
ਹੱਡੀ ਟੁੱਟਣਾ ਜਾਂ ਫ੍ਰੈਕਚਰ ਹੋਣਾ ਕਈ ਪ੍ਰਕਾਰ ਕੇ ਹੋ ਸਕਦੇ ਹਨ। ਕਈ ਬਾਰ ਹੱਡੀ ਥੋੜੀ ਜਿਹੀ ਟੁੱਟਦੀ ਹੈ ਤੇ ਕਦੇ-ਕਦੇ ਉਸ ਵਿੱਚ ਵੱਡਾ ਫ੍ਰੈਕਚਰ ਆ ਜਾਂਦਾ ਹੈ...
ਅੰਮ੍ਰਿਤਸਰ : ਹੱਡੀ ਟੁੱਟਣਾ ਜਾਂ ਫ੍ਰੈਕਚਰ ਹੋਣਾ ਕਈ ਪ੍ਰਕਾਰ ਕੇ ਹੋ ਸਕਦੇ ਹਨ। ਕਈ ਬਾਰ ਹੱਡੀ ਥੋੜੀ ਜਿਹੀ ਟੁੱਟਦੀ ਹੈ ਤੇ ਕਦੇ-ਕਦੇ ਉਸ ਵਿੱਚ ਵੱਡਾ ਫ੍ਰੈਕਚਰ ਆ ਜਾਂਦਾ ਹੈ ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਬੱਚੇ ਬਾਰੇ ਦੱਸਣ ਜਾ ਰਹੇ ਹਾਂ ਜਿਸਦੀਆਂ ਹੱਡੀਆਂ ਆਪਣੇ ਆਪ ਟੁੱਟ ਕੇ ਜੁੜ ਜਾਂਦੀਆਂ ਹਨ ….! ਸੁਣ ਕੇ ਹੈਰਾਨ ਰਹਿ ਗਏ ਨਾ .. ਇਸ ਬੱਚੇ ਦਾ ਨਾਮ ਗੁਰਤਾਜ ਹੈ ਜੋ ਕਿ 9 ਸਾਲ ਹੈ। ਗੁਰਤਾਜ ਅੰਮ੍ਰਿਤਸਰ ਦੇ ਬਬੇਵਾਲ ਪਿੰਡ ਦਾ ਰਹਿਣ ਵਾਲਾ ਹੈ। ਇਸ ਬੱਚੇ ਦੀਆਂ ਹੱਡੀਆਂ ਬਚਪਨ ਤੋਂ ਹੀ ਟੁੱਟ ਕੇ ਜੁੜ ਜਾਂਦੀਆਂ ਹਨ।
Amritsar 9 years old boy bones
ਇਸ ਬਾਰੇ 'ਚ ਗੁਰਤਾਜ਼ ਦੀ ਮਾਂ ਪਰਵਿੰਦਰ ਕੌਰ ਦਾ ਕਹਿਣਾ ਹੈ ਕਿ ਇਸਦਾ ਜਨਮ 2010 ‘ਚ ਹੋਇਆ ਸੀ। ਜਨਮ ਤੋਂ ਇੱਕ ਮਹੀਨੇ ਬਾਅਦ ਉਸਦੇ ਪੈਰ 'ਤੇ ਫੈਕਚਰ ਹੋ ਗਿਆ ਸੀ। ਡਾਕਟਰ ਨੂੰ ਦਿਖਾਉਣ ਗਏ ਤਾਂ ਪਤਾ ਲੱਗਿਆ ਕਿ ਬੱਚੇ ਨੂੰ osteogenesis imperfecta ਨਾਮ ਦਾ ਰੋਗ ਹੈ। ਇਸ ਕਰਕੇ ਉਸ ਦੀਆਂ ਹੱਡੀਆਂ ਆਪਣੇ ਆਪ ਟੁੱਟ ਕੇ ਜੁੜ ਜਾਂਦੀਆਂ ਹਨ । ਪਰਵਿੰਦਰ ਦਾ ਕਹਿਣਾ ਹੈ ਕਿ ਗੁਰਤਾਜ ਦੀਆਂ ਹੱਡੀਆਂ ਟੁੱਟਣ ਦਾ ਸਿਲਸਿਲਾ ਅੱਜ ਵੀ ਜਾਰੀ ਹੈ। ਹੱਡੀਆਂ ਟੁੱਟਣ ਕਰਕੇ ਉਸ ਦੇ ਬੱਚੇ ਦੇ ਸਰੀਰ ਦਾ ਵਿਕਾਸ ਨਹੀਂ ਹੋ ਸਕਿਆ। ਜਿਸ ਕਰਕੇ ਉਸ ਦੇ ਸਰੀਰਕ ਢਾਂਚਾ ਵਿਗੜ ਗਿਆ ਅਤੇ ਉਸ ਨੂੰ ਤੁਰਨ ਫਿਰਨ 'ਚ ਵੀ ਤਕਲੀਫ਼ ਹੁੰਦੀ ਹੈ ।
Amritsar 9 years old boy bones