'ਕੈਪਟਨ ਅਮਰਿੰਦਰ ਸਿੰਘ ਡੋਪ ਟੈਸਟ ਕਰਵਾਉਣ ਦੀ ਡਰਾਮੇਬਾਜ਼ੀ ਬੰਦ ਕਰਨ'
Published : Jul 10, 2018, 2:30 am IST
Updated : Jul 10, 2018, 2:30 am IST
SHARE ARTICLE
Talking to the media Bir Devinder Singh
Talking to the media Bir Devinder Singh

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੰਤਰੀਆਂ ਤੇ ਵਿਧਾਇਕਾਂ ਵਲੋਂ ਡੋਪ ਟੈਸਟ ਕਰਵਾਉਣ ਦੀ ਡਰਾਮੇਬਾਜ਼ੀ ਬੰਦ ਕਰਨੀ ਚਾਹੀਦੀ ਹੈ...........

ਫ਼ਤਿਹਗੜ੍ਹ ਸਾਹਿਬ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੰਤਰੀਆਂ ਤੇ ਵਿਧਾਇਕਾਂ ਵਲੋਂ ਡੋਪ ਟੈਸਟ ਕਰਵਾਉਣ ਦੀ ਡਰਾਮੇਬਾਜ਼ੀ ਬੰਦ ਕਰਨੀ ਚਾਹੀਦੀ ਹੈ ਕਿਉਂਕਿ ਡੋਪ ਟੈਸਟ ਨਾਲ ਗਵਾਂਢੀ ਦੇਸ਼ਾਂ ਪਾਕਿਸਤਾਨ ਤੇ ਅਫ਼ਗ਼ਾਨਿਸਤਾਨ ਆਦਿ ਤੋਂ ਨਸ਼ਿਆਂ ਦੀਆਂ ਖੇਪਾਂ ਆਉਣੀਆਂ ਬੰਦ ਨਹੀਂ ਹੋਣੀਆਂ। 
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੇ ਫ਼ਹਿਤਗੜ੍ਹ ਸਾਹਿਬ ਵਿਖੇ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਡਰੱਗ ਕੇਸਾਂ ਵਿਚ ਪੁਲਿਸ ਅਧਿਕਾਰੀਆਂ ਦੇ ਨਾਮ ਸਾਹਮਣੇ ਆਉਣੇ ਇਸ ਗੱਲ ਨੂੰ ਸਪਸ਼ਟ ਕਰਦੇ ਹਨ

ਇਹ ਧੰਦਾ ਬਿਨਾਂ ਪੁਲਿਸ ਦੀ ਸ਼ਹਿ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਪੁਲਿਸ ਅਧਿਕਾਰੀਆਂ ਵਲੋਂ ਬਣਾਈਆਂ ਕਰੋੜਾਂ ਰੁਪਏ ਦੀਆਂ ਜਾਇਦਾਦਾਂ ਕਈ ਸ਼ੰਕੇ ਖੜੇ ਕਰਦੀਆਂ ਹਨ ਕਿਉਂਕਿ ਆਮ ਤਨਖ਼ਾਹ ਨਾਲ ਤਾਂ ਕਰੋੜਾਂ ਦੀ ਸੰਪਤੀ ਨਹੀਂ ਬਣਾਈ ਜਾ ਸਕਦੀ। ਬੀਰਦਵਿੰਦਰ ਸਿੰਘ ਨੇ ਕਿਹਾ ਕਿ ਸ਼ਰਾਬ ਵੀ ਡੋਪ ਟੈਸਟ ਦੇ ਘੇਰੇ ਵਿਚ ਲਿਆਂਦੀ ਜਾਣੀ ਚਾਹੀਦੀ ਹੈ ਤਾਕਿ ਇਸ ਘੇਰੇ ਵਿਚ ਕੈਪਟਨ ਅਮਰਿੰਦਰ ਸਿੰਘ ਵੀ ਆ ਸਕਣ ਜੋ ਕੁਲੂ-ਮਨਾਲੀ ਬੈਠ ਕੇ ਇਸ ਦਾ ਸੇਵਨ ਕਰਦੇ ਹਨ।

