ਗੁਆਂਢੀ ਸੂਬਿਆਂ ਵਲੋਂ ਮੁਫ਼ਤ ਲੁੱਟਿਆ ਜਾ ਰਿਹੈ ਪੰਜਾਬ ਦਾ ਅਰਬਾਂ-ਖਰਬਾਂ ਡਾਲਰ ਦਾ ਪਾਣੀ
Published : May 10, 2022, 10:45 am IST
Updated : May 10, 2022, 10:45 am IST
SHARE ARTICLE
Punjab's water
Punjab's water

ਕੈਨੇਡਾ ਸਰਕਾਰ ਅਮਰੀਕਾ ਨੂੰ ਹਰ ਸਾਲ ਵੇਚ ਰਹੀ ਹੈ 25 ਅਰਬ ਡਾਲਰ ਦਾ ਬੋਤਲਬੰਦ ਪੀਣ ਯੋਗ ਪਾਣੀ


ਸੰਗਰੂਰ (ਬਲਵਿੰਦਰ ਸਿੰਘ ਭੁੱਲਰ): ਕੈਨੇਡਾ ਸਰਕਾਰ ਕੋਲ ਤਾਜ਼ੇ, ਸਾਫ਼ ਅਤੇ ਪੀਣਯੋਗ ਪਾਣੀ ਦੇ ਸਰੋਤਾਂ ਦੀ ਦੁਨੀਆਂ ਵਿਚੋਂ ਸੱਭ ਤੋਂ ਜ਼ਿਆਦਾ ਬਹੁਤਾਤ ਹੈ ਅਤੇ ਕੈਨੇਡਾ ਸਰਕਾਰ ਅਪਣੇ ਦੇਸ਼ ਦੇ ਸਾਫ਼ ਅਤੇ ਪੀਣਯੋਗ ਪਾਣੀ ਨੂੰ ਬੋਤਲਾਂ ਵਿਚ ਬੰਦ ਕਰ ਕੇ ਅਮਰੀਕਾ ਨੂੰ ਲਗਾਤਾਰ ਐਕਸਪੋਰਟ ਕਰ ਰਹੀ ਹੈ ਜਿਸ ਨਾਲ ਕੈਨੇਡਾ ਨੂੰ ਅਪਣਾ ਪਾਣੀ ਅਮਰੀਕਾ ਨੂੰ ਐਕਸਪੋਰਟ ਕਰਨ ਬਦਲੇ ਹਰ ਸਾਲ 25 ਅਰਬ ਅਮਰੀਕਨ ਡਾਲਰ ਦਾ ਮਾਲੀਆ ਇਕੱਤਰ ਹੁੰਦਾ ਹੈ।

Punjab WaterPunjab Water

ਪਾਣੀ ਰਾਹੀਂ ਇਕੱਤਰ ਕੀਤੇ ਅਰਬਾਂ ਰੁਪਏ ਦੇ ਇਸ ਮਾਲੀਏ ਨਾਲ ਕੈਨੇਡਾ ਸਰਕਾਰ ਦੁਨੀਆਂ ਵਿਚ ਇਕ ਵੱਡੀ ਆਰਥਕ ਸ਼ਕਤੀ ਵਜੋਂ ਉਭਰਿਆ ਹੈ ਅਤੇ ਉਨ੍ਹਾਂ ਵਲੋਂ ਇਸ ਪੈਸੇ ਨਾਲ ਅਪਣੇ ਦੇਸ਼ ਵਾਸੀਆਂ ਅਤੇ ਪ੍ਰਵਾਸੀਆਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਬਹੁਤ ਸਾਰੀਆਂ ਸਹੂਲਤਾਂ ਦਿਤੀਆਂ ਜਾ ਰਹੀਆਂ ਹਨ। ਪਰ ਇਸ ਦੇ ਐਨ ਉਲਟ ਜਾ ਕੇ ਪੰਜਾਬ ਦੀ ਜ਼ਰਖੇਜ਼ ਭੂਮੀ ਵਿਚੋਂ ਹੋ ਕੇ ਵਗਦੇ ਸਤਲੁਜ, ਬਿਆਸ ਅਤੇ ਰਾਵੀ ਦਰਿਆਵਾਂ ਦਾ ਅਰਬਾਂ ਖਰਬਾਂ ਰੁਪਏ ਦਾ ਪਾਣੀ ਰੋਜ਼ਾਨਾ ਹਰਿਆਣਾ, ਦਿੱਲੀ ਅਤੇ ਰਾਜਸਥਾਨ ਨੂੰ ਲੁਟਾਇਆ ਜਾ ਰਿਹਾ ਹੈ।

WaterWater

ਪੰਜਾਬ ਦੇ ਮੰਡੀ ਗੋਬਿੰਦਗੜ੍ਹ ਦੇ ਨੇੜੇ ਤੋਂ ਦੋ ਪੱਕੀਆਂ ਜੌੜੀਆਂ ਭਾਖੜਾ ਨਹਿਰਾਂ ਪਟਿਆਲਾ ਅਤੇ ਰਾਜਪੁਰਾ ਕੋਲੋਂ ਦੀ ਲੰਘ ਕੇ ਕਰਮਵਾਰ ਖਨੌਰੀ ਅਤੇ ਧਨੌਰੀ ਤੋਂ ਹਰਿਆਣਾ ਅਤੇ ਦੂਸਰੀ ਨਰਵਾਣਾ ਬਰਾਂਚ ਕੁਰੁਕਸ਼ੇਤਰ ਅਤੇ ਜਿਉਤੀ ਸਰ ਵਿਚੋਂ ਲੰਘ ਕੇ ਅੱਗੇ ਨਰਵਾਣਾ ਅਤੇ ਕਰਨਾਲ ਤਕ ਸਿੰਚਾਈ ਕਰਦੀਆਂ ਹਨ ਪਰ ਇਸ ਪਾਣੀ ਤੋਂ ਪੰਜਾਬ ਸਰਕਾਰ ਨੂੰ ਦਿੱਲੀ ਜਾਂ ਹਰਿਆਣਾ ਵਲੋਂ ਕੋਈ ਰਾਇਲਟੀ ਵੀ ਨਹੀਂ ਦਿਤੀ ਜਾ ਰਹੀ ਜਦਕਿ ਪੰਜਾਬ ਰਿਪੇਰੀਅਨ ਸਟੇਟ ਹੈ। ਇਸੇ ਤਰ੍ਹਾਂ ਪੰਜਾਬ ਦੇ ਇਲਾਕੇ ਹਰੀਕੇ ਪੱਤਣ ਵਿਚ ਸਤਲੁਜ ਬਿਆਸ ਦਰਿਆਵਾਂ ਦੇ ਸੰਗਮ ਤੋਂ ਦੋ ਜੌੜੀਆਂ ਨਹਿਰਾਂ ਜਿਨ੍ਹਾਂ ਦਾ ਨਾਂਅ ਰਾਜਸਥਾਨ ਫੀਡਰ ਕੈਨਾਲ ਸਿਸਟਮ ਹੈ, ਨਿਕਲ ਕੇ ਤੇ ਸ੍ਰੀ ਗੰਗਾਨਗਰ ਸ਼ਹਿਰ ਦੇ ਕੋਲੋਂ ਦੀ ਲੰਘ ਕੇ ਅੱਗੇ ਰਾਜਸਥਾਨ ਦੀ ਬੀਕਾਨੇਰ ਤਕ ਦੇ ਲੱਖਾਂ ਏਕੜ ਬੰਜਰ ਇਲਾਕੇ ਦੀ ਸਿੰਚਾਈ ਕਰਦੀਆਂ ਹਨ ਪਰ ਪੰਜਾਬ ਨੂੰ ਰਾਜਸਥਾਨ ਸਰਕਾਰ ਵੀ ਕੋਈ ਰਾਇਲਟੀ ਨਹੀਂ ਦੇ ਰਹੀ ਜਦਕਿ ਰੋਜ਼ਾਨਾ ਦੇ ਆਧਾਰ ’ਤੇ ਅਰਬਾਂ-ਖਰਬਾਂ ਰੁਪਏ ਦਾ ਵਡਮੁੱਲਾ ਦਰਿਆਈ ਪਾਣੀ ਮੁਫ਼ਤ ਲੁਟਿਆ ਜਾ ਰਿਹੈ।

waterwater

ਪੰਜਾਬ ਵਿਚ ਰਾਜ ਕਰਦੀ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਦੂਸਰੀਆਂ ਕਾਂਗਰਸ ਅਤੇ ਅਕਾਲੀ ਦਲ ਸਰਕਾਰਾਂ ਨਾਲੋਂ ਭਿੰਨ ਹੈ ਜੋ ਕੰਮ ਭਗਵੰਤ ਮਾਨ ਸਰਕਾਰ ਨੇ 50 ਦਿਨਾਂ ਵਿਚ ਕੀਤੇ ਹਨ ਉਸ ਤੋਂ ਕਾਂਗਰਸ ਅਤੇ ਅਕਾਲੀ ਦਲ ਨੂੰ ਛੱਡ ਕੇ ਬਾਕੀ ਸੱਭ ਖ਼ੁਸ਼ ਨਜ਼ਰ ਆ ਰਹੇ ਹਨ ਪੰਜਾਬੀ ਲੋਕਾਂ ਨੂੰ ਭਗਵੰਤ ਮਾਨ ਸਰਕਾਰ ’ਤੇ ਮਾਣ ਹੈ ਕਿ ਇਹ ਇਕ ਇਮਾਨਦਾਰ ਸਰਕਾਰ ਹੈ ਜਿਹੜੀ ਸਖ਼ਤ ਫੈਸਲੇ ਲੈਣ ਦੇ ਸਮਰੱਥ ਹੈ ਅਤੇ ਪਾਣੀਆਂ ਵਾਲੇ ਇਸ ਮਸਲੇ ਤੇ ਗੰਭੀਰਤਾ ਨਾਲ ਵਿਚਾਰ ਕਰ ਕੇ ਇਸ ਸਮੱਸਿਆਂ ਦਾ ਕੋਈ ਢੁਕਵਾਂ ਹੱਲ ਲੱਭੇਗੀ।

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM
Advertisement