿੱਲੋਂ, ਪਦਮਸ਼੍ਰੀ ਐਵਾਰਡੀ ਨੇ ਲੁਧਿਆਣਾ ਕੈਂਪਸ ਵਿਚ ਖੇਤੀ ਪ੍ਰੋਸੈਸਿੰਗ ਕੇਂਦਰ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਇਸ ਮੌਕੇ ਕਿਹਾ ਕਿ ਖੇਤੀ ਖੇਤਰ ਦੀਆਂ ਬਦਲਦੀਆਂ ਲੋੜਾਂ ਦੇ ਮੱਦੇਨਜ਼ਰ ਪੀ ਏ ਯੂ ਵਿਚ ਨਵੀਨ ਤਰਜ਼ ਦਾ ਖੇਤੀ ਪ੍ਰੋਸੈਸਿੰਗ ਕੇਂਦਰ ਸਥਾਪਿਤ ਕੀਤਾ ਜਾ ਰਿਹਾ ਹੈ।
Punjab Agricultural University
ਉਨ੍ਹਾਂ ਕਿਹਾ ਕਿ ਪੈਦਾ ਹੁੰਦਾ ਅਨਾਜ ਦਾ ਹਰ ਦਾਣਾ ਹਰ ਸੰਭਵ ਤਰੀਕੇ ਨਾਲ ਵਰਤੋਂ ਵਿਚ ਆਉਣਾ ਲਾਜ਼ਮੀ ਹੈ। ਖੇਤੀ ਉਪਜ ਦੀ ਵਾਢੀ ਤੋਂ ਬਾਅਦ ਬਰਬਾਦੀ ਕਿਸਾਨਾਂ ਦੀ ਮਿਹਨਤ ਨਾਲ ਅਨਿਆਂ ਵਾਂਗ ਹੈ। ਇਸ ਲਈ ਖੇਤੀ ਉਪਜ ਵਿਚ ਮੁੱਲ-ਵਾਧੇ ਦੇ ਤਰੀਕੇ ਅਪਨਾਉਣ ਦੀ ਸਿਖਲਾਈ ਲਈ ਇਸ ਕੇਂਦਰ ਦੀ ਸਥਾਪਨਾ ਹੋ ਰਹੀ ਹੈ।
PAU VC LAYS FOUNDATION STONE OF AGRO PROCESSING CENTRE
ਉਨ੍ਹਾਂ ਕਿਸਾਨੀ ਸਮਾਜ ਨੂੰ ਅਪੀਲ ਕੀਤੀ ਕਿ ਆਪਣੀ ਖੇਤੀ ਨੂੰ ਮੁਨਾਫ਼ੇਯੋਗ ਕਿੱਤਾ ਬਣਾਉਣ ਲਈ ਖਪਤਕਾਰਾਂ ਦੀ ਮੰਗ ਅਨੁਸਾਰ ਮਿਆਰੀ ਉਤਪਾਦਾਂ ਦੀ ਪ੍ਰੋਸੈਸਿੰਗ ਦੇ ਰਸਤੇ ਤੁਰਨ। ਡਾ ਢਿੱਲੋਂ ਨੇ ਆਸ ਪ੍ਰਗਟਾਈ ਕਿ ਇਹ ਕੇਂਦਰ ਪੇਂਡੂ ਨੌਜਵਾਨੀ ਨੂੰ ਕਾਰੋਬਾਰੀ ਦਸ਼ਾ ਦੇਣ ਵਿਚ ਅਹਿਮ ਭੂਮਿਕਾ ਨਿਭਾਏਗਾ। ਉਨ੍ਹਾਂ ਨੇ ਪ੍ਰੋਸੈਸਿੰਗ ਅਤੇ ਭੋਜਨ ਇੰਜਨੀਰਿੰਗ ਵਿਭਾਗ ਵਲੋਂ ਗੁੜ ਬਣਾਉਣ ਦੀ ਨਵੀਨ ਤਕਨੀਕ ਦੀ ਸਿਖਲਾਈ ਅਤੇ ਪ੍ਰਦਰਸ਼ਨ ਦੀਆਂ ਕੋਸ਼ਿਸ਼ਾਂ ਦਾ ਜ਼ਿਕਰ ਵੀ ਕੀਤਾ।
