 
          	ਦੁਬਈ ਓਪਨ 2025 ’ਚ ਬਗੈਰ ਕਿਸੇ ਸਪਾਂਸਰ ਤੋਂ ਹਾਸਲ ਕੀਤੀ ਪ੍ਰਾਪਤੀ
Sikh Chess International Master:: ਭਾਰਤ ਨੂੰ ਹਾਲ ਹੀ ’ਚ ਦਿੱਲੀ ਤੋਂ ਇਕ ਨਵਾਂ ਇੰਟਰਨੈਸ਼ਨਲ ਮਾਸਟਰ ਮਿਲਿਆ ਹੈ। 16 ਸਾਲ ਦਾ ਸਾਹਿਬ ਸਿੰਘ ਪਹਿਲਾ ਸਿੱਖ ਇੰਟਰਨੈਸ਼ਨਲ ਮਾਸਟਰ ਹੈ। ਉਸ ਨੇ ਦੁਬਈ ਓਪਨ 2025 ’ਚ ਜਿੱਤ ਨਾਲ ਇਹ ਮੁਕਾਮ ਹਾਸਲ ਕੀਤਾ। ਇਹ ਰਸਤਾ ਉਸ ਲਈ ਆਸਾਨ ਨਹੀਂ ਸੀ ਕਿਉਂਕਿ ਉਹ ਬਹੁਤ ਦਬਾਅ ਅਤੇ ਵਿੱਤੀ ਸੰਘਰਸ਼ਾਂ ਕਾਰਨ ਇਹ ਮੁਕਾਮ ਹਾਸਲ ਕਰਨ ਤੋਂ ਖੁੰਝ ਗਿਆ ਸੀ। ਪਰ ਜਿਸ ਚੀਜ਼ ਨੇ ਉਸ ਨੂੰ ਅੱਗੇ ਵਧਾਇਆ ਉਹ ਸੀ ਖੇਡ ਪ੍ਰਤੀ ਉਸ ਦਾ ਪਿਆਰ ਅਤੇ ਉਸ ਦੇ ਪਰਵਾਰ ਦਾ ਮਜ਼ਬੂਤ ਸਮਰਥਨ। ਸਾਲਾਂ ਤੋਂ ਸਾਹਿਬ ਨੇ ਵਾਰ-ਵਾਰ ਭਾਰਤ ਦਾ ਮਾਣ ਵਧਾਇਆ ਹੈ। ਉਸ ਦੇ ਸ਼ਾਨਦਾਰ ਪ੍ਰਦਰਸ਼ਨਾਂ ਵਿਚੋਂ ਇਕ ਵਿਚ 2022 ਵਿਚ ਪਛਮੀ ਏਸ਼ੀਆ ਯੂਥ ਸ਼ਤਰੰਜ ਚੈਂਪੀਅਨਸ਼ਿਪ ਵਿਚ ਉਸ ਦਾ ਤਿਹਰਾ ਸੋਨ ਤਮਗਾ ਸ਼ਾਮਲ ਹੈ। ਦਿੱਲੀ ਦੇ ਇਸ 16 ਸਾਲ ਦੇ ਮੁੰਡੇ ਦੇ ਪਿਤਾ ਤਜਿੰਦਰ ਸਿੰਘ ਨੇ 4 ਜੂਨ 2025 ਨੂੰ ਅਪਣੇ ਫੇਸਬੁੱਕ ਪੇਜ ’ਤੇ ਇਹ ਖ਼ਬਰ ਸਾਂਝੀ ਕੀਤੀ।
 
                     
                
 
	                     
	                     
	                     
	                     
     
     
                     
                     
                     
                     
                    