ਸਿੱਧੂ ਮੂਸੇਵਾਲਾ ਮਾਮਲਾ 'ਚ ਸੀਬੀਆਈ ਤੇ ਪੰਜਾਬ ਪੁਲਿਸ ਆਹਮੋ ਸਾਹਮਣੇ
Published : Jun 10, 2022, 2:40 pm IST
Updated : Jun 10, 2022, 2:41 pm IST
SHARE ARTICLE
photo
photo

19 ਮਈ ਨੂੰ RCN ਦੀ ਹਾਰਡ ਕਾਪੀ ਭੇਜੀ ਗਈ ਸੀ। 3 ਤੋਂ 5 ਦਿਨਾਂ ਦੇ ਵਿਚਕਾਰ CBI ਤੱਕ ਪਹੁੰਚਣੀ ਸੀ ਕਾਪੀ।

 

 

 ਚੰਡੀਗੜ੍ਹ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਮਲੇ ਵਿੱਚ ਇੰਟਰਪੋਲ ਨੇ ਗੈਂਗਸਟਰ ਗੋਲਡੀ ਬਰਾੜ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਹੈ। ਹਾਲਾਂਕਿ, ਪੰਜਾਬ ਪੁਲਿਸ ਨੇ ਕਿਹਾ ਸੀ ਕਿ ਉਨ੍ਹਾਂ ਨੇ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੂੰ ਨੋਟਿਸ ਲਈ ਕਾਫੀ ਸਮਾਂ ਪਹਿਲਾਂ ਅਪੀਲ ਕੀਤੀ ਸੀ। ਹੁਣ ਸੀਬੀਆਈ ਨੇ ਪੰਜਾਬ ਪੁਲਿਸ ਨੂੰ ਜਵਾਬ ਦੇ ਦਿੱਤਾ ਹੈ। ਸੀਬੀਆਈ ਨੇ ਕਿਹਾ ਕਿ ਸਾਨੂੰ 30 ਮਈ ਨੂੰ ਪੰਜਾਬ ਪੁਲਿਸ ਦੀ ਈ-ਮੇਲ ਮਿਲੀ ਸੀ। ਇਸੇ ਪੱਤਰ ਵਿੱਚ 19 ਮਈ ਦਾ ਪੱਤਰ ਵੀ ਨੱਥੀ ਕੀਤਾ ਗਿਆ ਸੀ। ਇਸ ਤੋਂ ਬਾਅਦ ਸੂਚਨਾ ਤੁਰੰਤ ਇੰਟਰਪੋਲ ਨੂੰ ਰੈੱਡ ਕਾਰਨਰ ਨੋਟਿਸ ਭੇਜੀ ਗਈ।

 

CBICBI

29 ਮਈ ਨੂੰ ਸਿੱਧੂ ਮੂਸੇਵਾਲਾ ਦਾ ਕਤਲ ਹੋ ਗਿਆ ਸੀ। ਹੁਣ ਸਵਾਲ ਇਹ ਹੈ ਕਿ ਕੀ ਪੰਜਾਬ ਪੁਲਿਸ  ਨੇ ਉਸ ਤੋਂ ਬਾਅਦ ਸੀ.ਬੀ.ਆਈ. ਨੂੰ ਪੱਤਰ ਭੇਜਿਆ ਸੀ। ਹਾਲਾਂਕਿ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੇ ਇਸ 'ਤੇ ਚੁੱਪ ਧਾਰੀ ਹੋਈ ਹੈ। ਪੰਜਾਬ ਪੁਲਿਸ ਨੇ ਕਿਹਾ ਸੀ ਕਿ ਉਨ੍ਹਾਂ ਨੇ ਕੈਨੇਡਾ ਵਿੱਚ ਲਾਰੈਂਸ ਗੈਂਗ ਦੇ ਇੱਕ ਗੈਂਗਸਟਰ ਗੋਲਡੀ ਬਰਾੜ ਨੂੰ ਰੈੱਡ ਕਾਰਨਰ ਨੋਟਿਸ ਜਾਰੀ ਕਰਨ ਲਈ ਕਿਹਾ ਸੀ। ਇਸ ਦੇ ਲਈ 2 ਪੁਰਾਣੇ ਮਾਮਲਿਆਂ ਦਾ ਹਵਾਲਾ ਦਿੰਦੇ ਹੋਏ 19 ਮਈ ਨੂੰ ਸੀਬੀਆਈ ਨੂੰ ਪ੍ਰਸਤਾਵ ਭੇਜਿਆ ਗਿਆ ਸੀ। ਸੀਬੀਆਈ ਨੇ ਦੇਰੀ ਕੀਤੀ, ਨਹੀਂ ਤਾਂ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਸਿਰੇ ਨਹੀਂ ਚੜ੍ਹ ਸਕਦੀ ਸੀ। ਮੂਸੇਵਾਲਾ ਦਾ ਕਤਲ 10 ਦਿਨਾਂ ਬਾਅਦ ਹੋਇਆ ਸੀ।

