ਸੁੱਖੀ ਬਰਾੜ ਨੇ ਇਫ਼ਤਿਖ਼ਾਰ ਠਾਕੁਰ ਨੂੰ ਦਿਤਾ ਮੂੰਹ ਤੋੜ ਜਵਾਬ

By : JUJHAR

Published : Jun 10, 2025, 2:07 pm IST
Updated : Jun 10, 2025, 2:07 pm IST
SHARE ARTICLE
Sukhi Brar gave a befitting reply to Iftikhar Thakur
Sukhi Brar gave a befitting reply to Iftikhar Thakur

ਕਿਹਾ, ਪਾਕਿਸਤਾਨ ਬੈਠ ਕੇ ਕਬਰ ’ਚ ਦੱਬਣ ਦੀ ਗੱਲ ਕਰਦੈ, ਇਕ ਵਾਰ ਬਾਰਡਰ ਟੱਪ ਕੇ ਤਾਂ ਦੇਖ

ਪਿਛਲੇ ਦਿਨੀਂ ਭਾਰਤ ਤੇ ਪਾਕਿਸਤਾਨ ਜੰਗ ਤੋਂ ਬਾਅਦ ਦੇਖਿਆ ਜਾਵੇ ਤਾਂ  ਬਾਰਡਰ ਪਾਰ ਜਾਂ ਬਾਰਡਰ ’ਤੇ ਹਾਲਾਤ ਠੀਕ ਹਨ। ਪਰ ਜੇ ਅਸੀਂ ਕਲਾਕਾਰਾਂ ਦੀ ਗੱਲ ਕਰੀਏ ਤਾਂ ਪਾਕਿਸਤਾਨ ਦੇ ਕਲਾਕਾਰਾਂ ਨੇ ਵੀ ਜੰਗ ਦੌਰਾਨ ਭਾਰਤ ਦਾ ਡੱਟ ਕੇ ਵਿਰੋਧ ਕੀਤਾ। ਹਾਲਾਂਕੇ ਇਹ ਠੀਕ ਹੈ ਉਨ੍ਹਾਂ ਨੇ ਆਪਣੇ ਦੇਸ਼ ਲਈ ਵਿਰੋਧ ਕੀਤਾ ਪਰ ਜਿਸ ਇੰਡਸਟਰੀ ਤੋਂ ਉਨ੍ਹਾਂ ਨੇ ਆਪਣੀ ਰੋਜੀ ਰੋਟੀ ਲਈ ਉਸ ਨੂੰ ਮੰਦਾ ਚੰਗਾ ਬੋਲਿਆ। ਜੋ ਅਜੇ ਵੀ ਜਾਰੀ ਹੈ।

ਹੁਣ ਜਦ ਦੋਵੇਂ ਦੇਸ਼ਾਂ ਵਿਚ ਹਾਲਾਤ ਠੀਕ ਹੋ ਗਏ ਹਨ ਪਰ ਫਿਰ ਵੀ ਕੁੱਝ ਪਾਕਿਸਤਾਨੀ ਕਲਾਕਾਰ ਜਿਵੇਂ ਇਫ਼ਤਿਖਾਰ ਠਾਕੁਰ ਭਾਰਤੇ ਤੇ ਫ਼ਿਲਮੀ ਇੰਡਸਟਰੀ ਨੂੰ ਚੈਲੇਂਜ ਕਰ ਰਿਹਾ ਹੈ ਕਿ ਇਹ ਤਾਂ ਜੀਉਂਦੇ ਹੀ ਸਾਡੇ ਸਿਰ ’ਤੇ ਰਹੇ ਹਨ। ਇਸ ਮੁੱਦੇ ’ਤੇ ਰੋਜ਼ਾਨਾ ਸਪੋਕਸਮੈਨ ਦੀ ਟੀਮ ਨਾਲ ਗਲਬਾਤ ਕਰਦੇ ਹੋਏ ਪੰਜਾਬ ਕਲਾਕਾਰ ਸੁੱਖੀ ਬਰਾੜ ਨੇ ਕਿਹਾ ਕਿ ਰੋਜੀ ਰੋਟੀ ਦੇਣ ਵਾਲਾ ਤਾਂ ਪਰਮਾਤਮਾ ਹੈ।

