Ludhiana West by-election: ਲੁਧਿਆਣੇ ਦੇ ਵੋਟਰ ਸਹੀ ਉਮੀਦਵਾਰ ਦੀ ਚੋਣ ਕਰਨਗੇ ਜੋ ਦੁੱਖ-ਸੁੱਖ ਦਾ ਭਾਗੀਦਾਰ ਹੋਵੇਗਾ: ਕਿੱਕੀ ਢਿੱਲੋਂ
Published : Jun 10, 2025, 6:19 pm IST
Updated : Jun 10, 2025, 6:19 pm IST
SHARE ARTICLE
 Ludhiana voters will choose the right candidate who will share their joys and sorrows: Kiki Dhillon
Ludhiana voters will choose the right candidate who will share their joys and sorrows: Kiki Dhillon

ਸੰਜੀਵ ਅਰੋੜਾ ਆਪਣਾ ਸਰਕਾਰੀ ਫੰਡ ਨਹੀਂ ਖਰਚਿਆ ਸਕਿਆ ਉਸ ਤੋਂ ਕੀ ਆਸ ਕਰਾਂਗੇ: ਕਿੱਕੀ ਢਿੱਲੋਂ

Ludhiana West by-election: ਲੁਧਿਆਣਾ ਪੱਛਮੀ ਜ਼ਿਮਨੀ ਚੋਣ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਕਾਂਗਰਸ ਪਾਰਟੀ ਦੇ ਸਟਾਰ ਪ੍ਰਚਾਰਕਾਂ ਵੱਲੋਂ ਭਾਰਤ ਭੂਸ਼ਣ ਆਸ਼ੂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਮੌਕੇ ਕਾਂਗਰਸ ਦੇ ਸੀਨੀਅਰ ਲੀਡਰ ਕੁਸ਼ਲਦੀਪ ਸਿੰਘ ਢਿੱਲੋਂ ਉਰਫ਼ ਕਿੱਕੀ ਢਿੱਲੋਂ ਵੱਲੋਂ ਵੀ ਉਮੀਦਵਾਰ ਦੇ ਹੱਕ ਵਿੱਚ  ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ।

ਕਾਂਗਰਸ ਦੇ ਸੀਨੀਅਰ ਆਗੂ ਕੁਸ਼ਲਦੀਪ ਸਿੰਘ ਢਿੱਲੋਂ ਨੇ ਆਮ ਆਦਮੀ ਪਾਰਟੀ ਉੱਤੇ ਤੰਜ਼ ਕੱਸਦੇ ਹੋਏ ਕਿਹਾ ਹੈ ਕਿ ਜੋ ਅਸਲੀਅਤ ਹੈ ਉਹੀ ਲੋਕਾਂ ਦੇ ਸਾਹਮਣੇ ਹੈ। ਲੁਧਿਆਣਾ ਪੱਛਮੀ ਦੇ ਵੋਟਰ ਬੜੇ ਸੂਝਬਾਨ ਹਨ ਤੇ ਲੋਕ ਸਹੀ  ਫ਼ੈਸਲਾ ਕਰਨਗੇ।  ਕਿੱਕੀ ਢਿੱਲੋਂ ਨੇ ਕਿਹਾ ਹੈ ਕਿ ਸਾਢੇ ਤਿੰਨ ਸਾਲਾਂ ਵਿੱਚ ਪੰਜਾਬ  ਸਰਕਾਰ ਨੇ ਕੀਤਾ ਹੈ ਉਹ ਪੰਜਾਬ ਦੇ ਲੋਕਾਂ ਦੇ ਸਾਹਮਣੇ ਹੈ। ਸਰਕਾਰ ਹਮੇਸ਼ਾ ਇਸ਼ਤਿਹਾਰਬਾਜ਼ੀ ਉੱਤੇ ਧਿਆਨ ਦਿੰਦੀ ਆ ਰਹੀ ਹੈ ਪਰ ਲਾਅ ਐਂਡ ਆਰਡਰ ਉੱਤੇ ਕੋਈ ਧਿਆਨ ਨਹੀਂ ਹੈ।

ਕੁਸ਼ਲਦੀਪ ਸਿੰਘ ਢਿੱਲੋਂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਕੋਲ ਕਰੋੜਾਂ ਰੁਪਏ ਇਸ਼ਤਿਹਾਰ ਲਈ ਹਨ ਅਤੇ ਉਹੀ ਹੋ ਰਿਹਾ ਹੈ।  ਪੰਜਾਬ ਦੇ ਲੋਕਾਂ ਨੂੰ  ਵੱਡੇ-ਵੱਡੇ ਦਾਅਵੇ ਕਰ ਕੇ ਵੋਟਾਂ ਲੈ ਗਏ ਤੇ ਹੁਣ ਸਾਢੇ ਤਿੰਨ ਸਾਲ ਬੀਤ ਜਾਣ ਤੋਂ ਬਾਅਦ ਵੀ ਲੋਕ ਪਰੇਸ਼ਾਨ ਹਨ। ਲੁਧਿਆਣਾ ਦੇ ਲੋਕ ਪੜ੍ਹੇ-ਲਿਖੇ ਹਨ ਇਸ ਕਰਕੇ ਉਨ੍ਹਾਂ ਨੂੰ ਪਤਾ ਕਿਹੜਾ ਉਮੀਦਵਾਰ ਵਿਕਾਸ ਕਰੇਗਾ।

ਕਿੱਕੀ ਢਿੱਲੋਂ ਨੇ ਕਿਹਾ ਹੈ ਕਿ ਲੁਧਿਆਣਾ ਪੱਛਮੀ ਦੇ ਲੋਕ ਉਨ੍ਹਾਂ ਨੂੰ ਵੀ ਵੋਟ ਦੇਣਗੇ ਜੋ ਹਮੇਸ਼ਾ ਲੋਕਾਂ ਦੇ ਨਾਲ ਰਹਿੰਦੇ ਹਨ ਤੇ ਆਮ  ਆਦਮੀ ਪਾਰਟੀ ਦਾ ਉਮੀਦਵਾਰ ਸੰਜੀਵ ਅਰੋੜਾ ਮੈਂਬਰ ਆਫ਼ ਪਾਰਲੀਮੈਂਟ  ਹਨ ਤੇ 18 ਕਰੋੜ ਰੁਪਏ ਸਰਕਾਰੀ ਫੰਡ ਮਿਲਿਆ ਤੇ 7 ਕਰੋੜ ਹੀ  ਖਰਚਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜਿਹੜਾ ਬੰਦਾ ਆਪਣਾ ਫੰਡ ਹੀ ਨਹੀਂ  ਖਰਚ ਸਕਦੇ ਫਿਰ ਇਹ ਲੋਕਾਂ ਦਾ ਕੰਮ ਕਿਵੇਂ ਕਰਨਗੇ।

ਕਿੱਕੀ ਢਿੱਲੋਂ ਨੇ ਪੰਜਾਬ ਦੇ ਐਲੀਮੈਂਟਰੀ ਰੋਡ ਹਮੇਸ਼ਾ ਕੇਂਦਰ ਸਰਕਾਰ ਬਣਾਉਂਦੀ ਹੈ। ਢਿੱਲੋਂ ਨੇ ਕਿਹਾ ਹੈ ਕਿ ਸੰਜੀਵ ਅਰੋੜਾ ਤਿੰਨ ਸਾਲ ਐਮਪੀ ਰਹੇ ਤੇ ਲੁਧਿਆਣੇ ਦੇ ਲੋਕਾਂ ਲਈ ਕੀ ਕੀਤਾ ਪਰ ਇਸ਼ਤਿਹਾਰਾਂ ਲਈ ਕਰੋੜਾਂ ਰੁਪਏ ਖ਼ਰਚੇ ਹਨ।ਕਿੱਕੀ ਢਿੱਲੋਂ ਨੇ ਅੱਗੇ ਕਿਹਾ ਹੈ ਕਿ ਦਿੱਲੀ ਤੋਂ ਹਾਰਨ ਮਗਰੋਂ ਪੰਜਾਬ ਆ ਕੇ ਬੈਠ ਗਏ। ਦਿੱਲੀ ਦੀ ਟੀਮ ਪੰਜਾਬ ਉੱਤੇ ਕਾਬਜ਼ ਹੋਣਾ ਚਾਹੁੰਦੀ ਹੈ। ਲੁਧਿਆਣੇ ਦੇ ਵੋਟਰ ਸਹੀ ਉਮੀਦਵਾਰ ਦੀ ਪਛਾਣ ਕਰਨ ਜੋ ਉਨ੍ਹਾਂ ਦੇ ਕੰਮ ਆ ਸਕੇ।  ਕੁਸ਼ਲਦੀਪ ਢਿੱਲੋਂ ਨੇ ਕਿਹਾ ਹੈ ਕਿ ਪੰਜਾਬ ਦੇ ਹੱਕ ਵਿੱਚ ਫ਼ੈਸਲਾ ਕਰਨਗੇ ਅਤੇ ਸਹੀ ਉਮੀਦਵਾਰ ਲਈ ਫ਼ੈਸਲਾ ਕਰਨਗੇ। ਆਪਣੇ ਲਈ ਸਹੀ ਚੌਂਕੀਦਾਰ ਚੁਣਨਗੇ।

ਕਿੱਕੀ ਢਿੱਲੋਂ ਨੇ ਕਿਹਾ ਹੈ ਕਿ ਸਹੀ ਉਮੀਦਵਾਰ ਹੀ 24000 ਏਕੜ ਨੂੰ ਐਕਵਾਇਰ ਹੋਣ ਤੋਂ ਰੋਕ ਸਕਦਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸਾਡੀ ਕਾਂਗਰਸ ਦੀ ਟੀਮ ਇਕ ਹੈ। ਆਮ ਆਦਮੀ ਪਾਰਟੀ ਨਿਰੈਟਿਵ ਸਿਰਜ ਕੇ ਹੀ ਚਾਲ ਖੇਡਦੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਦੇ ਵੱਖ -ਵੱਖ ਜ਼ਿਲ੍ਹਿਆ ਵਿੱਚ ਸੰਵਿਧਾਨ ਬਚਾਓ ਰੈਲੀਆਂ ਚੱਲ ਰਹੀਆਂ ਹਨ।

(For more news apart from   Ludhiana voters will choose the right candidate who will share their joys and sorrows: Kiki Dhillon News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM

lyricist King Grewal Interview: ਇਸ ਲਿਖਾਰੀ ਦੇ ਲਿਖੇ ਗੀਤ ਗਾਏ ਸੀ Rajvir jawanda ਨੇ | Rajvir jawanda Song

30 Oct 2025 3:09 PM

ਗੁਟਕਾ ਸਾਹਿਬ ਹੱਥ 'ਚ ਫ਼ੜ ਕੇ ਸਹੁੰ ਖਾਣ ਦੇ ਮਾਮਲੇ 'ਤੇ ਪਹਿਲੀ ਵਾਰ ਬੋਲੇ ਕੈਪਟਨ

30 Oct 2025 3:08 PM
Advertisement