ਦਲਿਤ ਵਰਗਾਂ ਦੇ ਸੰਵਿਧਾਨਕ ਹੱਕਾਂ ਨੂੰ ਲਾਗੂ ਕਰਾਉਣ ਲਈ ਪਿੰਡ ਪਿੰਡ ਜਾਵੇਗੀ ਆਪ
Published : Jun 10, 2021, 6:08 pm IST
Updated : Jun 11, 2021, 9:23 am IST
SHARE ARTICLE
Harpal Singh Cheema
Harpal Singh Cheema

ਕਾਂਗਰਸ ਨੇ ਦਲਿਤ ਵਰਗ ਦੇ ਵਿਅਕਤੀਆਂ ਨੂੰ ਨੌਕਰੀਆਂ ਦੇਣ ਅਤੇ ਮੁਲਾਜ਼ਮਾਂ ਨੂੰ ਤਰੱਕੀਆਂ ਦੇਣ ਲਈ ਰਾਖਵਾਂਕਰਨ ਨੀਤੀ ਤਹਿਤ ਮਿਲੇ ਹੱਕਾਂ ਉਤੇ ਮਾਰਿਆ ਡਾਕਾ: ਹਰਪਾਲ ਚੀਮਾ

ਚੰਡੀਗੜ੍ਹ: ਕਾਂਗਰਸ, ਅਕਾਲੀ ਦਲ ਬਾਦਲ ਅਤੇ ਭਾਜਪਾ ਵੱਲੋਂ ਦਲਿਤਾਂ ਦੇ ਹਿਤੈਸੀ ਹੋਣ ਦੇ ਕੀਤੇ ਜਾਂਦੇ ਦਾਅਵਿਆਂ ਦਾ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ (Harpal Singh Cheema) ਨੇ ਪਾਜ ਉਘੇੜਦਿਆਂ ਦੱਸਿਆ ਕਿ ਪੰਜਾਬ ਦੀ  ਸੱਤਾ 'ਤੇ ਕਾਬਜ ਰਹੀਆਂ ਇਨਾਂ ਪਾਰਟੀਆਂ ਨੇ ਦਲਿਤ ਵਰਗ (Dalits) ਦੇ ਵਿਅਕਤੀਆਂ ਨੂੰ ਨੌਕਰੀਆਂ ਦੇਣ ਅਤੇ ਦਲਿਤ ਮੁਲਾਜ਼ਮਾਂ ਨੂੰ ਤਰੱਕੀਆਂ ਦੇਣ ਲਈ ਰਾਖਵਾਂਕਰਨ ਨੀਤੀ (Reservation Policy) ਤਹਿਤ ਮਿਲੇ ਹੱਕਾਂ ਉਤੇ ਡਾਕਾ ਮਾਰਿਆ ਹੈ। ਉਨ੍ਹਾਂ ਦੋਸ ਲਾਇਆ ਕਿ ਕਾਂਗਰਸ ਪਾਰਟੀ, ਅਕਾਲੀ ਦਲ ਬਾਦਲ ਅਤੇ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਨੇ ਦਲਿਤਾਂ ਦੇ ਵਿਰੋਧ ਫੈਸਲੇ ਕੀਤੇ ਅਤੇ ਲਾਗੂ ਕੀਤੇ ਹਨ।

Harpal Singh CheemaHarpal Singh Cheema

ਹੋਰ ਪੜ੍ਹੋ: ਜਲਦ ਮਿਲੇਗੀ ਗਰਮੀ ਤੋਂ ਰਾਹਤ! ਪੰਜਾਬ ਵਿਚ ਆਉਣ ਵਾਲੇ ਦਿਨਾਂ ’ਚ ਹੋ ਸਕਦੀ ਹੈ ਬਾਰਿਸ਼

