ਆਰ.ਐਸ.ਐਸ ਦੇ ਮੁੱਖ ਪੱਤਰ ਵਿਚ ਬੰਗਾਲ ਚੋਣਾਂ ਤੋਂ ਬਾਅਦਹੋਈਹਾਰਲਈਭਾਜਪਾਨੂੰ ਵੱਡੇਆਤਮਮੰਥਨਦੀਲੋੜਤੇਜ਼ੋਰ
Published : May 10, 2021, 1:00 am IST
Updated : May 10, 2021, 1:00 am IST
SHARE ARTICLE
image
image

ਆਰ.ਐਸ.ਐਸ ਦੇ ਮੁੱਖ ਪੱਤਰ ਵਿਚ ਬੰਗਾਲ ਚੋਣਾਂ ਤੋਂ ਬਾਅਦ ਹੋਈ ਹਾਰ ਲਈ ਭਾਜਪਾ ਨੂੰ  ਵੱਡੇ ਆਤਮ ਮੰਥਨ ਦੀ ਲੋੜ 'ਤੇ ਜ਼ੋਰ


ਕੌਮੀ ਸੰਗਠਨ ਮਹਾਂਮੰਤਰੀ ਸੰਤੋਸ਼ ਨੇ ਕਿਹਾ, ਬਾਹਰ ਤਾਂ ਨਿਕਲਣਾ ਪਵੇਗਾ, ਡਰਨ ਨਾਲ ਨਹੀਂ ਚਲਣਾ ਕੰਮ

