
ਫ਼ਤਹਿ ਨੂੰ ਬੋਰਵੈੱਲ 'ਚ ਫਸੇ ਅੱਜ ਪੰਜਵਾਂ ਦਿਨ ਵੀ ਜਾਰੀ ਹੈ। ਹਾਲਾਂਕਿ, ਐਨਡੀਆਰਐਫ ਨੇ ਫ਼ਤਹਿ ਤਕ ਪਹੁੰਚਣ ਲਈ ਆਖਰੀ ਸੁਰੰਗ ਵੀ ਪੁੱਟ ਲਈ ਹੈ ਪਰ ਕੁਝ ਕਾਰਨਾਂ ਕਰਕੇ....
ਸੰਗਰੂਰ: ਫ਼ਤਹਿ ਨੂੰ ਬੋਰਵੈੱਲ 'ਚ ਫਸੇ ਅੱਜ ਪੰਜਵਾਂ ਦਿਨ ਵੀ ਜਾਰੀ ਹੈ। ਹਾਲਾਂਕਿ, ਐਨਡੀਆਰਐਫ ਨੇ ਫ਼ਤਹਿ ਤਕ ਪਹੁੰਚਣ ਲਈ ਆਖਰੀ ਸੁਰੰਗ ਵੀ ਪੁੱਟ ਲਈ ਹੈ ਪਰ ਕੁਝ ਕਾਰਨਾਂ ਕਰਕੇ ਹਾਲੇ ਬੱਚੇ ਨੂੰ ਬਾਹਰ ਨਹੀਂ ਕੱਢਿਆ ਜਾ ਸਕਿਆ। ਅੱਜ ਫ਼ਤਹਿਵੀਰ ਦਾ ਦੂਜਾ ਜਨਮਦਿਨ ਹੈ ਅਤੇ ਸਾਰੇ ਦੁਆ ਕਰ ਰਹੇ ਹਨ ਕਿ ਉਹ ਆਪਣਾ ਜਨਮਦਿਨ ਮਨਾ ਸਕੇ ਪਰ ਬੋਰ ਦੇ ਫ਼ਿਲਟਰ ਵਿੱਚ ਫਸੇ ਹੋਣ ਕਾਰਨ ਫ਼ਤਹਿ ਨੂੰ ਬਚਾਉਣ ਵਿੱਚ ਮੁਸ਼ਕਿਲਾਂ ਆ ਰਹੀਆਂ ਹਨ, ਜਿਸ ਕਾਰਨ ਲੋਕਾਂ ਵਿੱਚ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਬੇਭਰੋਸਗੀ ਵੱਧ ਰਹੀ ਹੈ।
borewell fatehveer singh
ਪੁਲਿਸ ਨੇ ਲੋਕਾਂ ਨੂੰ ਦੂਰ ਰੱਖਣ ਲਈ ਅੱਜ ਬੈਰੀਕੇਡਿੰਗ ਕਰ ਦਿੱਤੀ ਹੈ ਤਾਂ ਜੋ ਬੱਚੇ ਨੂੰ ਬਾਹਰ ਕੱਢਣ ਸਮੇਂ ਹਾਲਾਤ ਕਾਬੂ ਵਿੱਚ ਰੱਖੇ ਜਾ ਸਕਣ। ਫ਼ਤਹਿਵੀਰ ਨੂੰ ਤੁਰੰਤ ਮੈਡੀਕਲ ਸਹਾਇਤਾ ਦੀ ਤਿਆਰੀ ਪੂਰੀ ਹੋ ਚੁੱਕੀ ਹੈ। ਸੀਸੀਟੀਵੀ ਤਸਵੀਰਾਂ ਤੋਂ ਵੀ ਪਤਾ ਲੱਗਦਾ ਹੈ ਕਿ ਫ਼ਤਹਿਵੀਰ ਬੁਰੀ ਤਰ੍ਹਾਂ ਫਸਿਆ ਹੋਇਆ ਹੈ, ਪਰ ਐਨਡੀਆਰਐਫ ਟੀਮਾਂ ਉਸ ਤੋਂ ਹੇਠਾਂ ਜਾ ਕੇ ਪਾਈਪ ਤੋੜਨ ਦੀ ਕੋਸ਼ਿਸ਼ ਕਰ ਰਹੀਆਂ ਹਨ ਅਤੇ ਇਹ ਵੀ ਧਿਆਨ ਰੱਖਿਆ ਜਾ ਰਿਹਾ ਹੈ ਕਿ ਹਿੱਲਜੁੱਲ ਹੋਣ ਕਰਕੇ ਕਿਤੇ ਬੱਚਾ ਹੋਰ ਹੇਠਾਂ ਨਾ ਖਿਸਕ ਜਾਵੇ।
borewell fatehveer singh
ਪਰ ਨਵੇਂ ਪੁੱਟੇ ਗਏ ਬੋਰ ਵਿੱਚ ਤਕਨੀਕੀ ਉਪਕਰਨਾਂ ਦੀ ਘਾਟ ਕਾਰਨ ਫ਼ਤਹਿਵੀਰ ਨੂੰ ਬਾਹਰ ਲਿਆਉਣ ਲਈ ਕੁਝ ਸਮਾਂ ਹੋਰ ਲੱਗ ਸਕਦਾ ਹੈ। ਜ਼ਮੀਨ ਤੇ ਬੋਰ ਅੰਦਰ ਬਚਾਅ ਟੀਮਾਂ ਦਾ ਵਾਕੀ-ਟਾਕੀ ਵੀ ਨਹੀਂ ਕੰਮ ਕਰ ਰਿਹਾ, ਇਸ ਲਈ ਆਵਾਜ਼ ਦੇ ਕੇ ਜਾਂ ਵਾਰ-ਵਾਰ ਉੱਪਰ ਆ ਕੇ ਗੱਲਬਾਤ ਜਾਰੀ ਹੈ। ਦੇਰੀ ਦੇ ਨਾਲ-ਨਾਲ ਇਸ ਬਚਾਅ ਕਾਰਜ ਵਿੱਚ ਤਕਨੀਕੀ ਸਹਾਇਤਾ ਵਿੱਚ ਬੇਹੱਦ ਕਮੀ ਦੇਖਣ ਨੂੰ ਮਿਲੀ ਹੈ।