ਵੀਰਵਾਰ ਨੂੰ ਪਾਰਟੀ ਦੇ ਮੁੱਖ ਦਫਤਰ 'ਤੇ ਪੱਤਰਕਾਰਾਂ ਅੱਗੇ ਰਾਖਵਾਂਕਰਨ ਨੀਤੀ ਦੀ ਹੋਈ ਉਲੰਘਣਾ ਦਾ ਖੁਲਾਸਾ ਕਰਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਧੀਨ ਵਿਭਾਗਾਂ ਵਿੱਚ ਨਾ ਤਾਂ ਦਲਿਤ ਮੁਲਾਜ਼ਮਾਂ (Dalit employees) ਦੀ ਭਰਤੀ ਕੀਤੀ ਗਈ ਅਤੇ ਨਾ ਹੀ ਦਲਿਤ ਮੁਲਾਜ਼ਮਾਂ ਨੂੰ ਤਰੱਕੀਆਂ ਦਾ ਲਾਭ ਦਿੱਤਾ ਗਿਆ ਹੈ। ਚੀਮਾ ਨੇ ਦੱਸਿਆ ਕਿ ਪੰਜਾਬ ਦੇ ਕਰ ਤੇ ਆਬਕਾਰੀ ਵਿਭਾਗ ਵਿੱਚ ਈ.ਟੀ.ਓ ਦੀਆਂ ਬੈਕਲਾਗ ਵਾਲੀਆਂ 35 ਅਸਾਮੀਆਂ 'ਤੇ  ਸਾਲ 2010 ਤੋਂ 2022 ਤੱਕ ਕੋਈ ਦਲਿਤ ਮੁਲਾਜ਼ਮ ਭਰਤੀ ਨਹੀਂ ਕੀਤਾ ਗਿਆ।

shiromani akali dalShiromani akali dal

ਹੋਰ ਪੜ੍ਹੋ: ਸਿੱਖਾਂ ਲਈ ਮਾਣ ਵਾਲੀ ਗੱਲ! ਮਾਰਕਿਟ ਦੀ ਸ਼ਾਨ ਬਣ ਰਹੀਆਂ ਖੰਡੇ ਦੇ ਨਿਸ਼ਾਨ ਵਾਲੀਆਂ ਘੜੀਆਂ

ਇਸੇ ਤਰ੍ਹਾਂ ਪੰਜਾਬ ਪੁਲਿਸ ਵਿਭਾਗ (Punjab Police Department) ਵਿੱਚ 24 ਪੀ.ਪੀ.ਐਸ. ਅਧਿਕਾਰੀਆਂ  ਤੋਂ ਤਰੱਕੀਆਂ ਦੇ ਕੇ ਆਈ.ਪੀ.ਐਸ ਬਣਾਏ ਅਧਿਕਾਰੀਆਂ ਵਿੱਚ ਇੱਕ ਵੀ ਦਲਿਤ ਵਰਗ ਦਾ ਪੀ.ਪੀ.ਐਸ ਅਧਿਕਾਰੀ ਸਾਮਲ ਨਹੀਂ ਕੀਤਾ ਗਿਆ। ਜਦੋਂ ਕਿ ਦਲਿਤ ਨੌਜਵਾਨਾਂ ਦੇ ਉਚ ਨੌਕਰੀ ਪ੍ਰਾਪਤ ਕਰਨ ਦੇ ਹੱਕ 'ਤੇ ਡਾਕਾ ਮਰਦਿਆਂ ਕੈਪਟਨ ਸਰਕਾਰ (Captain Government) ਨੇ ਪੀ.ਸੀ.ਐਸ. ਜੁਡੀਸੀਅਲ ਪ੍ਰੀਖਿਆ ਵਿਚ ਬੈਠਣ ਦੇ ਅਣਗਿਣਤ ਮੌਕਿਆਂ ਨੂੰ ਕੇਵਲ ਚਾਰ ਮੌਕਿਆਂ ਤੱਕ ਸੀਮਤ ਕਰਨ ਲਈ ਚੁੱਪ ਚਪੀਤੇ ਨੋਟੀਫਕਿੇਸਨ ਜਾਰੀ ਕਰ ਦਿੱਤਾ ਹੈ। ਇਸੇ ਤਰ੍ਹਾਂ ਦੇ 2 ਲੱਖ ਤੋਂ ਜਅਿਾਦਾ ਦਲਿਤ ਵਿਦਿਆਰਥੀਆਂ (Dalit students) ਨੂੰ ਸਿੱਖਿਆ ਤੋਂ ਵਾਂਝੇ ਰੱਖਣ ਲਈ ਕੈਪਟਨ ਅਮਰਿੰਦਰ ਸਿੰਘ ਨੇ ਵਜੀਫੇ ਦੀ ਰਕਮ ਹੀ ਖਾਹ ਲਈ।

