ਪੰਜਾਬ ਸਰਕਾਰ ਵੱਲੋਂ ਸੂਬੇ ਦੇ ਜਨਤਕ ਖੇਤਰ ਦੇ ਪਹਿਲੇ ਬੋਨ ਮੈਰੋ ਟ੍ਰਾਂਸਪਲਾਂਟ ਢਾਂਚੇ ਨੂੰ ਸਥਾਪਿਤ ਕਰਨ ਲਈ CMC ਲੁਧਿਆਣਾ ਨਾਲ ਸਮਝੌਤਾ ਸਹੀਬੱਧ

By : BALJINDERK

Published : Jun 10, 2025, 8:10 pm IST
Updated : Jun 10, 2025, 8:10 pm IST
SHARE ARTICLE
ਪੰਜਾਬ ਸਰਕਾਰ ਵੱਲੋਂ ਸੂਬੇ ਦੇ ਜਨਤਕ ਖੇਤਰ ਦੇ ਪਹਿਲੇ ਬੋਨ ਮੈਰੋ ਟ੍ਰਾਂਸਪਲਾਂਟ ਢਾਂਚੇ ਨੂੰ ਸਥਾਪਿਤ ਕਰਨ ਲਈ CMC ਲੁਧਿਆਣਾ ਨਾਲ ਸਮਝੌਤਾ ਸਹੀਬੱਧ
ਪੰਜਾਬ ਸਰਕਾਰ ਵੱਲੋਂ ਸੂਬੇ ਦੇ ਜਨਤਕ ਖੇਤਰ ਦੇ ਪਹਿਲੇ ਬੋਨ ਮੈਰੋ ਟ੍ਰਾਂਸਪਲਾਂਟ ਢਾਂਚੇ ਨੂੰ ਸਥਾਪਿਤ ਕਰਨ ਲਈ CMC ਲੁਧਿਆਣਾ ਨਾਲ ਸਮਝੌਤਾ ਸਹੀਬੱਧ

ਇਸ ਪਹਿਲ ਦਾ ਉਦੇਸ਼ ਥੈਲੇਸੀਮੀਆ ਤੋਂ ਪੀੜਤ ਬੱਚਿਆਂ ਲਈ ਇੱਕ ਜੀਵਨ-ਰੱਖਿਅਕ ਪਹਿਲ ਸ਼ੁਰੂ ਕਰਨਾ ਅਤੇ ਸਥਾਈ ਇਲਾਜ ਲੱਭਣਾ ਹੈ

Punjab News in Punjabi : ਸੂਬੇ ਵਿੱਚ ਤੀਜੇ ਦਰਜੇ ਦੀਆਂ ਦੇਖਭਾਲ ਸੇਵਾਵਾਂ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਇੱਕ ਮੋਹਰੀ ਕਦਮ ਚੁੱਕਦਿਆਂ ਪੰਜਾਬ ਸਰਕਾਰ ਨੇ ਅੱਜ ਕ੍ਰਿਸ਼ਚੀਅਨ ਮੈਡੀਕਲ ਕਾਲਜ (ਸੀਐਮਸੀ), ਲੁਧਿਆਣਾ ਨਾਲ ਪੰਜਾਬ ਦੀ ਪਹਿਲੀ ਬੋਨ ਮੈਰੋ ਟ੍ਰਾਂਸਪਲਾਂਟ (ਬੀਐਮਟੀ) ਢਾਂਚਾ ਸਥਾਪਿਤ ਕਰਨ ਲਈ ਇੱਕ ਸਮਝੌਤਾ ਪੱਤਰ (ਐਮਓਯੂ) 'ਤੇ ਹਸਤਾਖਰ ਕੀਤੇ। ਇਸ ਪਹਿਲ ਦਾ ਉਦੇਸ਼ ਥੈਲੇਸੀਮੀਆ ਤੋਂ ਪੀੜਤ ਬੱਚਿਆਂ ਲਈ ਇੱਕ ਜੀਵਨ-ਰੱਖਿਅਕ ਪਹਿਲ ਸ਼ੁਰੂ ਕਰਨਾ ਅਤੇ ਸਥਾਈ ਇਲਾਜ ਲੱਭਣਾ ਹੈ।

ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ ਵਿੱਚ ਇਸ ਸਮਝੌਤੇ 'ਤੇ ਹਸਤਾਖਰ ਕੀਤੇ ਗਏ, ਜਿਨ੍ਹਾਂ ਨੇ ਇਸ ਪਹਿਲਕਦਮੀ ਦੀ ਸਹਿਯੋਗੀ ਭਾਵਨਾ ਲਈ ਸ਼ਲਾਘਾ ਕੀਤੀ ਅਤੇ ਉੱਨਤ ਸਿਹਤ ਸੰਭਾਲ ਨੂੰ ਸਾਰਿਆਂ ਲਈ ਪਹੁੰਚਯੋਗ ਅਤੇ ਕਿਫਾਇਤੀ ਬਣਾਉਣ ਲਈ ਸਰਕਾਰ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ। ਇਸ ਪ੍ਰੋਗਰਾਮ ਤਹਿਤ ਮਰੀਜ਼ਾਂ, ਖਾਸ ਕਰਕੇ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ, ਨੂੰ ਮੁਫ਼ਤ ਐਚਐਲਏ ਟਾਈਪਿੰਗ ਅਤੇ ਸਬਸਿਡੀ ਵਾਲਾ ਐਲੋਜੇਨਿਕ ਸਟੈਮ ਸੈੱਲ (ਬੋਨ ਮੈਰੋ) ਟ੍ਰਾਂਸਪਲਾਂਟੇਸ਼ਨ ਦੀ ਸਹੂਲਤ ਦਿੱਤੀ ਜਾਵੇਗੀ, ਜੋ ਕਿ ਮੌਜੂਦਾ ਸਮੇਂ ਥੈਲੇਸੀਮੀਆ ਦਾ ਇੱਕੋ-ਇੱਕ ਇਲਾਜ ਹੈ। ਇੱਕ ਵਾਰ ਸਫਲਤਾਪੂਰਵਕ ਇਲਾਜ ਕਰਨ ਤੋਂ ਬਾਅਦ, ਇਹਨਾਂ ਬੱਚਿਆਂ ਨੂੰ ਹੁਣ ਜੀਵਨ ਭਰ ਖੂਨ ਚੜ੍ਹਾਉਣ ਦੀ ਲੋੜ ਨਹੀਂ ਹੈ।

ਇਸ ਸਮੇਂ ਪੰਜਾਬ ਦੇ ਕਿਸੇ ਵੀ ਸਰਕਾਰੀ ਮੈਡੀਕਲ ਕਾਲਜ ਵਿੱਚ ਕੋਈ ਕਾਰਜਸ਼ੀਲ ਬੀਐਮਟੀ ਸਹੂਲਤ ਨਹੀਂ ਹੈ, ਜਿਸ ਕਾਰਨ ਮਰੀਜ਼ਾਂ, ਖਾਸ ਕਰਕੇ ਥੈਲੇਸੀਮੀਆ, ਬਲੱਡ ਕੈਂਸਰ ਅਤੇ ਹੋਰ ਹੀਮੈਟੋਲੋਜਿਕ ਵਿਕਾਰਾਂ ਵਾਲੇ ਮਰੀਜ਼ਾਂ, ਨੂੰ ਰਾਜ ਤੋਂ ਬਾਹਰ ਮਹਿੰਗਾ ਇਲਾਜ ਕਰਵਾਉਣ ਲਈ ਮਜਬੂਰ ਹੋਣਾ ਪੈਂਦਾ ਹੈ। ਬੀਐਮਟੀ ਲਈ ਸੀਐਮਸੀ ਲੁਧਿਆਣਾ, ਜੋ ਇੱਕ ਮੁਹਾਰਤੀ ਮੋਹਰੀ ਸੰਸਥਾ ਹੈ, ਨਾਲ ਇਹ ਸਾਂਝੇਦਾਰੀ ਆਰਥਿਕ ਤੌਰ 'ਤੇ ਕਮਜ਼ੋਰ ਮਰੀਜ਼ਾਂ ਦੀ ਪਹੁੰਚ ਵਿੱਚ ਇਲਾਜ ਲਿਆਉਣ ਦਾ ਉਦੇਸ਼ ਹੈ।

