Advertisement
  ਖ਼ਬਰਾਂ   ਪੰਜਾਬ  10 Jun 2021  28 ਜੂਨ ਤੋਂ ਸ਼ੁਰੂ ਹੋਣਗੀਆਂ ਪੰਜਾਬ ਯੂਨੀਵਰਸਿਟੀ ਦੀਆਂ ਆਨਲਾਈਨ ਪ੍ਰੀਖਿਆਵਾਂ

28 ਜੂਨ ਤੋਂ ਸ਼ੁਰੂ ਹੋਣਗੀਆਂ ਪੰਜਾਬ ਯੂਨੀਵਰਸਿਟੀ ਦੀਆਂ ਆਨਲਾਈਨ ਪ੍ਰੀਖਿਆਵਾਂ

ਏਜੰਸੀ
Published Jun 10, 2021, 4:44 pm IST
Updated Jun 10, 2021, 4:44 pm IST
ਕੈਂਪਸ 'ਚ ਪ੍ਰੀਖਿਆ 20 ਜੂਨ ਅਤੇ ਕਾਲਜਾਂ 'ਚ 28 ਜੂਨ ਤੋਂ ਪ੍ਰੀਖਿਆਵਾਂ ਸ਼ੁਰੂ ਹੋਣ ਜਾ ਰਹੀਆਂ ਹਨ
PU
 PU

ਮੋਹਾਲੀ-ਕੋਰੋਨਾ ਵਾਇਰਸ ਕਾਰਨ ਸਰਕਾਰ ਵੱਲੋਂ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾਈਆਂ ਗਈਆਂ ਹਨ ਤਾਂ ਜੋ ਕੋਰੋਨਾ ਨਾਲ ਨਜਿੱਠਿਆ ਜਾ ਸਕੇ। ਕੋਰੋਨਾ ਦੇ ਵਧਦੇ ਕਹਿਰ ਕਾਰਨ ਸਕੂਲ ਅਤੇ ਕਾਲਜਾਂ ਨੂੰ ਬੰਦ ਕੀਤਾ ਗਿਆ ਹੈ। ਉਥੇ ਹੀ ਹੁਣ ਪੰਜਾਬ ਯੂਨੀਵਰਸਿਟੀ ਵੱਲੋਂ ਕਾਲਜਾਂ ਅਤੇ ਕੈਂਪਸ 'ਚ ਆਨਲਾਈਨ ਪ੍ਰੀਖਿਆਵਾਂ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ।

ਇਹ ਵੀ ਪੜ੍ਹੋ-ਸੈਲਾਨੀਆਂ ਲਈ ਖੁਸ਼ਖਬਰੀ, ਕਰੀਬ ਇਕ ਸਾਲ ਬਾਅਦ ਖੁੱਲ੍ਹ ਰਿਹਾ ਯੂਰਪ

ਕੈਂਪਸ 'ਚ ਪ੍ਰੀਖਿਆ 20 ਜੂਨ ਅਤੇ ਕਾਲਜਾਂ 'ਚ 28 ਜੂਨ ਤੋਂ ਪ੍ਰੀਖਿਆਵਾਂ ਸ਼ੁਰੂ ਹੋਣ ਜਾ ਰਹੀਆਂ ਹਨ। ਹਾਲਾਂਕਿ ਇਹ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਐਡੀਸ਼ਨਲ ਅਤੇ ਇੰਪੂਵਮੈਂਟ ਵਾਲੇ ਵਿਦਿਆਰਥੀਆਂ ਦੀਆਂ ਪ੍ਰੀਖਿਆ ਅਤੇ ਗੋਲਡਨ ਚਾਂਸ ਵਾਲੇ ਵਿਦਿਆਰਥੀ ਦੀਆਂ ਪ੍ਰੀਖਿਆਵਾਂ ਆਫਲਾਈਨ ਹੋਣਗੀਆਂ ਜਾਂ ਫਿਰ ਨਿਗਰਾਨੀ ਨਾਲ ਹੋਣਗੀਆਂ। ਰੀ-ਅਪਿਅਰ ਵਾਲੇ ਵਿਦਿਆਰਥੀ ਦੀਆਂ ਪ੍ਰੀਖਿਆ ਵੀ ਨਿਗਾਰਨੀ ਨਾਲ ਹੀ ਹੋਣਗੀਆਂ।

