
ਐਸਐਫਜੇ ਸੰਗਠਨ ਨਾਲ 'ਅਤਿਵਾਦੀ ਸੰਗਠਨ' ਵਜੋਂ ਸਲੂਕ ਕਰਨ ਦੀ ਭਾਰਤ ਸਰਕਾਰ ਨੂੰ ਅਪੀਲ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਕ ਗ਼ੈਰ-ਕਾਨੂੰਨੀ ਸੰਗਠਨ ਦੇ ਵਜੋਂ ਸਿੱਖ ਫ਼ਾਰ ਜਸਟਿਸ (ਐਸ.ਐਫ.ਜੇ.) 'ਤੇ ਭਾਰਤ ਸਰਕਾਰ ਵੱਲੋਂ ਪਾਬੰਦੀ ਲਾਉਣ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਆਈ.ਐਸ.ਆਈ. ਦਾ ਸਮਰਥਨ ਪ੍ਰਾਪਤ ਇਸ ਸੰਗਠਨ ਦੀਆਂ ਭਾਰਤ ਵਿਰੋਧੀ ਵੱਖਵਾਦੀ ਕਾਰਵਾਈਆਂ ਤੋਂ ਦੇਸ਼ ਦੀ ਸੁਰੱਖਿਆ ਕਰਨ ਪ੍ਰਤੀ ਇਹ ਇਕ ਪਹਿਲਾ ਕਦਮ ਹੈ।
Sikh For Justice
ਕੈਪਟਨ ਨੇ ਇਕ ਬਿਆਨ 'ਚ ਕਿਹਾ ਕਿ ਭਾਵੇਂ ਇਸ ਸੰਗਠਨ ਨਾਲ ਇਕ ਅਤਿਵਾਦੀ ਸੰਗਠਨ ਵਜੋਂ ਸਲੂਕ ਕੀਤੇ ਜਾਣ ਦੀ ਜ਼ਰੂਰਤ ਹੈ ਪਰ ਭਾਰਤ ਸਰਕਾਰ ਨੇ ਘੱਟੋ-ਘੱਟ ਐਸ.ਐਫ.ਜੇ. ਵਿਰੁਧ ਲੰਮੇ ਸਮੇਂ ਤੋਂ ਲੰਬਿਤ ਪਿਆ ਸਟੈਂਡ ਆਖਰਕਾਰ ਲਿਆ ਹੈ। ਇਸ ਜੱਥੇਬੰਦੀ ਨੇ ਹਾਲ ਹੀ ਦੇ ਸਾਲਾਂ ਦੌਰਾਨ ਪੰਜਾਬ ਵਿੱਚ ਖੁਲ੍ਹਕੇ ਦਹਿਸ਼ਤ ਦੀ ਲਹਿਰ ਚਲਾਈ ਹੈ।
India bans Sikhs For Justice over separatist agenda
ਮੁੱਖ ਮੰਤਰੀ ਨੇ ਕਿਹਾ ਕਿ ਇਸ ਕਦਮ ਨਾਲ ਆਖ਼ਰਕਾਰ ਕੇਂਦਰ ਸਰਕਾਰ ਨੇ ਇਸ ਸੰਗਠਨ ਵਿਰੁੱਧ ਕਾਰਵਾਈ ਕਰਨ ਦੀ ਆਪਣੀ ਇੱਛਾ ਪ੍ਰਗਟਾਈ ਹੈ ਜਿਸ ਨੇ 'ਸਿਖ ਰਾਏਸ਼ੁਮਾਰੀ 2020' ਬਾਰੇ ਸਾਜਸ਼ੀ ਮੁਹਿੰਮ ਪਾਕਿਸਤਾਨ ਦੀ ਆਈ.ਐਸ.ਆਈ. ਦੇ ਸਮਰਥਨ ਨਾਲ ਚਲਾਈ ਹੈ। ਇਸ ਨੂੰ 2014 ਵਿਚ ਸ਼ੁਰੂ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਦੇਸ਼ ਦੀ ਸੁਰੱਖਿਆ ਦੇ ਹਿੱਤਾਂ ਦੇ ਮੱਦੇਨਜ਼ਰ ਐਸ.ਐਫ.ਜੇ. ਅਤੇ ਇਸ ਨਾਲ ਸਬੰਧਤਾਂ ਵਿਰੁਧ ਜ਼ੋਰਦਾਰ ਹਮਲਾ ਕਰਨ ਲਈ ਕੇਂਦਰ ਸਰਕਾਰ ਵੱਲੋਂ ਵਧੇਰੇ ਸਰਗਰਮੀ ਨਾਲ ਕਦਮ ਚੁੱਕੇ ਜਾਣੇ ਚਾਹੀਦੇ ਹਨ।
Sikh Referendum 2020
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਐਸ.ਐਫ.ਜੇ ਦੀਆਂ ਗ਼ੈਰ-ਕਾਨੂੰਨੀ ਸਰਗਰਮੀਆਂ ਨੇ ਦੇਸ਼ ਨੂੰ ਵੱਡੀ ਚੁਣੌਤੀ ਦਿੱਤੀ ਹੈ। ਉਨ੍ਹਾਂ ਨੇ ਇਸ ਸੰਗਠਨ ਵਿਰੁੱਧ ਤਿੱਖੀ ਜੰਗ ਦਾ ਸੱਦਾ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹਾਲ ਹੀ ਦੇ ਸਾਲਾਂ ਦੌਰਾਨ ਐਸ.ਐਫ.ਜੇ ਨੇ ਪੰਜਾਬ ਵਿਚ ਅੱਗਜਨੀ ਅਤੇ ਹਿੰਸਾ ਦੀਆਂ ਕਾਰਵਾਈਆਂ ਕਰਵਾਉਣ ਲਈ ਕੁਝ ਗਰੀਬ ਅਤੇ ਭੋਲੇ ਭਾਲੇ ਨੌਜਵਾਨਾਂ ਨੂੰ ਗਰਮਖਿਆਲੀ ਬਨਣ ਵਾਸਤੇ ਪ੍ਰੇਰਿਆ ਅਤੇ ਫੰਡ ਮੁਹੱਈਆ ਕਰਵਾਏ। ਉਨ੍ਹਾਂ ਕਿਹਾ ਕਿ ਇਸ ਸੰਗਠਨ ਨੇ ਪੰਜਾਬ ਵਿਚ ਗੈਂਗਸਟਰਾਂ 'ਤੇ ਅਤੇ ਗਰਮਖਿਆਲੀਆਂ ਦਾ ਸਮੱਰਥਨ ਪ੍ਰਾਪਤ ਕਰਨ ਦੀਆਂ ਵੀ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਅਤੇ ਉਨ੍ਹਾਂ ਨੂੰ ਭਾਰਤ ਸਰਕਾਰ ਤੋਂ 'ਪੰਜਾਬ ਦੀ ਆਜ਼ਾਦੀ' ਦੀ ਲੜਾਈ ਲਈ ਨਸੀਹਤ ਦਿੱਤੀ।
Sikh Referendum 2020
ਭਾਰਤ-ਇੰਗਲੈਂਡ ਕ੍ਰਿਕਟ ਮੈਚ ਦੌਰਾਨ ਰਾਏਸ਼ੁਮਾਰੀ 2020 ਦੀ ਵਾਪਰੀ ਸੀ ਘਟਨਾ :
ਕੈਪਟਨ ਅਮਰਿੰਦਰ ਸਿੰਘ ਨੇ ਐਸ.ਐਫ.ਜੇ. ਵੱਲੋਂ ਪੈਦਾ ਕੀਤੀ ਚਣੌਤੀ ਨੂੰ ਘਟਾ ਕੇ ਵੇਖਣ ਦੀ ਕੋਸ਼ਿਸ਼ ਕਰਨ ਵਾਲਿਆਂ ਦੀ ਵੀ ਤਿੱਖੀ ਆਲੋਚਨਾ ਕੀਤੀ ਜੋ ਕਿ ਨਾ ਕੇਵਲ ਭਾਰਤ 'ਚ ਸਗੋਂ ਭਾਰਤ ਤੋਂ ਬਾਹਰ ਵੀ ਲਗਾਤਾਰ ਦਮ-ਖਮ ਵਿਖਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦਾ ਪ੍ਰਗਟਾਵਾ 30 ਜੂਨ 2019 ਦੀ ਘਟਨਾ ਤੋਂ ਵੀ ਹੋਇਆ ਹੈ। ਇਸ ਦਿਨ ਇੰਗਲੈਂਡ ਆਧਾਰਤ ਐਸ.ਐਫ.ਜੇ. ਦੇ ਕਾਰਕੁੰਨਾਂ ਨੇ ਐਜਬੈਸਟਨ (ਬਰਮਿੰਘਮ) ਵਿਖੇ ਭਾਰਤ ਤੇ ਇੰਗਲੈਂਡ ਵਿਚਕਾਰ ਵਿਸ਼ਵ ਕੱਪ ਕ੍ਰਿਕਟ ਮੈਚ ਮੌਕੇ ਵੀ ਇਸ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਪੰਮਾ ਅਤੇ ਉਸ ਦੇ ਜੋਟੀਦਾਰ ਦੇ ਰਾਏਸ਼ੁਮਾਰੀ 2020 ਦੀ ਟੀ ਸ਼ਰਟ ਪਹਿਣੀ ਦੇਖੀ ਗਈ ਅਤੇ ਇਹ ਕ੍ਰਿਕਟ ਮੈਚ ਦੌਰਾਨ ਖ਼ਾਲਿਸਤਾਨ ਦਾ ਝੰਡਾ ਲਹਿਰਾ ਰਹੇ ਸਨ।
Sikh Referendum 2020
ਕੈਪਟਨ ਨੇ ਅਕਾਲੀਆਂ ਨੂੰ ਇਸ ਮੁੱਦੇ 'ਤੇ ਸੌੜੀ ਸਿਆਸਤ ਕਰਨ ਤੋਂ ਦੂਰ ਰਹਿਣ ਬਾਰੇ ਕਿਹਾ :
ਮੁੱਖ ਮੰਤਰੀ ਨੇ ਕਿਹਾ ਕਿ ਇਹ ਘਟਨਾਵਾਂ ਸ਼੍ਰੋਮਣੀ ਅਕਾਲੀ ਦਲ ਅਤੇ ਇਸ ਦੇ ਆਗੂਆਂ ਦੇ ਸਟੈਂਡ ਦੀ ਖਿੱਲੀ ਉਡਾਉਂਦੀਆਂ ਹਨ। ਪਾਰਟੀ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਆਪਣੇ ਬਿਆਨ ਵਿਚ ਇਹ ਕਿਹਾ ਹੈ ਕਿ ਖ਼ਾਲਿਸਤਾਨ ਦਾ ਕੋਈ ਮੁੱਦਾ ਨਹੀਂ ਹੈ। ਇਸ ਮੁੱਦੇ ਦੀ ਗੰਭੀਰਤਾ ਦਾ ਜ਼ਿਕਰ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀਆਂ ਨੂੰ ਇਸ ਮੁੱਦੇ 'ਤੇ ਸੌੜੀ ਸਿਆਸਤ ਕਰਨ ਤੋਂ ਦੂਰ ਰਹਿਣ ਅਤੇ ਇਸ ਸਮੱਸਿਆ ਨਾਲ ਲੜਨ ਅਤੇ ਇਸ ਦੇ ਖ਼ਾਤਮੇ ਲਈ ਸਰਕਾਰ ਦਾ ਸਾਥ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਜਾਣਬੁਝ ਕੇ ਐਸ.ਐਫ.ਜੇ. ਦੇ ਏਜੰਡੇ ਨੂੰ ਅਣਗੌਲ ਰਹੇ ਹਨ। ਇਸ ਤੋਂ ਇਹ ਪ੍ਰਗਟਾਵਾ ਹੁੰਦਾ ਹੈ ਕਿ ਉਨ੍ਹਾਂ ਨੂੰ ਪੰਜਾਬ ਅਤੇ ਇਥੋਂ ਦੇ ਲੋਕਾਂ ਦੇ ਹਿੱਤਾਂ ਦਾ ਕੋਈ ਵੀ ਖਿਆਲ ਨਹੀਂ ਹੈ।
Sikh Referendum 2020
ਐਸ.ਐਫ.ਜੇ. ਨੇ ਪੁਲਿਸ ਅਧਿਕਾਰੀਆਂ ਨੂੰ ਭੈ-ਭੀਤ ਕਰਨ ਲਈ ਧਮਕੀਆਂ ਦਿੱਤੀਆਂ :
ਮੁੱਖ ਮੰਤਰੀ ਨੇ ਕਿਹਾ ਕਿ ਐਸ.ਐਫ.ਜੇ ਨੇ ਸੂਬਾ ਸਰਕਾਰ ਵਿਰੁੱਧ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੂੰ ਬਗਾਵਤ ਕਰਨ ਲਈ ਉਕਸਾਉਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ, ਜੇਲ੍ਹ ਮੰਤਰੀ, ਸਾਬਕਾ ਤੇ ਮੌਜੂਦਾ ਡੀ.ਜੀ.ਪੀਜ਼ ਸਣੇ ਪੰਜਾਬ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਭੈ-ਭੀਤ ਕਰਨ ਲਈ ਧਮਕੀਆਂ ਦਿੱਤੀਆਂ। ਇਸ ਤੋਂ ਇਲਾਵਾ ਇਸ ਸੰਗਠਨ ਨੇ ਸਮਰਪਿਤ ਸੋਸ਼ਲ ਮੀਡੀਆ ਮੁਹਿੰਮ ਦੇ ਰਾਹੀਂ ਸਿੱਖ ਫੌਜੀਆਂ ਨੂੰ ਆਪਣਾ ਨਿਸ਼ਾਨਾ ਬਨਾਇਆ ਅਤੇ ਉਨ੍ਹਾਂ ਨੂੰ ਫੌਜ ਛੱਡਣ ਅਤੇ ਰਾਏਸ਼ੁਮਾਰੀ 2020 ਲਈ ਕੰਮ ਕਰਨ ਦੇ ਵਾਸਤੇ ਉਕਸਾਇਆ।