ਬੀਐਮਟੀ ਸੈਂਟਰ ਪੇਂਡੂ ਅਤੇ ਘੱਟ ਸੇਵਾ ਵਾਲੇ ਜ਼ਿਲ੍ਹਿਆਂ ਦੇ ਮਰੀਜ਼ਾਂ ਦੇ ਘਰ ਦੇ ਨੇੜੇ ਮਹੱਤਵਪੂਰਨ ਇਲਾਜ ਪ੍ਰਦਾਨ ਕਰੇਗਾ। ਰਾਜ ਪ੍ਰਣਾਲੀ ਦੀ ਅੰਦਰੂਨੀ ਫਾਲੋ-ਅੱਪ ਦੇਖਭਾਲ ਦੀ ਸਥਾਨਕ ਉਪਲਬਧਤਾ, ਬਿਹਤਰ ਨਿਗਰਾਨੀ ਅਤੇ ਨਤੀਜਿਆਂ ਨੂੰ ਯਕੀਨੀ ਬਣਾਏਗੀ। ਇਸ ਤੋਂ ਇਲਾਵਾ ਇਹ ਕੇਂਦਰ ਇੱਕ ਸਿਖਲਾਈ ਅਤੇ ਹੁਨਰ ਵਿਕਾਸ ਕੇਂਦਰ ਵਜੋਂ ਵੀ ਕੰਮ ਕਰੇਗਾ, ਜਿਸ ਨਾਲ ਪੰਜਾਬ ਵਿੱਚ ਟ੍ਰਾਂਸਪਲਾਂਟ ਈਕੋਸਿਸਟਮ ਨੂੰ ਮਜ਼ਬੂਤ ਕਰਨ ਅਤੇ ਸਥਾਨਕ ਪਹੁੰਚ ਨਾਲ ਉਪਚਾਰ ਵਧਾਉਣ ਅਤੇ ਡਰੋਪ ਆਊਟ ਦੀ ਕਮੀ ਆਉਣ ਦੀ ਉਮੀਦ ਹੈ।

