
ਸ੍ਰੀ ਅਨੰਦਪੁਰ ਸਾਹਿਬ ਦੇ ਗਿਆਰਾਂ ਪਿੰਡ ਕੀਤੇ ਸੀਲ
ਨੂਰਪੁਰ ਬੇਦੀ- ਰੂਪਨਗਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨੂਰਪੁਰ ਬੇਦੀ ਇਲਾਕੇ ਦੇ 14 ਪਿੰਡਾਂ ਨੂੰ ਸੀਲ ਕੀਤਾ ਗਿਆ ਹੈ। ਨੂਰਪੁਰ ਬੇਦੀ ਇਲਾਕੇ 'ਚ ਕੱਲ੍ਹ ਇੱਕ ਪੁਲਿਸ ਕਰਮਚਾਰੀ ਦਾ ਕੋਰੋਨਾ ਵਾਇਰਸ ਟੈੱਸਟ ਪਾਜ਼ੀਟਿਵ ਆਉਣ ਤੋਂ ਬਾਅਦ ਜ਼ਿਲ੍ਹਾਂ ਪ੍ਰਸ਼ਾਸਨ ਨੇ ਇਹ ਕਮਦ ਚੁੱਕਿਆ ਹੈ।
Corona Virus
ਪੰਜਾਬ ਪੁਲਿਸ ਦੇ ਏ.ਐੱਸ.ਆਈ ਜਸਵੀਰ ਸਿੰਘ ਵਾਸੀ ਪਿੰਡ ਭਾਓਵਾਲ ਕੁੱਝ ਦਿਨ ਪਹਿਲਾਂ ਪ੍ਰਸ਼ਾਸਨ ਵੱਲੋਂ ਨੂਰਪੁਰ ਬੇਦੀ ਤੋਂ ਜੰਮੂ ਕਸ਼ਮੀਰ ਦੇ ਮਜ਼ਦੂਰਾਂ ਨੂੰ ਛੱਡਣ ਲਈ ਬੱਸਾਂ 'ਚ ਪਠਾਨਕੋਟ ਵਿਖੇ ਗਏ ਸਨ ਜਿਸ ਨੂੰ ਵਾਪਸ ਪਰਤਣ 'ਤੇ ਪ੍ਰਸ਼ਾਸਨ ਵੱਲੋਂ ਇਕਾਂਤਵਾਸ 'ਚ ਭੇਜਿਆ ਗਿਆ ਸੀ ਅਤੇ ਉਸ ਦੇ ਟੈੱਸਟ ਦੇ ਨਮੂਨੇ ਵੀ ਲਏ ਗਏ ਸਨ।
File
ਇਸ ਥਾਣੇਦਾਰ ਦਾ ਕੋਰੋਨਾ ਵਾਇਰਸ ਟੈੱਸਟ ਪਾਜ਼ੀਟਿਵ ਆਉਣ ਉਪਰੰਤ ਅੱਜ ਸਵੇਰ ਤੋਂ ਹੀ ਨੂਰਪੁਰ ਬੇਦੀ ਇਲਾਕੇ ਦੇ 14 ਪਿੰਡਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਜਿਨ੍ਹਾਂ 'ਚ ਭਾਓਵਾਲ, ਸਰਾਂ, ਬੈਂਸ ਤਖਤ ਗੜ੍ਹ, ਟੱਪਰੀਆਂ, ਔਲਖ, ਅਸਾਲਤਪੁਰ, ਲਾਲਪੁਰ, ਬੱਸੀ, ਕੁਚਾਲ ਸਾਹਿਬ, ਪਹਾੜੋਂ ਲਹਿੜੀਆਂ, ਬਜਰੂੜ ਅਤੇ ਮੁੰਨਾ ਪਿੰਡ ਸ਼ਾਮਿਲ ਹਨ।
Corona Virus
ਨਾਇਬ ਤਹਿਸੀਲ ਨੂੰ ਤ੍ਰਿਵੇਦੀ ਨੇ ਦੱਸਿਆ ਕਿ ਸਰਕਾਰ ਦੀ ਨੀਤੀ ਅਨੁਸਾਰ ਇਨ੍ਹਾਂ ਪਿੰਡਾਂ ਨੂੰ ਕਵਾਰੰਟਾਈਨ ਕੀਤਾ ਗਿਆ ਹੈ। ਪ੍ਰਸ਼ਾਸਨ ਵੱਲੋਂ ਪੀੜਤ ਜਸਵੀਰ ਸਿੰਘ ਦੇ ਪਰਿਵਾਰ ਦੇ ਤਿੰਨ ਮੈਂਬਰਾਂ ਨੂੰ ਵੀ ਟੈੱਸਟ ਲਈ ਲਿਜਾਇਆ ਗਿਆ ਹੈ।
Corona Virus
ਦੱਸ ਦਈਏ ਕੀ ਸ੍ਰੀ ਅਨੰਦਪੁਰ ਸਾਹਿਬ ਨੇੜਲੇ ਪਿੰਡ ਨਿੱਕੂਵਾਲ ਦੇ ਇੱਕ ਵਿਅਕਤੀ ਦਾ ਕੋਰੋਨਾ ਵਾਇਰਸ ਪਾਜ਼ੀਟਿਵ ਆਉਣ ਤੋਂ ਬਾਅਦ ਤਹਿਸੀਲ ਪ੍ਰਸ਼ਾਸਨ ਵੱਲੋਂ ਪਿੰਡ ਨਿੱਕੂਵਾਲ ਲੱਗਦੇ ਗਿਆਰਾਂ ਪਿੰਡਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਉਪ ਮੰਡਲ ਮੈਜਿਸਟਰੇਟ ਕੰਨੂੰ ਗਰਗ ਨੇ ਕਿਹਾ ਹੈ ਕਿ ਪਿੰਡ ਨਿੱਕੂਵਾਲ ਨੇੜਲੇ ਤਿੰਨ ਕਿੱਲੋਮੀਟਰ ਦੇ ਪਿੰਡਾਂ ਨੂੰ ਸੀਲ ਕੀਤਾ ਗਿਆ ਹੈ ਤਾਂ ਜੋ ਸਿਹਤ ਵਿਭਾਗ ਵੱਲੋਂ ਇਨ੍ਹਾਂ ਪਿੰਡਾਂ ਦੀ ਜਾਂਚ ਕੀਤੀ ਜਾ ਸਕੇ ।
Corona virus
ਦੱਸਣਯੋਗ ਹੈ ਕਿ ਨੇੜਲੇ ਪਿੰਡ ਬਡਲ, ਝਿੰਜੜੀ, ਮੀਡਵਾਂ, ਬੁਰਜ, ਮਟੌਰ, ਮਹਿੰਦਲੀ ਕਲਾਂ ਆਦਿ ਨੂੰ ਸੀਲ ਕੀਤਾ ਗਿਆ ਹੈ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਪਿੰਡਾਂ 'ਚ ਘੁੰਮ ਰਹੀਆਂ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।