PAU
ਜ਼ਿਕਰਯੋਗ ਹੈ ਕਿ ਨਿਰਦੇਸ਼ਕ ਪਸਾਰ ਸਿੱਖਿਆ ਡਾ ਜਸਕਰਨ ਸਿੰਘ ਮਾਹਲ ਵਲੋਂ ਮਿਲਾਵਟ ਮੁਕਤ ਗੁੜ ਬਣਾਉਣ ਦੀ ਤਕਨੀਕ ਨੂੰ ਰਾਜ ਦੇ ਕਿਸਾਨਾਂ ਤਕ ਪ੍ਰਸਾਰਿਤ ਕਰਨ ਲਈ ਵਿਸ਼ੇਸ਼ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ। ਪੀ ਏ ਯੂ ਨੇ ਪਿਛਲੇ ਤਿੰਨ ਸਾਲਾਂ ਤੋਂ ਇਸ ਦਿਸ਼ਾ ਵਿਚ ਬਹੁਤ ਅਹਿਮ ਕਾਰਜ ਕੀਤਾ ਗਿਆ ਹੈ। ਇਹ ਯੂਨਿਟ ਖੇਤੀਬਾੜੀ ਵਿਭਾਗ ਦੇ ਆਰਥਿਕ ਸਹਿਯੋਗ ਨਾਲ ਸਥਾਪਿਤ ਕੀਤਾ ਜਾ ਰਿਹਾ ਹੈ। ਵਿਸ਼ੇਸ਼ ਤੌਰ ਦੇ ਵਿਭਾਗ ਦੇ ਜੁਆਇੰਟ ਨਿਰਦੇਸ਼ਕ ਡਾ ਗੁਰਵਿੰਦਰ ਸਿੰਘ ਨੇ ਇਸ ਯੂਨਿਟ ਦੀ ਸਥਾਪਨਾ ਲਈ ਦਿਲਚਸਪੀ ਦਿਖਾਈ ਹੈ।
Baldev Singh Dhillon
ਖੇਤੀ ਇੰਜਨੀਰਿੰਗ ਕਾਲਜ ਦੇ ਡੀਨ ਡਾ ਅਸ਼ੋਕ ਕੁਮਾਰ ਨੇ ਪ੍ਰੋਸੈਸਿੰਗ ਅਤੇ ਭੋਜਨ ਇੰਜਨੀਰਿੰਗ ਵਿਭਾਗ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਯੂਨੀਵਰਸਿਟੀ ਦੇ ਉੱਚ ਅਧਿਕਾਰੀ ਵਿਸ਼ੇਸ਼ ਤੌਰ ਤੇ ਮੌਜੂਦ ਸਨ।ਇਸ ਸਮਾਰੋਹ ਵਿਚ ਸ਼ਾਮਿਲ ਹੋਣ ਵਾਲਿਆਂ ਵਿਚ ਹੁਸ਼ਿਆਰਪੁਰ ਤੋਂ ਸ਼੍ਰੀ ਜਸਵੀਰ ਸਿੰਘ, ਹਰਪ੍ਰੇਮ ਚੰਦ ਵਸ਼ਿਸ਼ਟ, ਸ਼੍ਰੀ ਸੁਖਮਿੰਦਰ ਸਿੰਘ ਤੋਂ ਇਲਵਾ ਦਸੂਹਾ ਦੇ ਪਿੰਡ ਖੁੱਡਾ ਤੋਂ ਸ਼੍ਰੀ ਗੁਰਪ੍ਰੀਤ ਸਿੰਘ ਮੌਜੂਦ ਸਨ।