ਅਕਤੂਬਰ-ਨਵੰਬਰ ਤਕ ਦੇਸ਼ ਦੇ ਕਈ ਹਿੱਸਿਆਂ ਵਿਚ ਸ਼ੁਰੂ ਹੋ ਸਕਦੀ ਹੈ 4G ਅਤੇ 5G ਸੇਵਾ
ਨਵੀਂ ਦਿੱਲੀ: ਬੀ.ਐਸ.ਐਨ.ਐਲ. ਨੂੰ ਮਜ਼ਬੂਤ ਕਰਨ ਅਤੇ ਇਸ ਨੂੰ ਪੂਰੀ ਤਰ੍ਹਾਂ ਕਰਜ਼ਾ ਮੁਕਤ ਬਣਾਉਣ ਲਈ ਕੈਬਨਿਟ ਨੇ 89,047 ਕਰੋੜ ਰੁਪਏ ਦੇ ਤੀਜੇ ਪੈਕੇਜ ਨੂੰ ਮਨਜ਼ੂਰੀ ਦਿਤੀ ਹੈ। ਇਸ ਤੋਂ ਪਹਿਲਾਂ ਦੋ ਵਾਰ ਸਾਲ 2019 ਅਤੇ ਸਾਲ 2022 ਵਿਚ ਬੀ.ਐਸ.ਐਨ.ਐਲ. ਦੀ ਮਜ਼ਬੂਤੀ ਲਈ ਪੈਕੇਜ ਨੂੰ ਮਨਜ਼ੂਰੀ ਦਿਤੀ ਜਾ ਚੁਕੀ ਹੈ। ਸਾਲ 2019 ਵਿਚ 69,000 ਕਰੋੜ ਰੁਪਏ ਅਤੇ ਸਾਲ 2022 ਵਿਚ 1.60 ਲੱਖ ਕਰੋੜ ਰੁਪਏ ਦੇ ਪੈਕੇਜ ਨੂੰ ਮਨਜ਼ੂਰੀ ਦਿਤੀ ਗਈ ਸੀ।
ਇਹ ਵੀ ਪੜ੍ਹੋ: ਜ਼ਿਲ੍ਹਾ ਗੁਰਦਾਸਪੁਰ 'ਚ ਵੱਡੀ ਵਾਰਦਾਤ, ਘਰ ’ਚ ਬੈਠੇ ਵਿਅਕਤੀ ਨੂੰ ਸ਼ਰੇਆਮ ਗੋਲੀਆਂ ਨਾਲ ਭੁੰਨਿਆ, ਮੌਤ
ਬੁਧਵਾਰ ਨੂੰ ਦਿਤਾ ਗਿਆ ਤੀਜਾ ਪੈਕੇਜ ਬੀ.ਐਸ.ਐਨ.ਐਲ. ਦੁਆਰਾ ਮੁੱਖ ਤੌਰ 'ਤੇ 700, 3300 ਅਤੇ 2500 MHz ਸਪੈਕਟਰਮ ਖਰੀਦਣ ਲਈ ਵਰਤਿਆ ਜਾਵੇਗਾ। ਤਾਂ ਜੋ ਦੇਸ਼ ਭਰ ਵਿਚ 4ਜੀ ਅਤੇ 5ਜੀ ਸੇਵਾਵਾਂ ਦਾ ਵਿਸਤਾਰ ਕੀਤਾ ਜਾ ਸਕੇ। ਫਿਲਹਾਲ ਬੀ.ਐਸ.ਐਨ.ਐਲ. 4G ਅਤੇ 5G ਸੇਵਾ ਪ੍ਰਦਾਨ ਨਹੀਂ ਕਰਦਾ ਹੈ, ਪਰ ਇਸ ਪੈਕੇਜ ਦੇ ਕਾਰਨ, ਬੀ.ਐਸ.ਐਨ.ਐਲ. ਦੀ 4G ਅਤੇ 5G ਸੇਵਾ ਇਸ ਸਾਲ ਅਕਤੂਬਰ-ਨਵੰਬਰ ਤਕ ਦੇਸ਼ ਦੇ ਕਈ ਹਿੱਸਿਆਂ ਵਿਚ ਸ਼ੁਰੂ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ: ਮੁੰਬਈ 'ਚ ਦੋ ਖਾਲਿਸਤਾਨ ਸਮਰਥਕਾਂ ਨੂੰ 5-5 ਸਾਲ ਦੀ ਸਜ਼ਾ, ਕੀ ਹੈ ਮਾਮਲਾ ?
ਅਗਲੇ ਸਾਲ ਤਕ ਬੀ.ਐਸ.ਐਨ.ਐਲ. ਦੀਆਂ 4G ਅਤੇ 5G ਸੇਵਾਵਾਂ ਦਿੱਲੀ ਅਤੇ ਮੁੰਬਈ ਵਿਚ ਵੀ ਸ਼ੁਰੂ ਹੋ ਜਾਣਗੀਆਂ। 4ਜੀ ਅਤੇ 5ਜੀ ਦੇ ਨਾਲ, ਬੀ.ਐਸ.ਐਨ.ਐਲ. ਅਪਣੀ 2ਜੀ ਸੇਵਾ ਵੀ ਜਾਰੀ ਰਖੇਗੀ।
ਇਹ ਵੀ ਪੜ੍ਹੋ: ਅਫ਼ਗਾਨਿਸਤਾਨ : ਵਿਆਹ ਸਮਾਗਮ ਤੋਂ ਪਰਤ ਰਹੇ ਪ੍ਰਵਾਰ ਨਾਲ ਵਾਪਰਿਆ ਹਾਦਸਾ, ਡੂੰਘੀ ਖੱਡ ’ਚ ਡਿੱਗੀ ਬੱਸ
ਸੰਚਾਰ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਬੀ.ਐਸ.ਐਨ.ਐਲ. ਪਿਛਲੇ ਦੋ ਵਿੱਤੀ ਪੈਕੇਜਾਂ ਦੀ ਮਦਦ ਨਾਲ ਸੰਚਾਲਨ ਲਾਭ ਵਿਚ ਆਇਆ ਹੈ ਅਤੇ ਬੀ.ਐਸ.ਐਨ.ਐਲ. ਅਗਲੇ ਤਿੰਨ ਸਾਲਾਂ ਵਿਚ ਕਰਜ਼ਾ ਮੁਕਤ ਹੋ ਜਾਵੇਗਾ। ਇਸ ਸਮੇਂ ਬੀ.ਐਸ.ਐਨ.ਐਲ. 'ਤੇ 22,289 ਕਰੋੜ ਰੁਪਏ ਦਾ ਕਰਜ਼ਾ ਹੈ। ਦੋ ਸਾਲ ਪਹਿਲਾਂ ਇਹ ਕਰਜ਼ਾ 32,944 ਕਰੋੜ ਰੁਪਏ ਸੀ। ਪਿਛਲੇ ਵਿੱਤੀ ਸਾਲ 2022-23 ਵਿਚ ਬੀ.ਐਸ.ਐਨ.ਐਲ. ਦਾ ਸੰਚਾਲਨ ਲਾਭ 1559 ਕਰੋੜ ਰੁਪਏ ਸੀ।