
ਕੋਵਿਡ-19 ਵਿਰੁੱਧ ਜੰਗ ਵਿੱਚ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਇਨ੍ਹਾਂ ਔਖੇ ਸਮਿਆਂ ਦੌਰਾਨ.....
ਚੰਡੀਗੜ੍ਹ, 9 ਜੂਨ (ਸਪੋਕਸਮੈਨ ਸਮਾਚਾਰ ਸੇਵਾ): ਕੋਵਿਡ-19 ਵਿਰੁੱਧ ਜੰਗ ਵਿੱਚ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਇਨ੍ਹਾਂ ਔਖੇ ਸਮਿਆਂ ਦੌਰਾਨ ਸਾਰਿਆਂ ਦੇ ਸੁਰੱਖਿਅਤ ਰਹਿਣ ਲਈ ਨਵੇਂ ਆਮ ਵਿਵਹਾਰਾਂ ਬਾਰੇ ਵੀਡੀਓ ਲੈ ਕੇ ਆਇਆ ਹੈ, ਜਿਨ੍ਹਾਂ' ਤੇ ਸਾਰਿਆਂ ਨੂੰ ਚਲਣਾ ਹੋਵੇਗਾ। ਇਹ ਵੀਡੀਓ ਸੰਦੇਸ਼ ਕੋਵਿਡ-19 ਤੋਂ ਆਪਣੇ-ਆਪ ਤੇ ਦੂਜਿਆਂ ਨੂੰ ਸੁਰੱਖਿਅਤ ਰੱਖਣ ਲਈ ਸਦਾ ਉਚਿਤ ਵਿਵਹਾਰ ਕਰਨ ਦੀ ਅਹਿਮੀਅਤ ਨੂੰ ਉਜਾਗਰ ਕਰਦੇ ਹਨ। ਤੰਦਰੁਸਤ ਰਹਿਣ ਲਈ ਵਧੀਆ ਸਫ਼ਾਈ, ਵਾਰ-ਵਾਰ ਹੱਥ ਧੋਣ ਅਤੇ ਜਨਤਕ ਸਥਾਨਾਂ' ਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਨ ਨਾਲ ਕੋਵਿਡ-19 ਦੀ ਲਾਗ ਫੈਲਣ ਤੋਂ ਰੋਕਣ ਵਿੱਚ ਮਦਦ ਮਿਲੇਗੀ।
File
ਕੋਵਿਡ-19 ਤੋਂ ਆਪਣੇ-ਆਪ ਤੇ ਦੂਜਿਆਂ ਨੂੰ ਸੁਰੱਖਿਅਤ ਰੱਖਣ ਲਈ ਇਨ੍ਹਾਂ ਉਚਿਤ ਵਿਵਹਾਰਾਂ ਦੀ ਪਾਲਣਾ ਕਰੋ: ਬਿਨਾ ਛੂਹਿਆਂ ਇੱਕ-ਦੂਜੇ ਦਾ ਅਭਿਵਾਦਨ ਕਰੋ, ਜਨਤਕ ਸਥਾਨਾਂ 'ਤੇ ਇੱਕ-ਦੂਜੇ ਤੋਂ 6ਫ਼ੁੱਟ ਦੀ ਦੂਰੀ ਬਣਾ ਕੇ ਰੱਖੋ, ਹਰ ਵੇਲੇ ਮੁੜ-ਵਰਤੋਂ ਯੋਗ ਹੱਥ ਦਾ ਬਣਿਆ ਫ਼ੇਸਕਵਰ/ਮਾਸਕ ਪਹਿਨੋ, ਅੱਖਾਂ, ਨੱਕ ਤੇ ਮੂੰਹ ਛੂਹਣ ਤੋਂ ਬਚੋ, ਖੰਘਦੇ ਤੇ ਛਿੱਕਦੇ ਹੋਏ ਨੱਕ ਤੇ ਮੂੰਹ ਢਕੋ, ਹੱਥ ਸਾਬਣ ਤੇ ਪਾਣੀ ਨਾਲ ਵਾਰ-ਵਾਰ ਧੋਵੋ ਅਤੇ ਅਲਕੋਹਲ ਅਧਾਰਿਤ ਹੈਂਡਸੈਨੀਟਾਈਜ਼ਰ ਦੀ ਵਰਤੋਂ ਕਰੋ, ਤੰਬਾਕੂ, ਖੈਣੀ ਆਦਿ ਨਾ ਚਬਾਓ ਜਾਂ ਜਨਤਕ ਸਥਾਨਾਂ ਉੱਤੇ ਨਾ ਥੁੱਕੋ, ਵਾਰ-ਵਾਰ ਛੂਹੀਆਂ ਜਾਣ ਵਾਲੀਆਂ ਸਤਹਾਂ ਨੂੰ ਨਿਯਮਿਤ ਤੌਰ 'ਤੇ ਸਾਫ਼ ਤੇ ਕੀਟਾਣੂ-ਮੁਕਤ ਕਰੋ, ਬੇਲੋੜੀਆਂ ਯਾਤਰਾਵਾਂ ਤੋਂ ਬਚੋ, ਕੋਵਿਡ-19ਤੋਂ ਪ੍ਰਭਾਵਿਤ ਲੋਕਾਂ, ਉਨ੍ਹਾਂ ਦੀ ਦੇਖਭਾਲ਼ ਕਰਨ ਵਾਲਿਆਂ ਜਾਂ ਕੋਵਿਡ-19 ਵਿਰੁੱਧ ਜੰਗ ਵਿੱਚ ਸਹਾਇਤਾ ਕਰ ਰਹੇ ਕਿਸੇ ਵਿਅਕਤੀ ਨਾਲ ਵਿਤਕਰਾ ਨਾ ਕਰੋ, ਜੇ ਕੋਈ ਸਮਾਜਿਕ ਸਮਾਰੋਹ ਟਾਲਿਆ ਨਹੀਂ ਜਾ ਸਕਦਾ, ਤਾਂ ਮਹਿਮਾਨਾਂ ਦੀ ਗਿਣਤੀ ਘੱਟ ਤੋਂ ਘੱਟ ਰੱਖੋ, ਭੀੜ ਵਾਲੀਆਂ ਥਾਵਾਂ ਉੱਤੇ ਨਾ ਜਾਵੋ/ਭਾਰੀ ਇਕੱਠ ਤੋਂ ਬਚੋ।
ਹੋਰ ਜਾਣਕਾਰੀ ਲਈ ਇਹ ਵੀਡੀਓ ਦੇਖੋ!
https://twitter.com/Mo86W_9N491/status/1269943247889039362 (ਅੰਗਰੇਜ਼ੀ)
https://twitter.com/Mo86W_9N491/status/1269963694206668800 (ਹਿੰਦੀ)
ਕੋਵਿਡ-19 ਨੂੰ ਤੁਹਾਡੇ 'ਤੇ ਵਾਰ ਨਾ ਕਰਨ ਦਿਓ । ਆਓ ਆਪਾਂ ਆਪਣੇ ਯਤਨਾਂ ਰਾਹੀਂ ਕੋਵਿਡ-19 ਦੀ ਚੇਨ ਨੂੰ ਤੋੜੀਏ। ਇਹ ਜਾਣਕਾਰੀ ਹੋਰਾਂ ਨਾਲ ਸਾਂਝੀ ਕਰੋ ਤੇ ਤੁਹਾਡੀ ਮਦਦ ਕਰਨ ਵਿਚ ਸਾਡੀ ਮਦਦ ਕਰੋ।