ਟ੍ਰਾਂਸਪੋਰਟ ਮੰਤਰੀ ਦਾ ਖ਼ਤਰਨਾਕ ਸਟੰਟ: ਵੀਡੀਓ ਵਾਇਰਲ ਹੋਣ ਮਗਰੋਂ ਮੰਤਰੀ ਦਾ ਬਿਆਨ ਆਇਆ ਸਾਹਮਣੇ
Published : Jun 10, 2022, 3:59 pm IST
Updated : Jun 10, 2022, 5:11 pm IST
SHARE ARTICLE
Dangerous stunt by Transport Minister Punjab
Dangerous stunt by Transport Minister Punjab

ਵੀਡੀਓ ਕਰੀਬ 3 ਮਹੀਨੇ ਪੁਰਾਣੀ ਇਕ ਜਿੱਤ ਰੈਲੀ ਦੀ ਹੈ ਜੋ ਗ਼ੈਰ-ਜ਼ਿੰਮੇਵਾਰ ਵਿਰੋਧੀ ਪਾਰਟੀਆਂ ਵਲੋਂ ਵਾਇਰਲ ਕੀਤੀ ਗਈ ਹੈ- ਲਾਲਜੀਤ ਸਿੰਘ ਭੁੱਲਰ

 

ਚੰਡੀਗੜ੍ਹ: ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਖਤਰਨਾਕ ਸਟੰਟ ਸਾਹਮਣੇ ਆਇਆ ਹੈ, ਇਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀ ਹੈ। ਟ੍ਰਾਂਸਪੋਰਟ ਮੰਤਰੀ ਆਪਣੀ ਐਂਡੇਵਰ ਗੱਡੀ ਦੇ ਸਨਰੂਫ ਤੋਂ ਆਪਣਾ ਹੱਥ ਹਿਲਾਉਂਦੇ ਦਿਖਾਈ ਦੇ ਰਹੇ ਹਨ। ਇਸ ਵੀਡੀਓ ’ਤੇ ਟ੍ਰਾਂਸਪੋਰਟ ਮੰਤਰੀ ਦਾ ਬਿਆਨ ਵੀ ਆਇਆ ਹੈ। ਉਹਨਾਂ ਕਿਹਾ ਕਿ ਇਹ ਵੀਡੀਓ ਕਰੀਬ 3 ਮਹੀਨੇ ਪੁਰਾਣੀ ਇਕ ਜਿੱਤ ਰੈਲੀ ਦੀ ਹੈ ਜੋ ਗ਼ੈਰ-ਜ਼ਿੰਮੇਵਾਰ ਵਿਰੋਧੀ ਪਾਰਟੀਆਂ ਵਲੋਂ ਵਾਇਰਲ ਕੀਤੀ ਗਈ ਹੈ।

Dangerous stunt by Transport Minister Punjab
Dangerous stunt by Transport Minister Punjab

ਇਹ ਵੀਡੀਓ ਨੈਸ਼ਨਲ ਹਾਈਵੇ ਦਾ ਦੱਸਿਆ ਜਾ ਰਿਹਾ ਹੈ। ਕਾਰ ਤੇਜ਼ ਰਫਤਾਰ ਨਾਲ ਜਾ ਰਹੀ ਹੈ ਅਤੇ ਕੈਬਨਿਟ ਮੰਤਰੀ ਦੇ ਦੋ ਗੰਨਮੈਨ ਵੀ ਕਾਰ ਦੇ ਦਰਵਾਜ਼ੇ ਖੋਲ੍ਹ ਕੇ ਆਪਣੀ ਜਾਨ ਨੂੰ ਖ਼ਤਰੇ ਵਿਚ ਪਾ ਕੇ ਬਾਹਰ ਲਟਕ ਰਹੇ ਹਨ। ਜੇਕਰ ਟ੍ਰੈਫਿਕ ਮਾਹਿਰਾਂ ਦੀ ਮੰਨੀਏ ਤਾਂ ਰਾਸ਼ਟਰੀ ਰਾਜ ਮਾਰਗ 'ਤੇ ਇਸ ਤਰ੍ਹਾਂ ਦੇ ਸਟੰਟ ਕਰਨਾ ਨਿਯਮਾਂ ਦੀ ਉਲੰਘਣਾ ਹੈ। ਪੰਜਾਬ ਦੇ ਟਰੈਫਿਕ ਮਾਹਿਰ ਡਾਕਟਰ ਕਮਲਜੀਤ ਸੋਈ ਨੇ ਕਿਹਾ ਕਿ ਟਰਾਂਸਪੋਰਟ ਮੰਤਰੀ ਦੀ ਵੀਡੀਓ ਮੋਟਰ ਵਹੀਕਲ ਐਕਟ ਦੀ ਉਲੰਘਣਾ ਹੈ।