 

CBI CBI

ਇਸ ਮਾਮਲੇ ਵਿੱਚ ਸੀਬੀਆਈ ਨੇ ਪੰਜਾਬ ਪੁਲਿਸ ਨੂੰ ਦੱਸਿਆ ਕਿ 30 ਮਈ ਨੂੰ ਪੰਜਾਬ ਪੁਲੀਸ ਦੀ ਈਮੇਲ ਆਈ। ਜਿਸ ਤੋਂ ਬਾਅਦ 2 ਜੂਨ ਤੱਕ ਪੂਰੀ ਕਾਰਵਾਈ ਕਰਦੇ ਹੋਏ ਇਸ ਨੂੰ ਇੰਟਰਪੋਲ ਭੇਜ ਦਿੱਤਾ ਗਿਆ। ਇੰਟਰਪੋਲ ਨੂੰ ਹੁਣ ਗੈਂਗਸਟਰ ਗੋਲਡੀ ਬਰਾੜ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕਰਨ ਦਾ ਅਧਿਕਾਰ ਹੈ।
ਇਸ ਮਾਮਲੇ 'ਚ ਪੰਜਾਬ ਪੁਲਿਸ 'ਤੇ ਸਵਾਲ ਉੱਠ ਰਹੇ ਹਨ।

Punjab PolicePunjab Police

ਜੇਕਰ CBI ਦਾ ਦਾਅਵਾ ਮੰਨ ਲਿਆ ਜਾਵੇ ਤਾਂ ਕੀ ਪੰਜਾਬ ਪੁਲਿਸ ਨੇ ਇਸ ਵਿੱਚ ਦੇਰੀ ਕੀਤੀ? 19 ਮਈ ਨੂੰ ਪੱਤਰ ਤਿਆਰ ਕਰਨ ਤੋਂ ਬਾਅਦ ਇਸ ਨੂੰ ਭੇਜਣ ਵਿੱਚ ਦੇਰੀ ਹੋਈ।ਟਟਟ ਜਦੋਂ 29 ਮਈ ਨੂੰ ਮੂਸੇਵਾਲਾ ਦਾ ਕਤਲ ਹੋਇਆ ਸੀ ਤਾਂ ਪੁਲਿਸ ਨੂੰ ਗੋਲਡੀ ਬਰਾੜ ਯਾਦ ਆਇਆ ਕਿਉਂਕਿ ਉਸ ਨੇ ਕਤਲ ਦੀ ਜ਼ਿੰਮੇਵਾਰੀ ਲਈ ਸੀ। ਇਸ ਤੋਂ ਬਾਅਦ ਮੂਸੇਵਾਲਾ ਦੇ ਕਤਲ ਤੋਂ ਅਗਲੇ ਹੀ ਦਿਨ 29 ਮਈ ਨੂੰ ਨਵੀਂ ਈ-ਮੇਲ ਰਾਹੀਂ ਪੁਰਾਣੀ ਚਿੱਠੀ ਸੀਬੀਆਈ ਨੂੰ ਭੇਜ ਦਿੱਤੀ ਗਈ ਸੀ। ਵ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਪੰਜਾਬ ਪੁਲਿਸ ਨੂੰ 19 ਮਈ ਨੂੰ ਭੇਜੇ ਪੱਤਰ ਸਬੰਧੀ ਰਿਕਾਰਡ ਜਨਤਕ ਕਰਨਾ ਹੋਵੇਗਾ। ਹਾਲਾਂਕਿ ਅਧਿਕਾਰੀ ਇਸ ਮੁੱਦੇ 'ਤੇ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement