
ਪੰਜਾਹ ਰੁਪਏ ਨੂੰ ਲੈ ਕੇ ਮਾਮੂਲੀ ਤਕਰਾਰ ਹੋ ਜਾਣ
ਭਿੱਖੀਵਿੰਡ, 9 ਅਪ੍ਰੈਲ (ਗੁਰਪ੍ਰਤਾਪ ਸਿੰਘ ਜੱਜ) : ਪਿੰਡ ਕਲਸੀਆਂ ਕਲਾਂ ਵਿਖੇ 50 ਰੁਪਏ ’ਤੇ ਮਾਮੂਲੀ ਤਕਰਾਰ ਹੋਣ ਤੇ ਗੁਆਂਢੀ ਵਲੋਂ ਗੁਰਸ਼ਰਨ ਸਿੰਘ ਬੱਗੂ ਉਮਰ 22 ਸਾਲ ਨੂੰ ਗੁਆਂਢੀਆਂ ਵਲੋਂ ਬੁਰੀ ਤਰ੍ਹਾਂ ਕੁੱਟ-ਕੁੱਟ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮ੍ਰਿਤਕ ਦੀ ਭੈਣ ਅਮਨਦੀਪ ਕੌਰ ਨੇ ਦਸਿਆ ਕਿ ਸਾਡਾ ਪਿਤਾ ਸਾਡੇ ਛੋਟੇ ਹੁੰਦਿਆਂ ਹੀ ਗੁਜ਼ਰ ਗਿਆ ਸੀ। ਅਸੀਂ ਤਿੰਨ ਭੈਣਾਂ ਅਤੇ ਤਿੰਨ ਭਰਾ ਸਨ। ਜਿਸ ਭਰਾ ਦਾ ਕਤਲ ਹੋਇਆ ਹੈ ਉਹ ਮੇਰਾ ਸਭ ਤੋਂ ਛੋਟਾ ਭਰਾ ਗੁਰਸਾਹਿਬ ਸਿੰਘ ਹਾਲੇ ਕੁੰਵਾਰਾ ਸੀ। ਉਸ ਨੇ ਦਸਿਆ ਕਿ ਸਾਡੇ ਗੁਆਂਢੀ ਬੜੇ ਚਿਰ ਮੇਰੇ ਭਰਾਵਾਂ ਨਾਲ ਲਾਗ ਡਾਟ ਰੱਖਦੇ ਸੀ। ਰਾਤ ਸਮੇਂ 50 ਰੁਪਏ ਤੋਂ ਮਾਮੂਲੀ ਤਕਰਾਰ ਹੋਣ ’ਤੇ ਇਨ੍ਹਾਂ ਸਾਰਿਆਂ ਨੇ ਗੁਰਸ਼ਰਨ ਸਿੰਘ ਗੋਸ਼ਾ, ਸੰਮਾ ਸਿੰਘ ਅਤੇ ਉਸ ਦੇ ਬੇਟੇ ਸ਼ਮਸ਼ੇਰ ਸਿੰਘ, ਕੁਲਦੀਪ ਸਿੰਘ ਅਤੇ ਉਸ ਦੀ ਧੀ ਤੇ ਜਵਾਈ ਨੇ ਰਲ ਕੇ ਮੇਰੇ ਭਰਾ ਨੂੰ ਬੁਰੀ ਤਰ੍ਹਾਂ ਕੁੱਟ-ਕੁੱਟ ਕੇ ਕਤਲ ਕਰ ਦਿਤਾ ਹੈ।
ਮੌਕੇ ’ਤੇ ਪਹੁੰਚੇ ਡੀਐਸਪੀ ਤਰਸੇਮ ਮਸੀਹ ਨੇ ਦਸਿਆ ਕਿ ਇਹ ਦੋਵੇਂ ਜਣੇ ਇਕੱਠੇ ਦਿਹਾੜੀ ’ਤੇ ਜਾਂਦੇ ਸੀ ਅਤੇ ਪੰਜਾਹ ਰੁਪਏ ਤੋਂ ਮਾਮੂਲੀ ਤਕਰਾਰ ਹੋਣ ਤੇ ਇਨ੍ਹਾਂ ਦੀ ਆਪਸ ’ਚ ਤੂੰ ਤੂੰ ਮੈਂ ਮੈਂ ਹੋਣ ’ਤੇ ਇਹ ਲੜ ਪਏ ਅਤੇ ਗੁੱਝੀਆਂ ਸੱਟਾਂ ਵੱਜਣ ਨਾਲ ਗੁਰਸਾਹਿਬ ਸਿੰਘ ਬੱਗੂ ਦੀ ਮੌਤ ਹੋ ਗਈ। ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿਤੀ ਹੈ ਅਤੇ ਦੋਸ਼ੀਆਂ ਨੂੰ ਫੜਨ ਲਈ ਛਾਪੇਮਾਰੀ ਸ਼ੁਰੂ ਕਰ ਦਿਤੀ ਹੈ।
ਕੈਪਸ਼ਨ ਜੱਜ ਭਿੱਖੀਵਿੰਡ 09-01 ਪਿੰਡ ਕਲਸੀਆਂ ਕਲਾਂ ਵਿਖੇ ਗੁਰਸਾਹਿਬ ਸਿੰਘ ਬੱਗੂ ਦਾ ਕਤਲ।
ਤਸਵੀਰ ਜੱਜ