
ਸਵੇਰ ਸਮੇਂ ਤੇਜ਼ ਝੱਖੜ ਚੱਲਣ ਅਤੇ ਆਸਮਾਨ ਵਿਚ ਕਾਲੀਆਂ ਘਟਾਵਾਂ ਛਾਅ ਜਾਣ ਨਾਲ ਦਿਨ ਵੇਲੇ ਹੀ ਰਾਤ ਵਰਗਾ ਮਾਹੌਲ ਬਣ ਗਿਆ ਹੈ
ਸਵੇਰ ਸਮੇਂ ਤੇਜ਼ ਝੱਖੜ ਚੱਲਣ ਅਤੇ ਆਸਮਾਨ ਵਿਚ ਕਾਲੀਆਂ ਘਟਾਵਾਂ ਛਾਅ ਜਾਣ ਨਾਲ ਦਿਨ ਵੇਲੇ ਹੀ ਰਾਤ ਵਰਗਾ ਮਾਹੌਲ ਬਣ ਗਿਆ ਹੈ। ਇਲਾਕੇ ਵਿਚ ਤੇਜ਼ ਬਾਰਸ਼ ਦੇ ਨਾਲ ਗੜੇਮਾਰੀ ਵੀ ਸ਼ੁਰੂ ਹੋ ਗਈ ਹੈ। ਵਿਗੜੇ ਮੌਸਮ ਕਾਰਨ ਕਿਸਾਨੀ ਕਾਰਜ ਪ੍ਰਭਾਵਿਤ ਹੋਏ ਹਨ। ਐਤਵਾਰ ਸਵੇਰੇ 7 ਵਜੇ ਹੀ ਅਸਮਾਨ ਵਿਚ ਕਾਲੇ ਬਾਦਲ ਛਾ ਜਾਣ ਕਾਰਨ ਤੇਜ਼ ਹਨੇਰੀ ਤੇ ਮੀਹ ਆਰੰਭ ਹੋ ਗਿਆ ਹੈ।
File
ਅਸਮਾਨ 'ਚ ਕਾਲੇ ਬੱਦਲਾਂ ਕਾਰਨ ਪੂਰੀ ਤਰ੍ਹਾਂ ਹਨੇਰਾ ਛਾ ਗਿਆ ਤੇ ਪਿੰਡਾਂ ਅੰਦਰ ਲੱਗੀਆਂ ਸੋਲਰ ਲਾਈਟਾਂ ਦੁਬਾਰਾ ਤੋਂ ਜਗਣੀਆਂ ਸ਼ੁਰੂ ਹੋ ਗਈਆਂ ਤੇ ਲੋਕ ਸੜਕਾਂ ਤੋਂ ਲੰਘਣ ਵਾਲੇ ਵਾਹਨਾਂ ਨੂੰ ਵੀ ਲਾਈਟ ਚਲਾਉਣੀ ਪਈ। ਪੰਜਾਬ ਮੋਹਾਲੀ, ਚੰਡੀਗੜ, ਹਰਿਆਣਾ ਸਮੇਤ ਕਈ ਇਲਾਕਿਆਂ ਵਿਚ ਮੀਂਹ ਸ਼ੁਰੂ ਹੋ ਗਿਆ ਹੈ।
File
ਮੌਸਮ ਵਿਭਾਗ ਅਨੁਸਾਰ ਅੱਜ ਤੋਂ ਇਕ ਨਵੀਂ ਪੱਛਮੀ ਗੜਬੜੀ ਉੱਤਰ ਭਾਰਤ ਆ ਰਹੀ ਹੈ। ਇਸ ਦਾ ਅਸਰ ਅਗਲੇ ਦੋ-ਤਿੰਨ ਦਿਨਾਂ ਤੱਕ ਵੇਖਣ ਨੂੰ ਮਿਲੇਗਾ। ਮਾਨਕਾਰਾਂ ਅਨੁਸਾਰ 9 ਮਈ ਦੀ ਰਾਤ ਨੂੰ ਪਹਾੜੀ ਇਲਾਕਿਆਂ ਵਿਚ ਮੀਂਹ ਪੈ ਸਕਦਾ ਹੈ। 10 ਮਈ ਤੋਂ 12 ਮਈ ਤੱਕ ਮੈਦਾਨਾਂ ਵਿਚ ਥੋੜ੍ਹੇ ਜਿਹੇ ਬੱਦਲ ਛਾਏ ਰਹਿਣ ਅਤੇ ਦੁਪਹਿਰ ਤੋਂ ਬਾਅਦ ਸ਼ਾਮ ਦੇ ਵੇਲੇ ਜਾਂ ਸਵੇਰ ਦੇ ਧੂੜ ਝੱਖੜ ਅਤੇ ਗਰਜ ਦੇ ਬੱਦਲ ਨਾਲ ਹਲਕੀ ਬਾਰਸ਼ ਹੋ ਸਕਦੀ ਹੈ।
File
ਮੌਸਮ ਵਿਭਾਗ ਦੇ ਅਨੁਸਾਰ ਘੱਟੋ ਘੱਟ ਅਗਲੇ 1 ਹਫ਼ਤੇ ਤੱਕ ਪੰਜਾਬ, ਹਰਿਆਣਾ, ਦਿੱਲੀ ਅਤੇ ਪੱਛਮੀ ਉੱਤਰ ਪ੍ਰਦੇਸ਼ ਅਤੇ ਕਸ਼ਮੀਰ, ਹਿਮਾਚਲ ਅਤੇ ਉਤਰਾਖੰਡ ਦੇ ਪਹਾੜਾਂ ਵਿਚ ਤਾਪਮਾਨ ਲਗਾਤਾਰ ਵਧਦਾ ਰਹੇਗਾ ਪਰ ਲਗਭਗ ਗਰਮੀ ਦਾ ਕੋਈ ਪ੍ਰਭਾਵ ਨਜ਼ਰ ਨਹੀਂ ਆਵੇਗਾ।
File
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।