
ਆਸਟ੍ਰੇਲੀਆ ਦਾ ਸ਼ਹਿਰ ਮੈਲਬੌਰਨ ਵਿਚ ਇਕ ਪੰਜਾਬ ਟੈਕਸੀ ਡਰਾਇਵਰ ਨਾਲ ਕੁੱਟਮਾਰ ਹੋਣ ਦੀ ਖ਼ਬਰ ਹੈ...
ਮੈਲਬੌਰਨ : ਆਸਟ੍ਰੇਲੀਆ ਦਾ ਸ਼ਹਿਰ ਮੈਲਬੌਰਨ ਵਿਚ ਇਕ ਪੰਜਾਬ ਟੈਕਸੀ ਡਰਾਇਵਰ ਨਾਲ ਕੁੱਟਮਾਰ ਹੋਣ ਦੀ ਖ਼ਬਰ ਹੈ। ਇਹ ਘਟਨਾ ਸ਼ਨੀਵਾਰ ਵਾਪਰੀ ਸੀ, ਜਿਸ ਦੀ ਵਿਸਥਾਰ ਜਾਣਕਾਰੀ ਪੀੜਿਤ ਨੇ ਹਸਪਤਾਲ ਵਿਚ ਛੁੱਟੀ ਮਿਲਣ ਮਗਰੋਂ ਹੁਣ ਦਿੱਤੀ ਹੈ। ਇਸ ਕੁੱਟਮਾਰ ਵਿਚ ਡਰਾਇਵਰ ਦੇ ਸਿਰ ਅਤੇ ਚਿਹਰੇ ‘ਤੇ ਗੰਭੀਰ ਸੱਟਾਂ ਲੱਗੀਆਂ ਸਨ, ਨਾਲ ਹੀ ਨੱਕ ਦੀ ਹੱਡੀ ਵੀ ਟੁੱਟੀ ਹੈ। ਰਿਪੋਰਟਾਂ ਮੁਤਾਬਿਕ, ਪੰਜਾਬੀ ਡਰਾਇਵਰ ਨੇ ਸ਼ਰਾਬੀ ਤੇ ਬਦਸਲੂਕੀ ਨਾਲ ਪੇਸ਼ ਆ ਰਹੇ ਕੁਝ ਯਾਤਰੀਆਂ ਨੂੰ ਸਰਵਿਸ ਦੇਣ ਤੋਂ ਇਨਕਾਰ ਕਰ ਦਿੱਤਾ ਸੀ।
Punjabi taxi driver injured in an attack in Australia
ਡਰਾਇਵਰ ਦਾ ਇਹ ਵੀ ਕਹਿਣਾ ਹੈ ਕਿ ਉਸ ਨਾਲ ਕੁੱਟਮਾਰ ਦੌਰਾਨ ਨਸਲੀ ਟਿੱਪਣੀ ਵੀ ਕੀਤੀ ਗਈ । ਉਹ ਪਿਛਲੇ ਇਕ ਸਾਲ ਤੋਂ ਕਰਾਉਣ ਕੈਸਨੀਨੋ ‘ਚ ਟੈਕਸੀ ਡਰਾਇਵਰ ਹੈ। ਡਰਾਇਵਰ ਨੇ ਕਿਹਾ ਕਿ ਰਾਤ ਸਮੇਂ ਟੈਕਸੀਆਂ ਲਾਈਨ ਵਿਚ ਲੱਗੀਆਂ ਸਨ ਤੇ ਉਸ ਦਾ ਸਵਾਰੀ ਲੈ ਜਾਣ ਦਾ ਚੌਥਾ ਨੰਬਰ ਸੀ। ਇਸ ਦੌਰਾਨ ਇਕ ਕੁੜੀ ਤੇ ਦੋ ਮੁੰਡੇ ਉਸ ਦੀ ਗੱਡੀ ਵਿਚ ਆ ਕੇ ਬੈਟ ਗਏ। ਉਸ ਨੇ ਉਨ੍ਹਾਂ ਨੂੰ ਦੱਸਿਆ ਕਿ ਉਸ ਦੀ ਟੈਕਸੀ ਦਾ ਨੰਬਰ ਅਤੇ ਲੇਟ ਆਉਣਾ ਹੈ, ਇਸ ਲਈ ਉਹ ਅਗਲੀ ਗੱਡੀ ਵਿਚ ਚਲੇ ਜਾਣਾ ਪਰ ਇਸ ‘ਤੇ ਉਹ ਉਸ ਨੂੰ ਗਲਤ ਬੋਲਣ ਲੱਗ ਗਏ।
Punjabi taxi driver injured in an attack in Australia
ਫਿਰ ਟੈਕਸੀ ‘ਚੋਂ ਬਾਹਰ ਨਿਕਲਦਿਆਂ ਇਕ ਮੁੰਡੇ ਨੇ ਉਸ ਦੀ ਪੱਗ ਖਿੱਚੀ ਅਤੇ ਬਾਹਰ ਸੁੱਟ ਦਿੱਤੀ। ਉਹ ਆਪਣੀ ਪੱਗ ਚੁੱਕਣ ਗਿਆ ਤਾਂ ਉਸ ਨੇ ਹਮਲਾ ਕਰ ਦਿੱਤਾ। ਹੱਥੋ-ਪਾਈ ਦੌਰਾਨ ਉਸ ਦੇ ਨੱਕ ਦੀ ਹੱਡੀ ਟੁੱਟ ਗਈ ਤੇ ਉਸ ਦੇ ਚਿਹਰਾ ‘ਤੇ ਸੱਟ ਲੱਗੀ। ਕੁਝ ਸਮੇਂ ਬਾਅਦ ਉਸ ਦੇ ਇਕ ਸਾਥੀ ਨੇ ਉਸ ਨੂੰ ਬਚਾਇਆ ਦੇ ਪੁਲਿਸ ਨੂੰ ਸੱਦਿਆ ਗਿਆ। ਉਸ ਨੇ ਮੰਗ ਕੀਤੀ ਕਿ ਇਸ ਮਾਮਲੇ ਦੀ ਚੰਗਾ ਤਰ੍ਹਾਂ ਜਾਂਚ ਹੋਣੀ ਚਾਹੀਦੀ ਹੈ ਤੇ ਦੋਸ਼ੀ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਕਿ ਕਿਸੇ ਹੋਰ ਨਾਲ ਅਜਿਹਾ ਨਾ ਹੋਵੇ।