ਸਿਹਤ ਮੰਤਰੀ ਨੇ ਇਸ ਮੌਕੇ ਕਿਹਾ ਕਿ ਇਹ ਪੰਜਾਬ ਵਿੱਚ ਸਮਾਨ ਸਿਹਤ ਸੰਭਾਲ ਵੱਲ ਇੱਕ ਇਤਿਹਾਸਕ ਕਦਮ ਹੈ। ਇਸ ਸਾਂਝੇਦਾਰੀ ਰਾਹੀਂ ਅਸੀਂ ਸਿਰਫ਼ ਇੱਕ ਸਹੂਲਤ ਸਥਾਪਿਤ ਨਹੀਂ ਕਰ ਰਹੇ ਹਾਂ, ਸਗੋਂ ਜਾਨਲੇਵਾ ਬਿਮਾਰੀਆਂ ਨਾਲ ਜੂਝ ਰਹੇ ਸੈਂਕੜੇ ਪਰਿਵਾਰਾਂ ਨੂੰ ਨਵੀਂ ਉਮੀਦ ਦੇ ਰਹੇ ਹਾਂ। ਇਹ ਸਹੂਲਤ ਨੇੜਲੇ ਭਵਿੱਖ ਵਿੱਚ ਕਾਰਜਸ਼ੀਲ ਹੋਣ ਦੀ ਉਮੀਦ ਹੈ, ਜਿਸ ਵਿੱਚ ਸਿਹਤ ਵਿਭਾਗ, ਸੀਐਮਸੀ ਲੁਧਿਆਣਾ ਅਤੇ ਹੋਰ ਭਾਈਵਾਲਾਂ ਦਰਮਿਆਨ ਮਜ਼ਬੂਤ ਤਾਲਮੇਲ ਹੋਵੇਗਾ ਤਾਂ ਜੋ ਪਾਰਦਰਸ਼ੀ, ਲੋੜ-ਅਧਾਰਤ ਮਰੀਜ਼ਾਂ ਦੀ ਦੇਖਭਾਲ ਨੂੰ ਯਕੀਨੀ ਬਣਾਇਆ ਜਾ ਸਕੇ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਮੁੱਖ ਸਕੱਤਰ (ਸਿਹਤ) ਕੁਮਾਰ ਰਾਹੁਲ, ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਹਤਿੰਦਰ ਕੌਰ, ਡਾ. ਬਲਵਿੰਦਰ ਸਿੰਘ, ਡਾਇਰੈਕਟਰ ਨੈਸ਼ਨਲ ਹੈਲਥ ਮਿਸ਼ਨ, ਪੰਜਾਬ, ਡਾ. ਐਲਨ ਜੋਸਫ਼ ਮੈਡੀਕਲ ਸੁਪਰਡੈਂਟ, ਸੀਐਮਸੀ, ਲੁਧਿਆਣਾ, ਡਾ. ਐਮ. ਜੋਸਫ਼ ਜੌਨ, ਐਸੋਸੀਏਟ ਡਾਇਰੈਕਟਰ, ਪ੍ਰੋਫੈਸਰ ਅਤੇ ਮੁਖੀ ਕਲੀਨਿਕਲ ਹੀਮੇਟੋਲੋਜੀ, ਹੀਮੇਟੋ-ਆਨਕੋਲੋਜੀ ਅਤੇ ਬੋਨ ਮੈਰੋ (ਸਟੈਮ ਸੈੱਲ) ਟ੍ਰਾਂਸਪਲਾਂਟੇਸ਼ਨ ਸੀਐਮਸੀ ਲੁਧਿਆਣਾ, ਡਾ. ਵਿਸ਼ਾਲ ਗਰਗ, ਵਧੀਕ ਪ੍ਰੋਜੈਕਟ ਡਾਇਰੈਕਟਰ, ਪੀਐਸਏਸੀਐਸ, ਡਾ. ਸੁਨੀਤਾ ਦੇਵੀ, ਸੰਯੁਕਤ ਡਾਇਰੈਕਟਰ, ਬੀਟੀਐਸ, ਪੀਐਸਏਸੀਐਸ, ਡਾ. ਰਿਸ਼ਵ ਅਗਰਵਾਲ ਡਿਪਟੀ ਡਾਇਰੈਕਟਰ ਐਸਟੀਆਈ, ਪੀਐਸਏਸੀਐਸ ਸ਼ਾਮਿਲ ਸਨ।

(For more news apart from Punjab Government signs MoU with CMC Ludhiana set up state first public sector bone marrow transplant facility News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM

lyricist King Grewal Interview: ਇਸ ਲਿਖਾਰੀ ਦੇ ਲਿਖੇ ਗੀਤ ਗਾਏ ਸੀ Rajvir jawanda ਨੇ | Rajvir jawanda Song

30 Oct 2025 3:09 PM

ਗੁਟਕਾ ਸਾਹਿਬ ਹੱਥ 'ਚ ਫ਼ੜ ਕੇ ਸਹੁੰ ਖਾਣ ਦੇ ਮਾਮਲੇ 'ਤੇ ਪਹਿਲੀ ਵਾਰ ਬੋਲੇ ਕੈਪਟਨ

30 Oct 2025 3:08 PM
Advertisement