
ਸੂਬਾ ਸਰਕਾਰ ਦੁਆਰਾ ਗਿਲਕੋ ਗਰੁੱਪ ਦੇ ਚੇਅਰਮੈਨ ਰਾਣਾ ਰਣਜੀਤ ਸਿੰਘ ਗਿੱਲ ਨੂੰ ਉਨ੍ਹਾਂ ਦੀਆਂ ਸਮਾਜ ਪ੍ਰਤੀ ਸੇਵਾਵਾਂ ਦੇ ਸਬੰਧ 'ਚ ਇਕ ਵਿਸੇਸ਼ ਪੁਰਸਕਾਰ ...
ਕੁਰਾਲੀ, ਸੂਬਾ ਸਰਕਾਰ ਦੁਆਰਾ ਗਿਲਕੋ ਗਰੁੱਪ ਦੇ ਚੇਅਰਮੈਨ ਰਾਣਾ ਰਣਜੀਤ ਸਿੰਘ ਗਿੱਲ ਨੂੰ ਉਨ੍ਹਾਂ ਦੀਆਂ ਸਮਾਜ ਪ੍ਰਤੀ ਸੇਵਾਵਾਂ ਦੇ ਸਬੰਧ 'ਚ ਇਕ ਵਿਸੇਸ਼ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ। ਪੰਜਾਬ ਦੇ ਰਾਜਪਾਲ ਵੀ. ਪੀ. ਸਿੰਘ ਬਦਨੌਰ ਨੇ ਇਕ ਵਿਸੇਸ਼ ਰਾਜ ਪੱਧਰੀ ਸਮਾਰੋਹ 'ਚ ਰਣਜੀਤ ਸਿੰਘ ਗਿੱਲ ਨੂੰ ਚੰਡੀਗੜ੍ਹ ਦੇ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਨਿਸਟ੍ਰੇਸ਼ਨ 'ਚ ਸਨਮਾਨਤ ਕੀਤਾ ਗਿਆ। ਉਕਤ ਵਿਸ਼ੇਸ਼ ਸਨਮਾਨ ਉਨ੍ਹਾਂ ਨੂੰ ਸਮਾਜਿਕ ਸੇਵਾਵਾਂ ਅਤੇ ਜ਼ਿਲ੍ਹਾ ਰੈਡਕ੍ਰਾਸ ਸੁਸਾਇਟੀ ਰੂਪਨਗਰ ਦੁਆਰਾ ਸੰਚਾਲਤ ਅਪਣੀ ਰਸੋਈ ਲਈ ਪਾਏ ਗਏ ਵਿਸ਼ੇਸ਼ ਯੋਗਦਾਨ ਦੇ ਬਦਲੇ ਦਿਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਗਿੱਲ ਨੇ ਰੂਪਨਗਰ 'ਚ ਅਪਣੀ ਰਸੋਈ ਦਾ ਲੱਖਾਂ ਰੁਪਏ ਦੀ ਲਾਗਤ ਨਾਲ ਨਿਰਮਾਣ ਕਰਵਾਇਆ। ਜਿਸ 'ਚ ਗ਼ਰੀਬ ਅਤੇ ਜ਼ਰੂਰਤਮੰਦ ਲੋਕਾਂ ਨੂੰ ਦੁਪਹਿਰ ਦਾ ਖਾਣਾ ਕੇਵਲ ਦਸ ਰੁਪਏ 'ਚ ਦਿਤਾ ਜਾਂਦਾ ਹੈ। ਹੁਣ ਤਕ ਇਸ ਰਸੋਈ ਤੋਂ ਇਕ ਲੱਖ 25 ਹਜ਼ਾਰ ਲੋਕਾਂ ਨੂੰ ਦੁਪਹਿਰ ਦਾ ਖਾਣਾ ਵੰਡਿਆ ਜਾ ਚੁੱਕਾ ਹੈ। ਉਹ ਭਵਨ ਨਿਰਮਾਣ ਕੰਪਨੀ ਗਿਲਕੋ ਗਰੁੱਪ ਦੇ ਚੇਅਰਮੈਨ ਹਨ। ਸ. ਗਿੱਲ ਸਮਾਜ ਸੇਵਾਵਾਂ 'ਚ ਲੜਕੀਆਂ ਦੇ ਵਿਆਹ, ਯੂਥ ਕਲੱਬਾਂ ਨੂੰ ਸਹਿਯੋਗ, ਖੇਡਾਂ, ਖ਼ੂਨਦਾਨ ਕੈਂਪ ਦੇ ਇਲਾਵਾ ਗੌਸ਼ਾਲਾ ਸੇਵਾ ਅਤੇ ਧਾਰਮਕ ਖੇਤਰ 'ਚ ਅਪਣਾ ਯੋਗਦਾਨ ਪਾ ਰਹੇ ਹਨ।