Harpal Singh Cheema and CM PunjabHarpal Singh Cheema and CM Punjab

ਹੋਰ ਪੜ੍ਹੋ: ਹੁਣ ਇਟਲੀ ਵਿਚ ਬੱਚੇ ਸਿੱਖਣਗੇ ਪੰਜਾਬੀ, ਭਾਰਤੀ ਭਾਈਚਾਰੇ ਦੇ ਸਹਿਯੋਗ ਨਾਲ ਖੁੱਲ੍ਹਿਆ ਸਕੂਲ

ਹਰਪਾਲ ਸਿੰਘ ਚੀਮਾ ਨੇ ਦੋਸ ਲਾਇਆ ਕਿ ਜੇ ਕੈਪਟਨ ਅਮਰਿੰਦਰ ਸਿੰਘ ਦੇ ਸਿੱਧੇ ਤੌਰ 'ਤੇ ਅਧੀਨ ਵਿਭਾਗਾਂ ਵਿੱਚ ਦਲਿਤਾਂ ਦੇ ਹੱਕਾਂ ਨੂੰ ਲੁੱਟਿਆ ਜਾ ਰਿਹਾ ਹੈ ਤਾਂ ਪੰਜਾਬ ਸਰਕਾਰ ਦੇ ਬਾਕੀ ਵਿਭਾਗਾਂ ਵਿੱਚ ਕੀ ਹਾਲ ਹੋਵੇਗਾ। ਜੇ ਪੰਜਾਬ ਸਰਕਾਰ ਦੇ ਸਾਰੇ ਵਿਭਾਗਾਂ ਦੇ ਰੋਸਟਰ ਚੈਕ ਕਰਵਾਏ ਜਾਣ ਤਾਂ ਦਲਿਤ ਵਰਗ ਨਾਲ ਸੰਬੰਧਤ ਹਜਾਰਾਂ ਅਸਾਮੀਆਂ ਖਾਲ੍ਹੀ ਪਈਆਂ ਨਿਕਲਣਗੀਆਂ। ਚੀਮਾ ਨੇ ਦੱਸਿਆ ਕਿ ਪੰਜਾਬ ਵਿੱਚ ਰਾਖਵਾਂਕਰਨ ਦੀ ਨੀਤੀ ਅਨੁਸਾਰ ਦਲਿਤ ਵਰਗ ਨਾਲ ਸੰਬੰਧਤ ਮੁਲਾਜ਼ਮਾਂ ਦੀ ਤਰੱਕੀ (ਪ੍ਰਮੋਸਨ) ਰੋਕਣ ਲਈ ਅਕਾਲੀ ਭਾਜਪਾ ਸਰਕਾਰ ਵੇਲੇ 10.10.2014 ਪੰਜਾਬ ਦੇ ਪ੍ਰਸੋਨਲ ਵਿਭਾਗ ਵੱਲੋਂ ਇੱਕ ਪੱਤਰ ਜਾਰੀ ਕੀਤਾ ਗਿਆ ਸੀ, ਜਿਸ ਨੂੰ ਕੁੱਝ ਸਮਾਂ ਪਹਿਲਾਂ ਪੰਜਾਬ ਦੇ ਐਸ.ਸੀ ਕਮਿਸਨ ਵੱਲੋਂ ਗੈਰ ਸੰਵਿਧਾਨਕ ਕਰਾਰ ਦਿੱਤਾ ਗਿਆ ਅਤੇ ਪੰਜਾਬ ਸਰਕਾਰ ਨੂੰ ਇਹ ਪੱਤਰ ਵਾਪਸ ਲੈਣ ਲਈ ਲਿਖਿਆ ਗਿਆ। ਪਰ ਇਸ ਦਲਿਤ ਵਿਰੋਧੀ ਪੱਤਰ ਨੂੰ ਅਕਾਲੀ ਭਾਜਪਾ ਸਰਕਾਰ ਨੇ ਲਾਗੂ ਕਰਕੇ ਰੱਖਿਆ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਨੇ ਲਾਗੂ ਕਰੀ ਰੱਖਿਆ ਹੈ।