ਇਹ ਵੀ ਪੜ੍ਹੋ-ਅਰਬਾਂ ਰੁਪਏ ਕਮਾਉਣ ਵਾਲੇ ਬੇਜ਼ੋਸ ਸਮੇਤ ਇਹ ਅਮੀਰ ਵਿਅਕਤੀ ਭਰਦੇ ਹਨ ਬਹੁਤ ਘੱਟ ਟੈਕਸ : ਰਿਪੋਰਟ

ਨਕਲ ਰੋਕਣ ਜਾਂ ਨਿਗਰਾਨੀ ਲਈ ਪੰਜਾਬ ਯੂਨੀਵਰਸਿਟੀ ਨੇ ਇਸ ਦੇ ਬਾਰੇ 'ਚ ਕੋਈ ਇੰਤਜ਼ਾਮ ਨਹੀਂ ਕੀਤਾ ਹੈ। ਦੱਸ ਦਈਏ ਕਿ ਗੋਲਡਨ ਚਾਂਸ ਦਾ ਮੌਕਾ ਯੂਨੀਵਰਸਿਟੀ ਨੇ ਕਾਫੀ ਸਮੇਂ ਪਹਿਲਾਂ ਦਿੱਤਾ ਸੀ ਪਰ ਕੋਰੋਨਾ ਵਾਇਰਸ ਕਾਰਨ ਪ੍ਰੀਖਿਆ ਨਹੀਂ ਹੋ ਸਕੀਆਂ।ਜੂਨ-ਜੁਲਾਈ 'ਚ ਹੋਣ ਵਾਲੀਆਂ ਪ੍ਰੀਖਿਆਵਾਂ 'ਚ ਲਗਭਗ ਢਾਈ ਲੱਖ ਵਿਦਿਆਰਥੀ ਅਪੀਅਰ ਵਾਲੇ ਹੋਣਗੇ ਜਿਨ੍ਹਾਂ 'ਚੋਂ 1.90 ਲੱਖ ਵਿਦਿਆਰਥੀ ਅੰਡਰ ਗ੍ਰੈਜੂਏਟ ਅਤੇ 41 ਹਜ਼ਾਰ ਵਿਦਿਆਰਥੀ ਪੋਸਟ ਗ੍ਰੈਜੂਏਟ ਲੈਵਲ 'ਤੇ ਅਪੀਅਰ ਵਾਲੇ ਹੋਣੇ ਹਨ।

ਇਹ ਵੀ ਪੜ੍ਹੋ-ਮਹਿਲਾ ਨੇ ਇਕੋ ਸਮੇਂ 10 ਬੱਚਿਆਂ ਨੂੰ ਦਿੱਤਾ ਜਨਮ, ਬਣਾਇਆ ਰਿਕਾਰਡ

ਪੀ.ਯੂ. ਪ੍ਰਸ਼ਾਸਨ ਨੂੰ ਇਮੇਜ ਪ੍ਰਾਕਟੋਰਿੰਗ ਵਾਲੇ ਸਾਫਟਵੇਅਰ ਖਰੀਦਣ 'ਚ ਸਮਾਂ ਲੱਗੇਗਾ ਇਸ ਲਈ ਵਿਦਿਆਰਥੀਆਂ ਦੀ ਆਨਲਾਈਨ ਪ੍ਰੀਖਿਆ ਦੌਰਾਨ ਨਿਗਰਾਨੀ ਦਾ ਫੈਸਲਾ ਟਾਲ ਦਿੱਤਾ ਹੈ। ਜੁਲਾਈ 'ਚ ਦਾਖਲੇ ਸ਼ੁਰੂ ਹੁੰਦੇ ਹਨ ਪਰ ਇਸ ਮਹੀਨੇ ਪ੍ਰੀਖਿਆਵਾਂ ਹੋਣਗੀਆਂ। ਹਾਲਾਂਕਿ ਐਂਟ੍ਰੈਂਸ ਟੈਸਟ ਤੱਕ ਯੂਨੀਵਰਸਿਟੀ ਸਾਫਟਵੇਅਰ ਖਰੀਦ ਸਕਦੀ ਹੈ।

Location: India, Punjab
Advertisement

 

Advertisement