ਪ੍ਰਮੋਦ ਕੌਸ਼ਲ
ਲੁਧਿਆਣਾ, 9 ਮਈ: ਪਛਮੀ ਬੰਗਾਲ ਹੀ ਨਹੀਂ ਦੇਸ਼ ਦੇ ਪੰਜ ਸੂਬਿਆਂ ਵਿਚ ਹੋਈਆਂ ਚੋਣਾਂ ਤੋਂ ਇਲਾਵਾ ਯੂ.ਪੀ ਦੀਆਂ ਪੰਚਾਇਤੀ ਚੋਣਾਂ ਵਿਚ ਭਾਜਪਾ ਦੇ ਖ਼ਰਾਬ ਪ੍ਰਦਰਸ਼ਨ ਤੋਂ ਬਾਅਦ ਹੁਣ ਆਰ.ਐਸ.ਐਸ ਵਲੋਂ ਵੀ ਭਾਜਪਾ ਨੂੰ  ਵੱਡੇ ਆਤਮ ਮੰਥਨ ਦੀ ਲੋੜ 'ਤੇ ਜ਼ੋਰ ਦਿਤਾ ਜਾ ਰਿਹਾ ਹੈ | ਇਹ ਅਸੀਂ ਨਹੀਂ ਸਗੋਂ ਆਰ.ਐਸ.ਐਸ ਦਾ ਮੁੱਖ ਪੱਤਰ ਪਾਂਚਜੰਨਿਆ ਕਹਿ ਰਿਹਾ ਹੈ | ਜੀ ਹਾਂ, ਪਾਂਚਜੰਨਿਆ ਦੇ ਇਸ ਵਾਰ ਦੇ ਅੰਕ ਵਿਚ 'ਹੈਸ਼ਟੈਗ ਪਸ਼ਚਿਮ ਬੰਗਾਲ ਚੁਨਾਵ' ਤਹਿਤ 'ਭਾਜਪਾ ਕੋ ਆਤਮਮੰਥਨ ਕੀ ਜ਼ਰੂਰਤ' ਸਿਰਲੇਖ ਹੇਠ ਛਾਪੇ ਗਏ ਇਸ ਲੇਖ ਵਿਚ ਸਪੱਸ਼ਟ ਤੌਰ 'ਤੇ ਕਿਹਾ ਗਿਆ ਹੈ ਕਿ ਪਛਮੀ ਬੰਗਾਲ ਦੀਆਂ ਚੋਣਾਂ ਵਿਚ ਭਾਜਪਾ ਨੂੰ  ਜਿਸ ਤਰ੍ਹਾਂ ਦੀ ਆਸ ਸੀ ਉਸ ਤਰ੍ਹਾਂ ਦੇ ਨਤੀਜੇ ਨਾ ਮਿਲਣ ਦੇ ਚਾਰ ਪ੍ਰਮੁੱਖ ਕਾਰਨ ਦਿਸ ਰਹੇ ਹਨ | ਹਾਲਾਂਕਿ ਲੇਖ ਵਿਚ ਇਹ ਵੀ ਕਿਹਾ ਗਿਆ ਹੈ ਕਿ ਭਾਜਪਾ ਨੇ ਪੂਰੇ ਯਤਨ ਕੀਤੇ ਅਤੇ ਕੋਈ ਲਾਪ੍ਰਵਾਹੀ ਵੀ ਨਹੀਂ ਵਿਖਾਈ ਪਰ ਗ਼ਲਤ ਪ੍ਰਯੋਗ ਨੇ ਭਾਜਪਾ ਲਈ ਮੁਸ਼ਕਲ ਹਾਲਾਤ ਪੈਦਾ ਕਰ ਦਿਤੇ ਜਿਸ ਦੇ ਸਿੱਟੇ ਵਜੋਂ ਭਾਜਪਾ ਜਿਸ ਨੇ 
ਲੋਕ ਸਭਾ ਚੋਣਾਂ ਦੌਰਾਨ 121 ਵਿਧਾਨ ਸਭਾ ਹਲਕਿਆਂ ਵਿਚ ਮਿਲੀ ਲੀਡ ਜਾਂ ਜਿੱਤ ਦੇ ਬਾਵਜੂਦ ਇਸ ਵਾਰ ਇਨ੍ਹਾਂ ਵਿਧਾਨ ਸਭਾ ਚੋਣਾਂ ਵਿਚ ਵੱਧ ਸਮਾਂ, ਵਾਧੂ ਤਾਕਤ ਅਤੇ ਵੱਧ ਜ਼ੋਰ ਲਾਉਣ ਤੋਂ ਬਾਅਦ ਵੀ ਭਾਜਪਾ 77 ਸੀਟਾਂ ਤਕ ਹੀ ਪਹੁੰਚ ਸਕੀ ਜਿਸ ਕਰ ਕੇ ਭਾਜਪਾ ਨੂੰ  ਵੱਡੇ ਆਤਮਮੰਥਨ ਦੀ ਲੋੜ ਹੈ | 
