ਸਵਾਰੀਆਂ ਦੀ ਜਾਨ ਖ਼ਤਰੇ ਪਾ ਡਰਾਈਵਰ ਕਰ ਰਿਹਾ ਸੀ ਟਿਕ-ਟੌਕ ਦਾ ਸ਼ੌਂਕ ਪੂਰਾ, ਮਿਲੀ ਇਹ ਸਜ਼ਾ
Published : Jul 10, 2019, 2:39 pm IST
Updated : Jul 10, 2019, 2:39 pm IST
SHARE ARTICLE
Bus Driver's Tik Tok Video Viral
Bus Driver's Tik Tok Video Viral

ਡਰਾਈਵਰ ਵਲੋਂ ਵੀਡੀਓ ਜਲੰਧਰ ਤੋਂ ਦਿੱਲੀ ਤੱਕ ਦੇ ਸਫ਼ਰ ਦੌਰਾਨ ਬਣਾਈ ਗਈ

ਜਲੰਧਰ: ਪੰਜਾਬ ਰੋਡਵੇਜ਼ ਦੇ ਡਰਾਈਵਰ ਵਲੋਂ ਡਰਾਈਵਿੰਗ ਦੌਰਾਨ ਸਵਾਰੀਆਂ ਦੀ ਜਾਨ ਖਤਰੇ ਵਿਚ ਪਾ ਕੇ ਟਿਕ-ਟੌਕ ’ਤੇ ਸ਼ਰੇਆਮ ਵੀਡੀਓ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਡਰਾਈਵਰ ਦੀ ਇਸ ਹਰਕਤ ਤੋਂ ਬਾਅਦ ਪੰਜਾਬ ਰੋਡਵੇਜ਼ ਵਲੋਂ ਉਸ ਨੂੰ ਸਸਪੈਂਡ ਕਰ ਦਿਤਾ ਗਿਆ ਹੈ ਤੇ ਬਲੈਕ ਲਿਸਟ ਕਰਨ ਦੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ।

Tik TokTik Tok

ਜ਼ਿਕਰਯੋਗ ਹੈ ਕਿ ਡਰਾਈਵਰ ਨੇ ਬੱਸ ਚਲਾਉਂਦਿਆਂ ਟਿਕ-ਟੌਕ ’ਤੇ ਵੀਡੀਓ ਬਣਾਈ ਸੀ ਜੋ ਵੇਖਦੇ ਹੀ ਵੇਖਦੇ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ। ਇਸ ਤੋਂ ਬਾਅਦ ਬੱਸ ਸਵਾਰੀਆਂ ਦੀ ਜਾਨ ਖਤਰੇ ਵਿਚ ਪਾਉਣ ਵਾਲੇ ਇਸ ਡਰਾਈਵਰ ਨੂੰ ਸਸਪੈਂਡ ਕਰ ਦਿਤਾ ਗਿਆ। ਟਿਕ-ਟੌਕ ਵਾਲੇ ਇਸ ਡਰਾਈਵਰ ਦਾ ਨਾਂ ਅਮਨਜੋਤ ਸਿੰਘ ਹੈ ਤੇ ਵੀਡੀਓ 1 ਜੁਲਾਈ ਦੀ ਰਾਤ ਦੀ ਹੈ। ਅਮਨਜੋਤ ਨੇ ਇਹ ਵੀਡੀਓ ਜਲੰਧਰ ਤੋਂ ਦਿੱਲੀ ਤੱਕ ਦੇ ਸਫ਼ਰ ਦੌਰਾਨ ਬਣਾਈ ਸੀ।

Police Station Lakho ke Behram's head constable suspendSuspend

ਵੀਡੀਓ ਸਾਹਮਣੇ ਆਉਣ ਤੋਂ ਬਾਅਦ ਡਰਾਈਵਰ ਨੂੰ ਸਸਪੈਂਡ ਕਰਕੇ ਬਲੈਕ ਲਿਸਟ ਕਰ ਦਿੱਤਾ ਗਿਆ ਹੈ ਤਾਂ ਜੋ ਉਹ ਕਦੇ ਕੋਈ ਬੱਸ ਚਲਾ ਹੀ ਨਾ ਸਕੇ। ਇਸ ਮਾਮਲੇ ਸਬੰਧੀ ਪੰਜਾਬ ਰੋਡਵੇਜ਼ ਜਲੰਧਰ ਦੇ ਜਨਰਲ ਮੈਨੇਜਰ ਪਰਨੀਤ ਸਿੰਘ ਦਾ ਕਹਿਣਾ ਹੈ ਕਿ ਡਰਾਈਵਰ ਦੇ ਇਸ ਕਾਰੇ ਲਈ ਉਹ ਸ਼ਰਮਿੰਦਾ ਹਨ। ਆਉਣ ਵਾਲੇ ਦਿਨਾਂ ਵਿਚ ਰੋਡਵੇਜ਼ ਡਰਾਈਵਰਾਂ ਦੇ ਡੋਪ ਟੈਸਟ ਵੀ ਕਰਵਾਏ ਜਾਣਗੇ ਤਾਂ ਜੋ ਨਸ਼ੇ ਕਰਨ ਵਾਲਿਆਂ ਦੀ ਪਛਾਣ ਹੋ ਸਕੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement