Moga News: ਸਿਹਰਾ ਬੰਨ੍ਹ ਕੇ ਬੈਂਡ ਵਾਜਿਆਂ ਨਾਲ ਪਹੁੰਚਿਆ ਲਾੜਾ, ਅੱਗੇ ਨਾ ਲਾੜੀ ਮਿਲੀ ਤੇ ਨਾ ਲੱਭਿਆ ਪੈਲਿਸ
Published : Jun 10, 2025, 12:11 pm IST
Updated : Jun 10, 2025, 12:11 pm IST
SHARE ARTICLE
Moga News
Moga News

ਅੰਮ੍ਰਿਤਸਰ ਤੋਂ ਮੋਗਾ ਆਏ ਬਰਾਤੀ ਤੇ ਲਾੜਾ ਸ਼ਾਮ ਤਕ ਲੱਭਦੇ ਰਹੇ ਪੈਲਸ

Moga News: ਜ਼ਿਲ੍ਹੇ ਵਿਚ ਲਾੜੇ ਦਾ ਵਿਆਹ ਸਭ ਤੋਂ ਭਿਆਨਕ ਤੇ ਨਾਟਕੀ ਘਟਨਾ ਵਿਚ ਬਦਲ ਗਿਆ। ਦਰਅਸਲ ਲਾੜਾ ਅੰਮ੍ਰਿਤਸਰ ਦੇ ਪਿੰਡ ਸੁਲਤਾਨਵਿੰਡੀ ਤੋਂ ਆਪਣੀ ਬਾਰਾਤ ਲੈ ਕੇ ਮੋਗਾ ਆਇਆ ਸੀ, ਉਸ ਨੂੰ ਨਾ ਲਾੜੀ ਮਿਲੀ, ਨਾ ਵਿਆਹ ਵਾਲਾ ਪੈਲਸ, ਨਾ ਪਰਿਵਾਰ ਤੇ ਨਾ ਹੀ ਕੋਈ ਪਤਾ।

ਬੈਂਡ ਵਾਜਿਆਂ ਤੇ ਖ਼ੁਸ਼ੀਆਂ ਨਾਲ ਆਈ ਬਾਰਾਤ ਨੂੰ ਉਮੀਦ ਸੀ ਕਿ ਉਨ੍ਹਾਂ ਦਾ ਸਵਾਗਤ ਹੋਵੇਗਾ, ਪਰ ਸਚਾਈ ਇੰਨੀ ਕਠੋਰ ਸੀ ਕਿ ਪੂਰੀ ਬਾਰਾਤ ਸ਼ਹਿਰ ਦੀਆਂ ਗਲੀਆਂ ਵਿਚ ਇੱਕ ਗਲੀ ਤੋਂ ਦੂਸਰੀ ਗਲੀ, ਇੱਕ ਮੁਹੱਲੇ ਤੋਂ ਦੂਸਰੇ ਮੁਹੱਲੇ ਘੁੰਮਦੀ ਰਹੀ।

ਦੱਸਿਆ ਜਾ ਰਿਹਾ ਹੈ ਕਿ ਜਿਸ ਲਾੜੇ ਦੀ ਭਾਬੀ ਮਨਪ੍ਰੀਤ ਕੌਰ ਨੇ ਇਹ ਰਿਸ਼ਤਾ ਕਰਵਾਇਆ ਸੀ ਉਹ ਅੱਖਾਂ ਵਿਚ ਹੰਝੂ ਲੈ ਕੇ ਬੋਲੀ ਕਿ ਉਹ ਮੇਰੀ ਮਮੇਰੀ ਭੈਣ ਹੈ ਜੋ ਕਿ ਮੇਰੇ ਮਾਂ ਦੇ ਚਾਚੇ ਦੀ ਧੀ ਹੈ।

ਲੜਕੀ ਦਾ ਪੂਰਾ ਪਰਿਵਾਰ ਯੂਕੇ ਵਿਚ ਰਹਿੰਦਾ ਸੀ ਤੇ ਉਹ ਉਸ ਵਰਿਵਾਰ ਨਾਲ ਰੋਜ਼ ਫ਼ੋਨ ਉੱਤੇ ਵਿਆਰਹ ਬਾਰੇ ਗੱਲਬਾਤ ਕਰਦੇ ਰਹਿੰਦੇ ਸਨ। ਉਨ੍ਹਾਂ ਨੇ ਦੱਸਿਆ ਕਿ ਪਰਾਵਰ ਵਾਲਿਆਂ ਨਾਲ ਫ਼ੋਨ ਉੱਤੇ ਵਿਆਹ ਦੇ ਪ੍ਰਬੰਧਾਂ ਬਾਰੇ ਵੀ ਗੱਲਬਾਤ ਚਲਦੀ ਸੀ। ਉਨ੍ਹਾਂ ਕਿਹਾ ਕਿ ਹੁਣ ਨਾ ਤਾਂ ਲੜਕੀ ਮਿਲੀ, ਨਾ ਉਸ ਦਾ ਘਰ ਤੇ ਨਾ ਹੀ ਉਸ ਦੇ ਮਾਤਾ-ਪਿਤਾ।

ਉਨ੍ਹਾਂ ਦੱਸਿਆ ਕਿ ਉਹ ਮੋਗਾ 15-20 ਸਾਲ ਪਹਿਲਾਂ ਆਈ ਸੀ, ਪਰ ਹੁਣ ਮਾਹੌਲ ਬਦਲ ਗਿਆ ਹੈ, ਉਹ ਥਾਂ ਪਹਿਚਾਣ ਵਿਚ ਨਹੀਂ ਆ ਰਹੀ। ਬੱਸ ਸਟੈਂਡ ਦੇ ਕੋਲ ਗਲੀ ਨੰਬਰ-6 ਕਹਿੰਦੇ ਸਨ, ਪਰ ਉੱਥੇ ਅਜਿਹਾ ਕੋਈ ਪਰਿਵਾਰ ਨਹੀਂ ਹੈ।ਉਨ੍ਹਾਂ ਨੇ ਕਿਹਾ ਕਿ ਜਿਸ ਫ਼ੋਨ ਤੋਂ ਉਨ੍ਹਾਂ ਦੀ ਗੱਲਬਾਤ ਹੁੰਦੀ ਸੀ ਉਹ ਫ਼ੋਨ ਵੀ ਹੁਣ ਬੰਦ ਆ ਰਿਹਾ ਹੈ। 

ਲਾੜੇ ਦੇ ਪਿਤਾ ਸੁਖਜੀਤ ਸਿੰਘ ਨੇ ਕਿਹਾ ਕਿ ਸਾਨੂੰ ਲੜਕੀ ਦੇ ਪਰਿਵਾਰ ਨੇ ਧੋਖਾ ਦਿੱਤਾ ਹੈ। ਇਹ ਸਿਰਫ ਇੱਕ ਵਿਆਹ ਨਹੀਂ ਸੀ, ਸਾਡੀ ਇੱਜਤ, ਸਾਡੀ ਉਮੀਦ ਤੇ ਸਾਡਾ ਵਿਸ਼ਵਾਸ਼ ਸੀ। ਸਾਨੂੰ ਇਨਸਾਫ ਚਾਹੀਦਾ ਹੈ।

ਉਨ੍ਹਾਂ ਨੇ ਕਿਹਾ ਕਿ ਜੋ ਪਤਾ ਲੜਕੀ ਵਲੋਂ ਦਿੱਤਾ ਗਿਆ ਸੀ ਉਹ ਵੀ ਝੂਠਾ ਸੀ। ਇਹ ਪੂਰੀ ਤਰ੍ਹਾਂ ਨਾਲ ਸੋਚੀ-ਸਮਝੀ ਸਾਜ਼ਿਸ਼ ਲੱਗ ਰਹੀ ਹੈ।

ਇਹ ਕੋਈ ਪਹਿਲਾ ਮਾਮਲਾ ਨਹੀਂ ਸੀ। ਕੁਝ ਮਹੀਨੇ ਪਹਿਲਾਂ ਜਲੰਧਰ ਦੇ ਪਿੰਡ ਮਡਿਆਲਾ ਵਿਚ ਆਏ ਇੱਕ ਨੌਜਵਾਨ ਜੋ ਦੁਬਈ ਤੋਂ ਆਇਆ ਸੀ, ਉਸ ਨਾਲ ਵੀ ਧੋਖਾ ਹੋਇਆ। ਕੁੜੀ ਦਾ ਮਨਪ੍ਰੀਤ ਕੌਰ ਨਾਲ ਸੋਸ਼ਲ ਮੀਡੀਆ ਦੇ ਜ਼ਰੀਏ ਰਿਸ਼ਤਾ ਬਣਿਆ, ਵਿਆਹ ਦੀ ਤਾਰੀਕ ਤੈਅ ਹੋ ਗਈ ਪਰ ਜਦੋਂ ਬਾਰਾਤ ਮੋਗਾ ਆਈ ਤਾਂ ਕੁੜੀ ਨੇ ਫ਼ੋਨ ਬੰਦ ਕਰ ਦਿੱਤਾ ਤੇ ਪਤਾ ਵੀ ਗਲਤ ਨਿਕਲਿਆ। ਅਜਿਹੀਆਂ ਘਟਨਾਵਾਂ ਇੱਕ ਪਰਿਵਾਰ ਨੂੰ ਹੀ ਨਹੀਂ ਸਗੋਂ ਪੂਰੇ ਸਮਾਜ ਨੂੰ ਹਿਲਾ ਰਹੀਆਂ ਹਨ। ਮੋਗਾ ਵਿਚ ਵੱਧ ਰਹੀ ਧੋਖਾਧੜੀ ਤੇ ਗੈਂਗਵਾਰ ਦੀਆਂ ਘਟਨਾਵਾਂ ਨੇ ਨੌਜਵਾਨਾਂ ਦੇ ਭਵਿੱਖ ਉੱਤੇ ਸਵਾਲ ਖੜ੍ਹੇ ਕਰ ਦਿੱਤੇ ਹਨ। 
 

SHARE ARTICLE

ਏਜੰਸੀ

Advertisement

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM
Advertisement