ਇਸ ਲੇਖ ਵਿਚ ਇਹ ਵੀ ਲਿਖਿਆ ਗਿਆ ਹੈ ਕਿ 'ਅਸੀਂ ਇਹ ਕਹਿ ਸਕਦੇ ਹਾਂ ਕਿ ਟੀਐਮਸੀ ਦੇ ਜਿਹੜੇ ਆਗੂਆਂ ਦੀ ਸਥਾਨਕ ਪੱਧਰ ਤੇ ਸਾਖ ਖ਼ਰਾਬ ਹੋ ਚੁੱਕੀ ਸੀ, ਉਨ੍ਹਾਂ ਆਗੂਆਂ ਨੂੰ  ਪਾਰਟੀ ਵਿਚ ਲੈਣਾ ਵੀ ਮੁੱਖ ਕਾਰਨ ਰਿਹਾ ਹੋ ਸਕਦਾ ਹੈ ਕਿ ਭਾਜਪਾ ਦੇ ਪੱਛਮੀ ਬੰਗਾਲ ਵਿਚ ਅਪਣੇ ਸੁਪਨੇ ਨੂੰ  ਪੂਰਾ ਨਹੀਂ ਕਰ ਸਕੀ | 
ਉਧਰ, ਇਸ ਗੱਲ ਦਾ ਪ੍ਰਤੱਖ ਇਸ ਤੋਂ ਵੀ ਮਿਲਦਾ ਹੈ ਕਿ ਬੀਤੇ ਦਿਨੀਂ ਸੂਬਾ ਭਾਜਪਾ ਦੀ ਸੁਸਤੀ ਤੇ ਭੜਕੇ ਕੌਮੀ ਸੰਗਠਨ ਮਹਾਂਮੰਤਰੀ ਬੀ.ਐਲ ਸੰਤੋਸ਼ ਨੇ ਕਿਹਾ ਕਿ ਬਾਹਰ ਤਾਂ ਨਿਕਲਣਾ ਪਵੇਗਾ, ਡਰਨ ਨਾਲ ਨਹੀਂ ਚਲਣਾ ਕੰਮ | ਦਸਣਯੋਗ ਹੈ ਕਿ ਬੀ.ਐਲ ਸੰਤੋਸ਼ ਆਰ.ਐਸ.ਐਸ ਦੇ ਪ੍ਰਚਾਰਕ ਹਨ ਅਤੇ ਭਾਜਪਾ ਦਾ ਸੰਗਠਨ ਮੰਤਰੀ ਵੀ ਸੰਘ ਵਿਚੋਂ ਹੀ ਲਾਇਆ ਜਾਂਦਾ ਹੈ ਅਤੇ ਸੰਗਠਨ ਮੰਤਰੀ ਵਲੋਂ ਬੀਤੇ ਦਿਨੀਂ ਛੱਤੀਸਗੜ੍ਹ ਸੂਬਾ ਭਾਜਪਾ ਦੀ ਵਰਚੂਅਲ ਮੀਟਿੰਗ ਵਿਚ ਉਥੇ ਦੇ ਅਹੁਦੇਦਾਰਾਂ ਦੀ ਜੰਮ ਕੇ ਕਲਾਸ ਲਾਈ ਗਈ ਅਤੇ ਉਨ੍ਹਾਂ ਨੂੰ  ਉਨ੍ਹਾਂ ਦੀ ਸੁਸਤੀ ਲਈ ਖ਼ੂਬ ਝਾੜ ਪਾਈ ਗਈ | ਨਾਲ ਹੀ ਉਨ੍ਹਾ ਕਿਹਾ ਕਿ ਕਾਂਗਰਸ ਨੂੰ  ਕੋਸਣ ਨਾਲ ਕੁੱਝ ਨਹੀਂ ਹੋਵੇਗਾ, ਆਪੋ-ਅਪਣੇ ਖੇਤਰਾਂ ਦੇ ਲੋਕਾਂ ਦੀ ਮਦਦ ਕਰੋ | ਉਨ੍ਹਾਂ ਕਿਹਾ ਕਿ ਕੋਰੋਨਾ ਕਾਲ ਵਿਚ ਆਪੋ ਅਪਣੇ ਇਲਾਕੇ ਦੇ ਲੋਕਾਂ ਦੀ ਸੇਵਾ ਕਰੋ ਅਤੇ ਪ੍ਰਧਾਨ ਮੰਤਰੀ ਮੋਦੀ ਵਲੋਂ ਜਨਕਲਿਆਣ ਦੀਆਂ ਯੋਜਨਾਵਾਂ ਲੋਕਾਂ ਤਕ ਪਹੁੰਚਣ ਇਸ ਗੱਲ ਨੂੰ  ਵੀ ਯਕੀਨੀ ਬਣਾਉਣ ਦੀ ਲੋੜ ਤੇ ਜ਼ੋਰ ਦਿਤਾ ਗਿਆ 

: ਆਰ.ਐਸ.ਐਸ ਦੇ ਮੁੱਖ ਪੱਤਰ ਪਾਂਚਜੰਨਿਆ ਵਿਚ ਛਪੇ ਲੇਖ ਦਾ ਕੁੱਝ ਹਿੱਸਾ
: ਭਾਜਪਾ ਦੇ ਕੌਮੀ ਸੰਗਠਨ ਮੰਤਰੀ ਬੀ.ਐਲ ਸੰਤੋਸ਼

SHARE ARTICLE

ਏਜੰਸੀ

Advertisement

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM
Advertisement