ਉਹ ਜਰੀਆ ਬਣਾਉਂਦਾ ਹੈ, ਭਾਵੇਂ ਪਾਕਿਸਤਾਨ ਦੇ ਕਲਾਕਾਰ ਇੱਧਰ ਆ ਕੇ ਕੰਮ ਕਰਦੇ ਹਨ ਜਾਂ ਫਿਰ ਸਾਡੇ ਕਲਾਕਾਰ ਪਾਕਿਸਤਾਨ ਵਿਚ ਜਾ ਕੇ ਕੰਮ ਕਰਦੇ ਹਨ। ਸਾਇਦ ਸਾਡੇ ਕਲਾਕਾਰ ਤਾਂ ਪਾਕਿਸਤਾਨ ਜਾ ਕੇ ਕੰਮ ਕਰਦੇ ਹੀ ਨਹੀਂ। ਸਾਡਾ ਦੇਸ਼ ਤੇ ਪੰਜਾਬ ਜਿੰਦਾਬਾਦ ਹੈ ਤੇ ਸਾਨੂੰ ਕਿਸੇ ਹੋਰ ਦੇਸ਼ ਦੀ ਲੋੜ ਨਹੀਂ। ਉਨ੍ਹਾਂ ਕਿਹਾ ਕਿ ਜੰਗ ਤੋਂ ਪਹਿਲਾਂ ਤਾਂ ਇਫ਼ਤਿਖਾਰ ਠਾਕੁਰ ਗੁਗੂ ਗਿੱਲ ਤੋਂ ਲੈ ਕੇ ਬਬੂ ਮਾਨ ਤਕ ਪੰਜਾਬ ਦੇ ਸਾਰੇ ਕਲਾਕਾਰਾਂ ਦੀ ਤਾਰੀਫ਼ਾਂ ਦੇ ਪੁੱਲ ਬੰਨ੍ਹ ਰਿਹਾ ਸੀ।

ਹੁਣ ਜੇ ਦੋ ਦੇਸ਼ਾਂ ਵਿਚਕਾਰ ਜੰਗ ਲੱਗੀ ਹੈ ਤਾਂ ਫਿਰ ਕਲਾਕਾਰਾਂ ਦਾ ਕੋਈ ਕਸੂਰ ਨਹੀਂ ਹੈ। ਉਨ੍ਹਾਂ ਕਿਹਾ ਕਿ ਜਿੰਨੀ ਰੋਜੀ ਰੋਟੀ ਭਾਰਤ ਦੀ ਇੰਡਸਟਰੀ ਨੇ ਪਾਕਿਸਤਾਨ ਦੇ ਕਲਾਕਾਰਾਂ ਨੂੰ ਦਿਤੀ ਹੈ ਤੁਸੀਂ ਸਿਧ ਕਰ ਦਿਉ ਕਿ ਸਾਡੇ ਕਿਸੇ ਇਕ ਕਲਾਕਾਰ ਨੇ ਪਾਕਿਸਤਾਨ ਜਾ ਕੇ ਕੰਮ ਕੀਤਾ ਹੋਵੇ। ਉਨ੍ਹਾਂ ਕਿਹਾ ਕਿ ਇਫ਼ਤਿਖਾਰ ਠਾਕੁਰ ਪੰਜਾਬ ਦੇ ਮੁੱਖ ਮੰਤਰੀ ਤੇ ਲੋਕਾਂ ਨੂੰ ਡਰਾਵੇ ਦਿੰਦਾ ਹੈ।

ਇਫ਼ਤਿਖਾਰ ਤੂੰ ਇਕ ਵਾਰ ਬਾਰਡਰ ਤਾਂ ਟੱਪ ਤੇਰੇ ਲਈ ਮੈਂ ਇਕੱਲੀ ਹੀ ਕਾਫ਼ੀ ਹਾਂ, ਤੈਨੂੰ ਹੀ ਕਬਰਾਂ ਵਿਚ ਦੱਬ ਦੇਵਾਂਗੇ। ਇਫ਼ਤਿਖਾਰ ਆਪਣੇ ਦੇਸ਼ ਦੀ ਇੰਡਸਟਰੀ ਵਿਚ ਨੰਬਰ ਬਣਾਉਣ ਲਈ ਇਹ ਸਭ ਬਿਆਨਬਾਜੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੇ ਪੰਜਾਬ ਦੇ ਕਲਾਕਾਰਾਂ ਤੇ ਲੋਕਾਂ ਨੇ ਅਰਦਾਸਾਂ ਕੀਤੀਆਂ ਸੀ ਕਿ ਲੜਾਈ ਨਾ ਲੱਗੇ ਪਰ ਪਾਕਿਸਤਾਨ ਦੇ ਕਿਸੇ ਕਲਾਕਾਰ ਨੇ ਅਰਦਾਸ ਨਹੀਂ ਕੀਤੀ।

