
ਨਿਗੂਣੀਆਂ ਤਨਖ਼ਾਹਾਂ ’ਤੇ ਕੰਮ ਕਰ ਰਹੇ ਕੱਚੇ ਅਧਿਆਪਕਾਂ ਨੂੰ ਮਿਲ ਸਕਦਾ ਹੈ ਵੱਡਾ ਤੋਹਫ਼ਾ
ਚੰਡੀਗੜ੍ਹ: ਪੰਜਾਬ ਕੈਬਨਿਟ ਦੀ 10 ਜੂਨ ਨੂੰ ਮਾਨਸਾ ਵਿਖੇ ਹੋਣ ਵਾਲੀ ਮੀਟਿੰਗ ’ਚ ਲਮੇ ਸਮੇਂ ਤੋਂ ਨਿਗੂਣੀਆਂ ਤਨਖ਼ਾਹਾਂ ਉਪਰ ਕੰਮ ਕਰ ਰਹੇ ਕੱਚੇ ਅਧਿਆਪਕਾਂ ਨੂੰ ਤਨਖ਼ਾਹਾਂ ’ਚ ਵਾਧੇ ਦਾ ਵੱਡਾ ਤੋਹਫ਼ਾ ਮਿਲ ਸਕਦਾ ਹੈ। ਭਾਵੇਂ ਮੀਟਿੰਗ ਦਾ ਲਿਖਤੀ ਏਜੰਡਾ ਤਾਂ ਮੌਕੇ ’ਤੇ ਹੀ ਪੇਸ਼ ਹੋਵੇਗਾ ਪਰ ਪਤਾ ਲੱਗਾ ਹੈ ਕਿ ਇਸ ਮੀਟਿੰਗ ’ਚ ਕੇਂਦਰ ਸਰਕਾਰ ਵਲੋਂ ਸੂਬੇ ਦੇ ਫ਼ੰਡਾਂ ਆਦਿ ’ਚ ਕਟੌਤੀ ਵਿਰੁਧ ਮਤਾ ਪਾਸ ਕਰਨ ਲਈ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਣ ਬਾਰੇ ਵੀ ਫ਼ੈਸਲਾ ਲਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ: NCERT ਦੇ ਦੋ ਮੁੱਖ ਸਲਾਹਕਾਰਾਂ ਨੇ ਕਿਤਾਬਾਂ ’ਚੋਂ ਅਪਣਾ ਨਾਂ ਹਟਾਉਣ ਨੂੰ ਕਿਹਾ
ਮਿਲੀ ਜਾਣਕਾਰੀ ਅਨੁਸਾਰ ਵੱਡੀ ਗਿਣਤੀ ’ਚ ਸਿਖਿਆ ਵਲੰਟੀਅਰ ਸਿਖਿਆ ਪ੍ਰੋਵਾਈਡਰ ਤੇ ਹੋਰ ਨਾਵਾਂ ਹੇਠ ਹਜ਼ਾਰ ਤੋਂ ਲੈ ਕੇ 10-12 ਹਜ਼ਾਰ ਰੁਪਏ ’ਚ ਲੰਮੇ ਸਮੇਂ ਤੋਂ ਨੌਕਰੀ ਕਰ ਰਹੇ ਕੱਚੇ ਅਧਿਆਪਕਾਂ ਨੂੰ ਭਾਵੇਂ ਕਾਨੂੰਨੀ ਅੜਿਕਿਆਂ ਕਾਰਨ ਹਾਲੇ ਪੱਕਾ ਤਾਂ ਨਹੀਂ ਕੀਤਾ ਜਾ ਸਕਦਾ ਪਰ ਉਨ੍ਹਾਂ ਦੀਆਂ ਤਨਖ਼ਾਹਾਂ ’ਚ ਵੱਡਾ ਵਾਧਾ ਕਰਨ ਦੀ ਯੋਜਨਾ ਸਰਕਾਰ ਦੀ ਮਲਾਜ਼ਮਾਂ ਬਾਰੇ ਕੈਬਨਿਟ ਸਬ ਕਮੇਟੀ ਨੇ ਤਿਆਰ ਕੀਤੀ ਹੈ।