
Patiala Ammonia gas leak :ਮੌਕੇ ’ਤੇ ਪਹੁੰਚੇ ਫਾਇਰ ਬ੍ਰਿਗੇਡ ਦੇ ਕਰਮਚਾਰੀ ਵੀ ਹੋਏ ਬੇਹੋਸ਼, ਸਿਹਤ ਮੰਤਰੀ ਨੇ ਹਸਪਤਾਲ ਦਾ ਕੀਤਾ ਦੌਰਾ
Patiala Ammonia gas leak : ਪਟਿਆਲਾ ਦੇ ਰਾਜਪੁਰਾ ਦੇ ਸ਼ਿਵਮ ਕੋਲਡ ਸਟੋਰ ਵਿੱਚ ਬੀਤੀ ਰਾਤ ਗੈਸ ਲੀਕ ਹੋਣ ਕਾਰਨ 70 ਦੇ ਕਰੀਬ ਲੋਕ ਪ੍ਰਭਾਵਿਤ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਬੀਤੀ ਸ਼ਾਮ ਅਮੋਨੀਆ ਗੈਸ ਲੀਕ ਹੋ ਗਈ ਸੀ, ਜਿਸ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੇ ਫਾਇਰ ਬ੍ਰਿਗੇਡ ਦੇ ਕਰਮਚਾਰੀ ਵੀ ਇਸ ਕਾਰਨ ਬੇਹੋਸ਼ ਹੋ ਗਏ। ਗੈਸ ਚੜ੍ਹਨ ਕਾਰਨ ਬੇਹੋਸ਼ ਹੋ ਗਏ ਇਨ੍ਹਾਂ ਸਾਰੇ ਵਿਅਕਤੀਆਂ ਨੂੰ ਰਾਜਪੁਰਾ ਦੇ ਸਰਕਾਰੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਅਮੋਨੀਆ ਗੈਸ ਲੀਕ ਹੋਣ ਦੀ ਖ਼ਬਰ ਮਿਲਦਿਆਂ ਹੀ ਪ੍ਰਸ਼ਾਸਨ ਨੇ ਤੁਰੰਤ ਮੈਡੀਕਲ ਸਟਾਫ਼ ਤਾਇਨਾਤ ਕਰ ਦਿੱਤਾ।
ਇਹ ਵੀ ਪੜੋ:Faridkot News : ਫਰੀਦਕੋਟ ’ਚ ਜਨਮ ਦਿਨ ਵਾਲੇ ਦਿਨ ਟਰੱਕ ਨੇ ਬੱਚੇ ਨੂੰ ਕੁਚਲਿਆ
ਸਿਟੀ ਰਾਜਪੁਰਾ ਪੁਲਿਸ ਅਨੁਸਾਰ ਰਾਜਪੁਰਾ ਪਟਿਆਲਾ ਰੋਡ ’ਤੇ ਸਥਿਤ ਸ਼ਿਵਮ ਕੋਲਡ ਸਟੋਰ ’ਚ ਦੇਰ ਸ਼ਾਮ ਅਚਾਨਕ ਗੈਸ ਲੀਕ ਹੋ ਗਈ, ਜਿਸ ਦੀ ਸੂਚਨਾ ਰਾਤ ਕਰੀਬ 8 ਵਜੇ ਮਿਲੀ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੇ ਕਰਮਚਾਰੀ ਗੈਸ ਲੀਕ ਹੋਣ 'ਤੇ ਕਾਬੂ ਪਾਉਣ ਲਈ ਸ਼ਿਵਮ ਸਟੋਰ 'ਤੇ ਪਹੁੰਚ ਗਏ ਪਰ ਗੈਸ ਲੀਕ ਹੋਣ ਕਾਰਨ ਇਹ ਕਰਮਚਾਰੀ ਵੀ ਪ੍ਰਭਾਵਿਤ ਹੋ ਗਏ | ਗੈਸ ਲੀਕ ਹੋਣ ਕਾਰਨ ਕਰੀਬ 70 ਲੋਕ ਪ੍ਰਭਾਵਿਤ ਹੋਏ, ਜਿਨ੍ਹਾਂ ਵਿੱਚੋਂ ਤਿੰਨ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਰਾਜਪੁਰਾ ਤੋਂ ਮੈਡੀਕਲ ਅਫਸਰ ਅਤੇ ਪਟਿਆਲਾ ਤੋਂ ਸਿਵਲ ਸਰਜਨ ਤੋਂ ਇਲਾਵਾ ਸਿਹਤ ਮੰਤਰੀ ਨੇ ਵੀ ਹਸਪਤਾਲ ਦਾ ਦੌਰਾ ਕੀਤਾ।
(For more news apart from Ammonia gas leak in Patiala's cold store, 70 people affected, condition of 3 critical News in Punjabi, stay tuned to Rozana Spokesman)