
ਅਤਿਵਾਦੀ ਸੰਗਠਨ ਅਲ ਕਾਇਦਾ ਦੇ ਮੁਖੀ ਅਲ ਜਵਾਹਿਰੀ ਨੇ ਇਕ ਵੀਡੀਓ ਜਾਰੀ ਕਰ ਕੇ ਕਸ਼ਮੀਰ ਨੂੰ ਲੈ ਕੇ ਭਾਰਤ ਨੂੰ ਧਮਕੀ ਦਿੱਤੀ ਹੈ।
ਨਵੀਂ ਦਿੱਲੀ: ਅਤਿਵਾਦੀ ਸੰਗਠਨ ਅਲ ਕਾਇਦਾ ਦੇ ਮੁਖੀ ਅਲ ਜਵਾਹਿਰੀ ਨੇ ਇਕ ਵੀਡੀਓ ਜਾਰੀ ਕਰ ਕੇ ਕਸ਼ਮੀਰ ਨੂੰ ਲੈ ਕੇ ਭਾਰਤ ਨੂੰ ਧਮਕੀ ਦਿੱਤੀ ਹੈ। ਉਹਨਾਂ ਕਿਹਾ ਹੈ ਕਿ ਭਾਰਤੀ ਫੌਜ ਅਤੇ ਜੰਮੂ ਕਸ਼ਮੀਰ ਦੀ ਸਰਕਾਰ ‘ਤੇ ਬਿਨਾਂ ਰੁਕੇ ਹਮਲੇ ਕਰਨੇ ਚਾਹੀਦੇ ਹਨ। ਇਹ ਗੱਲ ਫਾਊਂਡੇਸ਼ਨ ਫਾਰ ਡਿਫੇਂਸ ਆਫ ਡੈਮੋਕ੍ਰੇਸੀਜ਼ ਲਾਂਗ ਵਾਰ ਜਰਨਲ ਨੇ ਕਹੀ ਹੈ। ਜਵਾਹਿਰੀ ਨੇ ਅਸ ਸ਼ਬਾਬ ਵੱਲੋਂ ਜਾਰੀ ‘ਡੌਂਟ ਫੋਗੈੱਟ ਕਸ਼ਮੀਰ’ ਨਾਂਅ ਵਾਲੇ ਸੁਨੇਹੇ ਵਿਚ ਕਸ਼ਮੀਰ ਵਿਚ ਸੀਮਾ ਤੋਂ ਪਰੇ ਦੇ ਅਤਿਵਾਦੀ ਮਾਮਲਿਆਂ ਵਿਚ ਪਾਕਿਸਤਾਨ ਦੀ ਸ਼ਮੂਲੀਅਤ ਦਾ ਵੀ ਜ਼ਿਕਰ ਕੀਤਾ ਹੈ।
Al Qaeda
ਜਰਨਲ ਲਈ ਲਿਖੇ ਗਏ ਲੇਖ ਵਿਚ ਥਾਮਸ ਜਾਸਲੀ ਨੇ ਕਿਹਾ ਹੈ ਕਿ ਅਲ ਕਾਇਦਾ ਕਸ਼ਮੀਰ ਵਿਚ ਭਾਰਤੀ ਫੌਜੀਆਂ ਵਿਰੁੱਧ ਜਿਹਾਦ ਛੇੜਨ ਲਈ ਸਮੂਹ ਤਿਆਰ ਕਰ ਰਿਹਾ ਹੈ। ਸਫ਼ੇਦ ਕੱਪੜਿਆਂ ਵਿਚ ਜਵਾਹਿਰੀ ਨੇ ਕਿਹਾ ਹੈ ਕਿ ‘ਕਸ਼ਮੀਰ ਵਿਚ ਮਜ਼ਾਹਿਦੁਈਨ ਇਸ ਪੱਧਰ ‘ਤੇ ਘੱਟੋ ਘੱਟ ਭਾਰਤੀ ਫੌਜ ਅਤੇ ਸਰਕਾਰ ‘ਤੇ ਲਗਾਤਾਰ ਹਮਲੇ ਕਰਨ ਨੂੰ ਲੈ ਕੇ ਧਿਆਨ ਲਗਾਉਣਾ ਚਾਹੀਦਾ ਹੈ ਤਾਂ ਜੋ ਭਾਰਤੀ ਅਰਥ ਵਿਵਸਥਾ ਨਸ਼ਟ ਹੋ ਜਾਵੇ ਅਤੇ ਭਾਰਤ ਨਾ ਨੁਕਸਾਨ ਹੋਵੇ’।
Zakir Musa
ਜਵਾਹਿਰੀ ਜਦੋਂ ਬੋਲ ਰਿਹਾ ਸੀ ਤਾਂ ਜਾਕਿਰ ਮੂਸਾ ਦੀ ਤਸਵੀਰ ਸਕਰੀਨ ‘ਤੇ ਦਿਖ ਰਹੀ ਸੀ ਪਰ ਉਸ ਨੇ ਉਸ ਦਾ ਕੋਈ ਜ਼ਿਕਰ ਨਹੀਂ ਕੀਤਾ। ਜ਼ਾਕਿਰ ਮੂਸਾ ਨੂੰ ਸੁਰੱਖਿਆ ਬਲਾਂ ਨੇ ਮਈ ਮਹੀਨੇ ਵਿਚ ਮਾਰ ਸੁੱਟਿਆ ਸੀ। ਜ਼ਾਕਿਰ ਮੂਸਾ ਅਲਕਾਇਦਾ ਦੀ ਭਾਰਤੀ ਬ੍ਰਾਂਚ ਦਾ ਸੰਸਥਾਪਕ ਸੀ। ਜਵਾਹਿਰੀ ਨੇ ਪਾਕਿਸਤਾਨੀ ਫੌਜ ਅਤੇ ਸਰਕਾਰ ਨੂੰ ‘ਅਮਰੀਕਾ ਦੇ ਚਾਪਲੂਸ’ ਕਿਹਾ ਹੈ।