
ਬੁੱਧਵਾਰ ਨੂੰ ਦੁਪਹਿਰ ਮੋਗਾ ਸ਼ਹਿਰ ਦੇ ਵਿਚਕਾਰ ਸਥਿਤ ਗੁਰੂ ਨਾਨਕ ਕਾਲਜ ਕੁਝ ਵਿਦਿਆਰਥੀਆਂ ਵਲੋਂ ਗੋਲੀ ਚਲਾਈ ਗਈ। ਬੀ.ਏ. ਭਾਗ ਪਹਿਲਾ ਦੇ ਪੇਪਰ ਤੋਂ ....
ਮੋਗਾ, ਬੁੱਧਵਾਰ ਨੂੰ ਦੁਪਹਿਰ ਮੋਗਾ ਸ਼ਹਿਰ ਦੇ ਵਿਚਕਾਰ ਸਥਿਤ ਗੁਰੂ ਨਾਨਕ ਕਾਲਜ ਕੁਝ ਵਿਦਿਆਰਥੀਆਂ ਵਲੋਂ ਗੋਲੀ ਚਲਾਈ ਗਈ। ਬੀ.ਏ. ਭਾਗ ਪਹਿਲਾ ਦੇ ਪੇਪਰ ਤੋਂ ਬਾਅਦ ਬਾਹਰੋਂ ਆਏ ਕੁੱਝ ਨੌਜਵਾਨਾਂ ਨੇ ਕਾਲਜ ਦੇ ਅੰਦਰ ਇਕ ਵਿਦਿਆਰਥੀ ਨਾਲ ਕੁੱਟਮਾਰ ਕੀਤੀ ਅਤੇ ਫਿਰ ਉਸ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰ ਦਿਤਾ। ਜ਼ਖ਼ਮੀ ਵਿਦਿਆਰਥੀ ਨੂੰ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਗੋਲੀ ਲੱਗਣ ਨਾਲ ਜ਼ਖ਼ਮੀ ਹੋਏ ਵਿਦਿਆਰਥੀ ਦੀ ਹਾਲਤ ਕਾਫ਼ੀ ਗੰਭੀਰ ਦੱਸੀ ਜਾ ਰਹੀ ਹੈ ਅਤੇ ਉਸ ਦੇ ਬਚਾਅ ਲਈ ਉਸ ਨੂੰ ਦੂਜੇ ਹਸਪਤਾਲ ਵਿਚ ਰੈਫ਼ਰ ਕਰ ਦਿਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਸਾਰਾ ਮਾਮਲਾ ਪੇਪਰ ਦੌਰਾਨ ਨਕਲ ਮਾਰਨ ਨੂੰ ਲੈ ਕੇ ਹੋਇਆ ਸੀ। ਹਾਲਾਂਕਿ ਕਾਲਜ ਦੇ ਅੰਦਰ ਸੀਸੀਟੀਵੀ ਵੀ ਲੱਗੇ ਹੋਏ ਹਨ ਪਰ ਸੀਸੀਟੀਵੀ ਬੰਦ ਹੋਣ ਕਾਰਨ ਘਟਨਾ ਰੀਕਾਰਡ ਨਹੀਂ ਹੋ ਸਕੀ।
Guru Nanak College Moga
ਜਾਣਕਾਰੀ ਅਨੁਸਾਰ ਬਾਹਰ ਤੋਂ ਆਏ ਨੌਜਵਾਨ ਨੇ ਅੰਦਰ ਪੇਪਰ ਦੇ ਰਹੇ ਵਿਦਿਆਰਥੀ ਨੂੰ ਇਕ ਪਰਚੀ ਸੁੱਟੀ ਸੀ ਜੋ ਕਿ ਹਰਜੀਤ ਨਾਂਅ ਦੇ ਵਿਦਿਆਰਥੀ ਕੋਲ ਡਿੱਗ ਗਈ। ਹਰਜੀਤ ਨੇ ਉਹ ਪਰਚੀ ਅੱਗੇ ਨਹੀਂ ਦਿਤੀ ਜਿਸ ਕਾਰਨ ਵਿਵਾਦ ਖੜਾ ਹੋ ਗਿਆ। ਇਸ ਗੱਲ ਤੋਂ ਬਾਹਰ ਖੜੇ ਨੌਜਵਾਨ ਭੜਕ ਗਏ ਅਤੇ ਪੇਪਰ ਖ਼ਤਮ ਹੋਣ ਤੋਂ ਬਾਅਦ ਹਰਜੀਤ ਨਾਲ ਪਹਿਲਾਂ ਤਾਂ ਕੁੱਟਮਾਰ ਕੀਤੀ ਅਤੇ ਬਾਅਦ 'ਚ ਉਸ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰ ਦਿਤਾ।ਸੂਚਨਾ ਮਿਲਣ 'ਤੇ ਵਾਰਦਾਤ ਦੀ ਜਗ੍ਹਾ 'ਤੇ ਪਹੁੰਚੀ ਪੁਲਿਸ ਨੇ ਜ਼ਖ਼ਮੀ ਵਿਦਿਆਰਥੀ ਦੇ ਬਿਆਨ ਦਰਜ ਕਰ ਕੇ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਕਰ ਰਹੀ ਹੈ।