Dangerous stunt by Transport Minister Punjab
Dangerous stunt by Transport Minister Punjab

ਇਹ ਮੋਟਰ ਵਹੀਕਲ ਐਕਟ ਦੀ ਧਾਰਾ 184F ਅਧੀਨ ਆਉਂਦਾ ਹੈ। ਇਸ ਵਿਚ ਟਰਾਂਸਪੋਰਟ ਮੰਤਰੀ ਅਤੇ ਉਹਨਾਂ ਦੇ ਗੰਨਮੈਨਾਂ ਨੂੰ ਇਕ ਸਾਲ ਦੀ ਕੈਦ ਹੋ ਸਕਦੀ ਹੈ। 1 ਤੋਂ 10 ਹਜ਼ਾਰ ਤੱਕ ਜੁਰਮਾਨਾ ਵੀ ਹੋ ਸਕਦਾ ਹੈ। ਇਸ ਸਟੰਟ ਦੌਰਾਨ ਉਹਨਾਂ ਨੇ ਅਪਣੀ ਜਾਨ ਦੇ ਨਾਲ-ਨਾਲ ਅਪਣੇ ਸੁਰੱਖਿਆ ਕਰਮੀਆਂ ਦੀ ਜਾਨ ਵੀ ਖਤਰੇ ਵਿਚ ਪਾਈ ਹੈ।

TweetTweet

ਟ੍ਰਾਂਸਪੋਰਟ ਮੰਤਰੀ ਦਾ ਟਵੀਟ

ਇਸ ਵੀਡੀਓ ’ਤੇ ਸਪੱਸ਼ਟੀਕਰਨ ਦਿੰਦਿਆਂ ਟ੍ਰਾਂਸਪੋਰਟ ਮੰਤਰੀ ਨੇ ਲਿਖਿਆ, “ਸਵਾਲਾਂ ਦੇ ਘੇਰੇ 'ਚ ਮੇਰੀ ਵੀਡੀਓ ਕਰੀਬ 3 ਮਹੀਨੇ ਪੁਰਾਣੀ ਇਕ ਜਿੱਤ ਰੈਲੀ ਦੀ ਹੈ ਜੋ ਗ਼ੈਰ-ਜ਼ਿੰਮੇਵਾਰ ਵਿਰੋਧੀ ਪਾਰਟੀਆਂ ਵਲੋਂ ਵਾਇਰਲ ਕੀਤੀ ਗਈ ਹੈ ਕਿਉਂਕਿ ਉਹ ਸਾਡੇ ਕੰਮ ਦੇਖ ਕੇ ਬੌਖਲਾਏ ਹੋਏ ਹਨ। ਮੈਂ ਇਸ ਦੇਸ਼ ਦਾ ਇਕ ਜ਼ਿੰਮੇਵਾਰ ਅਤੇ ਕਾਨੂੰਨ ਦੀ ਪਾਲਣਾ ਕਰਨ ਵਾਲਾ ਨਾਗਰਿਕ ਹਾਂ। ਇਹ ਮੈਨੂੰ ਬਦਨਾਮ ਕਰਨ ਦੀ ਸਾਜਿਸ਼ ਹੈ!”

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Son Kills his Mother: Love Marriage ਪਿੱਛੇ England ਤੋਂ ਆਏ ਪੁੱਤ ਨੇ ਮਾਂ ਨੂੰ ਉਤਾਰਿਆ ਮੌ.ਤ ਦੇ ਘਾਟ

11 Jan 2026 3:06 PM

Drunk Driver Crashes : Restaurant ਦੇ ਬਾਹਰ ਖਾਣਾ ਖਾ ਰਹੇ ਲੋਕਾਂ ਦੀ ਮਸਾਂ ਬਚੀ ਜਾਨ, ਉਡੇ ਹੋਸ਼

11 Jan 2026 3:04 PM

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM
Advertisement