photophoto

ਲੜਾਈਆਂ ਲਗਦੀਆਂ ਹਨ ਜਿਸ ਵਿਚ ਭਲਾ ਕਿਸੇ ਦਾ ਨਹੀਂ ਹੁੰਦਾ। ਲੀਡਰ ਬੈਠੇ ਰਹਿੰਦੇ ਹਨ ਮਾਵਾਂ ਦੇ ਪੁੱਤ ਮਰ ਜਾਂਦੇ ਹਨ ਜੋ ਸਾਰੀ ਉਮਰ ਰੋਦੀਆਂ ਰਹਿੰਦੀਆਂ ਹਨ। ਸਾਨੂੰ ਤਾਂ ਲੜਾਈ ਬੰਦ ਕਰਵਾਉਣੀ ਚਾਹੀਦੀ ਹੈ ਨਾ ਕਿ ਬਲਦੀ ਅੱਗ ਵਿਚ ਤੇਲ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿੰਨੀ ਪਾਕਿਸਤਾਤ ਦੀ ਆਬਾਦੀ ਹੈ ਉਨੀ ਤਾਂ ਸਾਡੇ ਕਲਾਕਾਰਾਂ ਦੀ ਆਬਾਦੀ ਹੈ।

ਅਸੀਂ ਤਾਂ ਅਰਦਾਰਸ ਕਰਦੇ ਹਾਂ ਕਿ ਹਿੰਦੂਸਤਾਨ ਤੇ ਪਾਕਿਸਤਾਨ ਦੇ ਬਾਰਡਰ ਖੁੱਲ੍ਹ ਜਾਣ, ਦੋਵੇਂ ਦੇਸ਼ ਇਕ ਹੋ ਜਾਣ। ਉਨ੍ਹਾਂ ਕਿਹਾ ਕਿ ਇਫ਼ਤਿਖਾਰ ਜੋ ਗ਼ਲਤ ਬਿਆਨਬਾਜ਼ੀ ਕਰ ਰਿਹਾ ਹੈ ਉਹ ਗ਼ਲਤ ਹੈ। ਉਸ ਨੇ ਆਪਣਾ ਰੁਜ਼ਗਾਰ ਵੀ ਬੰਦ ਕਰ ਲਿਆ ਹੈ। ਦੋਵੇਂ ਦੇਸ਼ਾਂ ਵਿਚ ਮਨ ਲੋ ਸੁਲਾਹ ਹੋ ਜਾਂਦੀ ਹੈ ਤਾਂ ਫਿਰ ਤੁਸੀਂ ਕਿਸ ਮੂੰਹ ਨਾਲ ਭਾਰਤ ਆਵੋਗੇ। ਭਾਰਤ ਵਿਚ ਅਮਿਤਾਬ ਬਚਨ ਤੋਂ ਲੈ ਕੇ ਸਾਰੁਖ ਖਾਨ ਤਕ ਵੱਡੇ-ਵੱਡੇ ਕਲਾਕਾਰ ਪਏ ਹਨ ਪਾਕਿਸਤਾਨ ਦੱਸੇ ਤੁਹਾਡੇ ਕੋਲ ਕੀ ਹੈ। ਪੰਜਾਬ ਦੀ ਇੰਡਸਟਰੀ ਨੇ ਪਾਕਿਸਾਤਨ ਦੇ ਕਲਾਕਾਰਾਂ ਨੂੰ ਕੰਮ ਦੇ ਕੇ ਉਨ੍ਹਾਂ ਦੀ ਮਦਦ ਹੀ ਕੀਤੀ ਹੈ ਪਰ ਉਨ੍ਹਾਂ ਨੇ ਜੋ ਨਫ਼ਰਤ ਫੈਲਾਅ ਕੇ ਸਾਡਾ ਮੁੱਲ ਮੁੜਿਆ ਹੈ ਉਹ ਬਹੁਤ ਗ਼ਲਤ ਹੈ।

photophoto

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM
Advertisement