ਉਨ੍ਹਾਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਡੋਪ ਟੈਸਟ ਕਰਵਾਉਣ ਵਾਲਿਆਂ ਦਾ ਲੋਕ ਘਿਰਾਉ ਕਰਿਆ ਕਰਨਗੇ। ਉਨ੍ਹਾਂ ਹਲਕੇ ਦੇ ਲੋਕਾਂ ਨਾਲ ਵਧੀਕੀਆਂ ਦਾ ਜਵਾਬ ਦੇਣ ਲਈ 1000 ਵਲੰਟੀਅਰਾਂ ਦੀ ਲੋਕ ਚੌਕਸੀ ਬ੍ਰਿਗੇਡ ਤਿਆਰ ਕੀਤੀ ਜਾ ਰਹੀ ਹੈ ਜੋ ਨਾਜਾਇਜ਼ ਕੰਮ ਕਰਨ ਵਾਲੇ ਅਫ਼ਸਰਾਂ ਦਾ ਘਿਰਾਉ ਕਰ ਕੇ ਅਸਲ ਫ਼ਰਜ਼ਾਂ ਨੂੰ ਯਾਦ ਕਰਵਾਏਗੀ ਤੇ ਇਸ ਬ੍ਰਿਗੇਡ ਵਿਚ ਹਰ ਪਿੰਡ ਵਿਚੋਂ 5 ਤੋਂ 7 ਨੌਜਵਾਨ ਜਾਂ ਵਿਅਕਤੀ ਭਰਤੀ ਕੀਤੇ ਜਾਣਗੇ।

ਉਨ੍ਹਾਂ ਕਿਹਾ ਕਿ ਹਰ ਸੋਮਵਾਰ ਉਹ ਅਪਣੇ ਪਿੰਡ ਕੋਟਲਾ ਭਾਈਕਾ ਵਿਖੇ ਸਵੇਰੇ 9 ਵਜੇ ਤੋਂ 2 ਵਜੇ ਤਕ ਲੋਕਾਂ ਦੀਆਂ ਸ਼ਿਕਾਇਤਾਂ ਸੁਣਿਆ ਕਰਨਗੇ ਤੇ ਉਸ ਨੂੰ ਹੱਲ ਕਰਵਾਇਆ ਕਰਨਗੇ। ਉਨ੍ਹਾਂ ਨਵਾਂ ਲਾਲ ਰਜਿਸਟਰ ਪੱਤਰਕਾਰਾਂ ਨੂੰ ਦਿਖਾਉਂਦਿਆਂ ਕਿਹਾ ਕਿ ਇਸ ਰਜਿਸਟਰ ਵਿਚ ਉਨ੍ਹਾਂ ਪੁਲਿਸ ਅਧਿਕਾਰੀਆਂ, ਅਫ਼ਸਰਾਂ ਦੇ ਨਾਮ ਦਰਜ ਕੀਤੇ ਜਾਣਗੇ ਜੋ ਲੋਕਾਂ ਨਾਲ ਧੱਕਾ ਕਰਨਗੇ ਤੇ ਇਨਸਾਫ਼ ਨਹੀਂ ਦਿਵਾਉਣਗੇ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦਿਲਰੋਜ਼ ਦੀ ਕਾਤਲ ਨੂੰ ਫ਼ਾਂਸੀ ਦੀ ਸਜ਼ਾ, ਆਖ਼ਿਰਕਾਰ ਪਰਿਵਾਰ ਨੂੰ ਮਿਲਿਆ ਇਨਸਾਫ਼

18 Apr 2024 2:54 PM

ਦਿਲਰੋਜ਼ ਦੀ ਕਾਤਲ ਨੂੰ ਫਾਂ.ਸੀ ਦੀ ਸਜਾ, ਇਨਸਾਫ਼ ਮਗਰੋਂ ਕੋਰਟ ਬਾਹਰ ਫੁੱਟ ਫੁੱਟ ਰੋਏ ਮਾਪੇ,ਦੇਖੋ ਮੌਕੇ ਦੀਆਂ ਤਸਵੀਰਾਂ

18 Apr 2024 2:43 PM

Today Kharar News: ਪੱਕੀ ਕਣਕ ਨੂੰ ਲੱਗੀ ਭਿਆਨਕ ਅੱਗ, ਕਿਸਾਨ ਨੇ 50 ਹਜ਼ਾਰ ਰੁਪਏ ਠੇਕੇ ‘ਤੇ ਲਈ ਸੀ ਜ਼ਮੀਨ

18 Apr 2024 12:13 PM

ULO Immigration ਵਾਲੇ ਤਾਂ ਲੋਕਾਂ ਨੂੰ ਘਰ ਬੁਲਾ ਕੇ ਵਿਦੇਸ਼ ਜਾਣ ਲਈ ਕਰ ਰਹੇ ਗਾਈਡ

18 Apr 2024 12:00 PM

Big Breaking : ਰਮਿੰਦਰ ਆਵਲਾ ਛੱਡਣਗੇ ਕਾਂਗਰਸ! ਵਿਜੇ ਸਾਂਪਲਾ ਵੀ ਛੱਡ ਸਕਦੇ ਨੇ ਭਾਜਪਾ?

18 Apr 2024 11:23 AM
Advertisement