
ਹਿੰਦੂ ਸਮਾਜ ਵਲੋਂ ਹੀ ਸੁਧਿਰ ਸੂਰੀ ਖਿਲਾਫ ਮੁਕੱਦਮਾ ਦਰਜ ਕਰਨ ਦੀ ਮੰਗ
ਅੰਮ੍ਰਿਤਸਰ: ਆਪਣੇ ਭੜਕਾਉ ਬਿਆਨਾਂ ਕਰ ਕੇ ਨਿੱਤ ਹੀ ਵਿਵਾਦਾਂ ਵਿੱਚ ਰਹਿਣ ਵਾਲਾ ਸੁਧੀਰ ਸੂਰੀ ਜੋ ਕੱਲ੍ਹ ਹੀ ਸੋਸ਼ਲ ਮੀਡਿਆ ਤੇ ਲਾਇਵ ਹੋ ਕੇ nri ਪਰਿਵਾਰਾਂ ਬਾਰੇ ਮਾੜਾ ਬੋਲਿਆ ਸੀ ਉਸ ਖਿਲਾਫ ਮੁਕੱਦਮਾ ਦਰਜ ਕਰਨ ਦੀ ਮੰਗ ਕੀਤੀ ਜਾ ਰਹੀ ਹੈ।
Amritsar
ਅੰਮ੍ਰਿਤਸਰ ਦੇ ਰਹਿਣ ਵਾਲੇ ਸ਼ਿਵ ਸੈਨਾ ਨੇਤਾ ਵੱਲੋਂ NRI ਪਰਿਵਾਰ ਦੀਆਂ ਔਰਤਾਂ ਨੂੰ ਲੈ ਕੇ ਇੱਕ ਵਿਵਾਦਿਤ ਬਿਆਨ ਦੇਣ ਤੋਂ ਬਾਅਦ ਮੁਆਫ਼ੀ ਮੰਗ ਲਈ ਪਰ ਪੰਜਾਬੀਆਂ ਨੇ ਵੀ ਉਸ ਖਿਲਾਫ ਕਾਫ਼ੀ ਭੜਾਸ ਕੱਢੀ ਹੈ ਤੇ ਹੁਣ ਹਿੰਦੂ ਸਮਾਜ ਵੀ ਉਸ ਖਿਲਾਫ ਹੋ ਗਿਆ ਹੈ। ਗੋ ਸੇਵਾ ਕਮਿਸ਼ਨ ਪੰਜਾਬ ਦੇ ਸਾਬਕਾ ਚੇਅਰਮੈਨ ਕੀਮਤੀ ਭਗਤ ਨੇ ਉਸ ਖਿਲਾਫ ਹਿੰਦੂ ਸਿੱਖ ਲੋਕਾਂ ਨੂੰ ਭੜਕਾਉਣ ਦੇ ਆਰੋਪ ਲਗਾਉਂਦੇ ਹੋਏ ਕਿਹਾ ਕੀ ਹਿੰਦੂ ਧਰਮ ਨੂੰ ਬਚਾਉਣ ਵਾਲੇ ਸਿੱਖ ਗੁਰੂਆਂ ਦੀਆਂ ਧੀਆਂ–ਭੈਣਾਂ ਬਾਰੇ ਅਪਸ਼ਬਦ ਬੋਲ ਰਿਹਾ ਜੋ ਕਿ ਗਲਤ ਹੈ।
Sudhir Suri
ਗੋ ਸੇਵਾ ਕਮਿਸ਼ਨ ਪੰਜਾਬ ਦੇ ਸਾਬਕਾ ਚੇਅਰਮੈਨ ਕੀਮਤੀ ਭਗਤ ਦਾ ਕਹਿਣਾ ਹੈ ਕਿ ਉਹ ਦੋ-ਤਿੰਨ ਦਿਨਾਂ ਤੋਂ ਸੁਧੀਰ ਸੂਰੀ ਦੇ ਬਿਆਨ ਦੇਖ ਰਹੇ ਹਨ। ਉਸ ਵੱਲੋਂ ਸਿੱਖਾਂ, ਤੇ ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਦੀਆਂ ਮਾਂਵਾਂ-ਭੈਣਾਂ ਪ੍ਰਤੀ ਭੱਦੀ ਸ਼ਬਦਾਵਲੀ ਵਰਤੀ ਗਈ ਹੈ ਜੋ ਕਿ ਬਿਲਕੁੱਲ ਹੀ ਨਿੰਦਣਯੋਗ ਹੈ।
Shiv Sena Leader
ਹੁਣ ਉਹਨਾਂ ਵੱਲੋਂ ਡੀਜੀਪੀ ਤੇ ਮੁੱਖ ਮੰਤਰੀ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ ਉਸ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾਵੇ ਕਿਉਂ ਕਿ ਹੋ ਸਕਦਾ ਹੈ ਕਿ ਉਸ ਦੇ ਆਈਐਸਆਈ ਜਾਂ ਵਿਦੇਸ਼ੀ ਕੰਪਨੀਆਂ ਨਾਲ ਸੰਬੰਧ ਹੋਣ। ਆਈਐਸਆਈ ਦਾ ਮਕਸਦ ਹੈ ਕਿ ਪੰਜਾਬ ਵਿਚ ਹਿੰਦੂਆਂ ਅਤੇ ਸਿੱਖਾਂ ਵਿਚ ਦੰਗੇ ਕਰਵਾਉਣੇ। ਇਸ ਦੇ ਨਾਲ ਹੀ ਉਹਨਾਂ ਨੇ ਹੋਰਨਾਂ ਹਿੰਦੂ ਸੰਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੀ ਇਸ ਵਿਚ ਉਹਨਾਂ ਦਾ ਸਾਥ ਦੇਣ ਕਿਉਂ ਕਿ ਇਹ ਉਹਨਾਂ ਦੀ ਜ਼ਿੰਮੇਵਾਰੀ ਹੈ।
Amritsar
ਇਸ ਨੂੰ ਕਿਸੇ ਨੇ ਵੀ ਸ਼ਿਵ ਸੈਨਾ ਦਾ ਲੀਡਰ ਨਹੀਂ ਬਣਾਇਆ ਸਗੋਂ ਉਹ ਅਪਣੇ ਆਪ ਹੀ ਬਣਿਆ ਹੈ। ਉਸ ਨੂੰ ਗਨਮੈਨ ਕਿਉਂ ਦਿੱਤੇ ਗਏ ਹਨ ਉਹ ਵੀ ਵਾਪਸ ਲਏ ਜਾਣ। ਗਨਮੈਨ ਹੋਣ ਕਰ ਕੇ ਇਹ ਕਈ ਗ਼ਲਤ ਕੰਮ ਕਰਦੇ ਹਨ। ਉਸ ਵੱਲੋਂ ਕਿਹਾ ਗਿਆ ਸੀ ਕਿ ਪੰਜਾਬੀ ਲੋਕ ਵਿਦੇਸ਼ਾਂ ਵਿਚ ਜਾ ਕੇ ਗੁਰਦੁਆਰਿਆਂ ਵਿਚ ਲੰਗਰ ਛੱਕ ਲਈ ਜਾਂਦੇ ਹਨ।
Shiv Sena Leader
ਜਿਹੜੇ ਵਿਦੇਸ਼ਾਂ ਵਿਚ ਪੰਜਾਬੀ ਜਾਂਦੇ ਹਨ ਉਹ ਗੁਰਦੁਆਰਿਆਂ ਵਿਚ ਰਹਿ ਕੇ ਸੇਵਾ ਕਰਦੇ ਹਨ ਤੇ ਉੱਥੇ ਹੀ ਉਹ ਭੋਜਨ ਛੱਕਦੇ ਹਨ। ਸੂਰੀ ਨੇ ਜੋ ਵੀ ਗੱਲਾਂ ਆਖੀਆਂ ਹਨ ਉਹਨਾਂ ਤੇ ਬਿਲਕੁੱਲ ਹੀ ਪਾਬੰਦੀ ਲੱਗਣੀ ਚਾਹੀਦੀ ਹੈ ਅਤੇ ਇਸ ਦੇ ਨਾਲ ਹੀ ਇਸ ਤੇ ਕਾਨੂੰਨੀ ਕਾਰਵਾਈ ਵੀ ਹੋਣੀ ਚਾਹੀਦੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।