punjab governmentPunjab government

ਹੋਰ ਪੜ੍ਹੋ: ਪਿਤਾ ਦੀ ਕੋਰੋਨਾ ਨਾਲ ਮੌਤ, ਭੋਗ ਵਾਲੇ ਦਿਨ ਪੁੱਤਰ ਵੀ ਹੋਇਆ ਦੁਨੀਆਂ ਤੋਂ ਰੁਖ਼ਸਤ

ਚੀਮਾ ਨੇ ਕਿਹਾ ਕਿ ਪੰਜਾਬ ਅਤੇ ਕੇਂਦਰ ਵਿੱਚ ਅਕਾਲੀ ਭਾਜਪਾ ਅਤੇ ਕਾਂਗਰਸ ਪਾਰਟੀਆਂ ਦੀਆਂ ਸਰਕਾਰਾਂ ਰਹੀਆਂ ਹਨ। ਇਹ ਪਾਰਟੀਆਂ ਆਪਣੇ ਆਪ ਨੂੰ ਦਲਿਤਾਂ ਦਾ ਮਸੀਹਾ ਦੱਸਦੀਆਂ ਹਨ ਅਤੇ ਪੰਜਾਬ ਵਿੱਚ ਦਲਿਤ ਮੁੱਖ ਮੰਤਰੀ ਜਾਂ ਉਪ ਮੁੱਖ ਮੰਤਰੀ ਬਣਾਉਣ ਦੇ ਦਾਅਵੇ ਕਰਦੀਆਂ ਹਨ। ਪਰ ਸੱਚਾਈ ਇਹ ਹੈ ਕਿ ਇਹ ਸਾਰੀਆਂ ਪਾਰਟੀਆਂ ਦਲਿਤ ਵਰਗ ਪ੍ਰਤੀ ਬਦਨੀਤੀ ਅਤੇ ਧੋਖਾਦੇਣ ਦੀ ਨੀਤੀ ਹੀ ਲਾਗੂ ਕਰਕੇ ਰੱਖਦੀਆਂ ਹਨ ਅਤੇ ਦਲਿਤ ਵਰਗ ਨੂੰ ਕੇਵਲ ਵੋਟ ਬੈਂਕ ਵਜੋਂ ਹੀ ਵਰਤਦੀਆਂ ਹਨ।

ScholarshipScholarship

ਹੋਰ ਪੜ੍ਹੋ: HS Phoolka ਨੇ ਕੈਪਟਨ ਅਮਰਿੰਦਰ ਸਿੰਘ ਨੂੰ ਲਿਖੀ ਚਿੱਠੀ

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜੇ ਕੈਪਟਨ ਸਰਕਾਰ ਨੇ ਪੰਜਾਬ 'ਚ ਰਾਖਵਾਂਕਰਨ ਦੀ ਨੀਤੀ ਸਹੀ ਤਰੀਕੇ ਨਾਲ ਲਾਗੂ ਕਰਕੇ ਕਰ ਤੇ ਆਬਕਾਰੀ, ਪੁਲਿਸ ਵਿਭਾਗ ਸਮੇਤ ਸਾਰੇ ਸਰਕਾਰੀ ਵਿਭਾਗਾਂ ਵਿੱਚ ਦਲਿਤ ਵਰਗ ਦੇ ਲੋਕਾਂ ਨੂੰ ਨੌਕਰੀਆਂ ਅਤੇ ਤਰੱਕੀਆਂ ਨਾ ਦਿੱਤੀਆਂ। ਇਸ ਦੇ ਨਾਲ ਹੀ ਜੇ ਪ੍ਰਸੋਨਲ ਵਿਭਾਗ ਵੱਲੋਂ ਜਾਰੀ ਰਾਖਵਾਂਕਰਨ ਵਿਰੋਧੀ ਪੱਤਰ ਰੱਦ ਨਾ ਕੀਤਾ ਤਾਂ ਆਮ ਆਦਮੀ ਪਾਰਟੀ ਕਾਂਗਰਸ ਸਰਕਾਰ ਖਲਿਾਫ ਵੱਡਾ ਸੰਘਰਸ ਸੁਰੂ ਕਰੇਗੀ। ਉਨ੍ਹਾਂ ਕਿਹਾ ਆਮ ਆਦਮੀ ਪਾਰਟੀ ਦਲਿਤ ਵਰਗਾਂ ਦੇ ਸੰਵਿਧਾਨਕ ਹੱਕਾਂ ਨੂੰ ਲਾਗੂ ਕਰਾਉਣ ਲਈ ਪਿੰਡ ਪਿੰਡ ਜਾਵੇਗੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (CM Captain Amarinder Singh) ਦੇ ਘਰ ਦਾ ਘਿਰਾਓ ਵੀ ਕਰੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਨਵਜੋਤ ਸਿੱਧੂ ਦੇ ਤੇਵਰ ਕਾਂਗਰਸ ਲਈ ਮੁਸੀਬਤ! ਢੀਂਡਸਾ ਪਰਿਵਾਰ ਨੇ ਖਿੱਚੀਆਂ ਤਲਵਾਰਾਂ, ਡਰੇ ਅਕਾਲੀ!

19 Apr 2024 11:05 AM

ਬੇਗਾਨੇ ਮੁੰਡੇ ਨਾਲ ਕਾਰ ’ਚ ਬੈਠੀ ਪਤਨੀ ਨੂੰ ਕੁੱਟਣ ਵਾਲਾ ਪਤੀ ਬੁਰੀ ਤਰ੍ਹਾਂ ਫਸਿਆ! ਅਜਿਹੀ ਗਲਤੀ ਨਾਲੋਂ ਚੰਗਾ ਸੀ..

19 Apr 2024 9:49 AM

ਦਿਲਰੋਜ਼ ਦੀ ਕਾਤਲ ਨੂੰ ਫ਼ਾਂਸੀ ਦੀ ਸਜ਼ਾ, ਆਖ਼ਿਰਕਾਰ ਪਰਿਵਾਰ ਨੂੰ ਮਿਲਿਆ ਇਨਸਾਫ਼

18 Apr 2024 2:54 PM

ਦਿਲਰੋਜ਼ ਦੀ ਕਾਤਲ ਨੂੰ ਫਾਂ.ਸੀ ਦੀ ਸਜਾ, ਇਨਸਾਫ਼ ਮਗਰੋਂ ਕੋਰਟ ਬਾਹਰ ਫੁੱਟ ਫੁੱਟ ਰੋਏ ਮਾਪੇ,ਦੇਖੋ ਮੌਕੇ ਦੀਆਂ ਤਸਵੀਰਾਂ

18 Apr 2024 2:43 PM

Today Kharar News: ਪੱਕੀ ਕਣਕ ਨੂੰ ਲੱਗੀ ਭਿਆਨਕ ਅੱਗ, ਕਿਸਾਨ ਨੇ 50 ਹਜ਼ਾਰ ਰੁਪਏ ਠੇਕੇ ‘ਤੇ ਲਈ ਸੀ ਜ਼ਮੀਨ

18 Apr 2024 12:13 PM
Advertisement