"ਜਦੋਂ ਸਿੱਖਾਂ ਨਾਲ ਪੰਗੇ ਲੈਂਦਾ ਤਾਂ ਫੇਰ ਪੂਰੀ ਕੌਮ ਦੀ ਬੇਇੱਜ਼ਤੀ ਕਰਵਾ ਜਾਂਦੈ Sudhir Suri"
Published : Jul 10, 2020, 1:06 pm IST
Updated : Jul 10, 2020, 1:06 pm IST
SHARE ARTICLE
Shiv Sena Leader Sudhir Suri Involved Sikhs
Shiv Sena Leader Sudhir Suri Involved Sikhs

ਜਿੱਥੇ ਵਿਦੇਸ਼ਾਂ ਵਿਚ ਸੁਧੀਰ ਸੂਰੀ ਦੀ ਨਿੰਦਾ ਹੋ ਰਹੀ ਹੈ...

ਗੁਰਦਾਸਪੁਰ: ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਰਹਿਣ ਵਾਲੇ ਸੁਧੀਰ ਸੂਰੀ ਜੋ ਕਿ ਅਪਣੇ ਆਪ ਨੂੰ ਹਿੰਦੂ ਨੇਤਾ ਕਹਿੰਦੇ ਹਨ ਪਰ ਉਹ ਅਪਣੀ ਭੱਦੀ ਸ਼ਬਦਾਵਲੀ ਕਰ ਕੇ ਅਕਸਰ ਹੀ ਸੁਰਖ਼ੀਆਂ ਵਿਚ ਰਹਿੰਦੇ ਹਨ। ਪਿਛਲੇ ਦਿਨੀਂ ਉਸ ਵੱਲੋਂ ਐਨਆਰਆਈ ਪੰਜਾਬੀਆਂ ਲਈ ਬੋਲਣਾ ਮਹਿੰਗਾ ਪੈ ਰਿਹਾ ਹੈ।

Vijay TrahanVijay Trehan

ਜਿੱਥੇ ਵਿਦੇਸ਼ਾਂ ਵਿਚ ਸੁਧੀਰ ਸੂਰੀ ਦੀ ਨਿੰਦਾ ਹੋ ਰਹੀ ਹੈ ਉੱਥੇ ਹੀ ਹੁਣ ਖਾਸ ਕਰ ਕੇ ਹਿੰਦੂ ਸੰਗਠਨ ਜਿਹਨਾਂ ਦਾ ਉਹ ਅਪਣੇ ਆਪ ਨੂੰ ਨੇਤਾ ਆਖਦੇ ਹਨ ਉਹ ਵੀ ਹੁਣ ਉਹਨਾਂ ਦਾ ਵਿਰੋਧ ਕਰ ਰਹੇ ਹਨ। ਰੋਜ਼ਾਨਾ ਸਪੋਕਮੈਨ ਟੀਮ ਵੱਲੋਂ ਲੋਕ ਇਨਸਾਫ਼ ਪਾਰਟੀ ਦੇ ਬਟਾਲਾ ਤੋਂ ਸ਼ਹਿਰੀ ਪ੍ਰਧਾਨ ਵਿਜੇ ਤ੍ਰੇਹਨ ਨਾਲ ਗੱਲਬਾਤ ਕੀਤੀ ਗਈ।

Sudhir SuriSudhir Suri

ਉਹਨਾਂ ਦਸਿਆ ਕਿ ਉਹਨਾਂ ਨੂੰ ਉਹ ਵੀਡੀਓ ਦੇਖ ਕੇ ਬਹੁਤ ਦੁੱਖ ਹੋਇਆ ਜਿਸ ਵਿਚ ਉਹ ਕਹਿ ਰਹੇ ਹਨ ਕਿ ਜਿਹੜੇ ਐਨਆਰਆਈ ਹਨ ਉਹਨਾਂ ਦੀਆਂ ਔਰਤਾਂ ਅਸ਼ਲੀਲ ਕੰਮ ਕਰਦੀਆਂ ਹਨ। ਇਹ ਅਪਣੇ ਆਪ ਨੂੰ ਪ੍ਰਧਾਨ ਕਹਿੰਦਾ ਹੈ, ਇਹ ਕਾਹਦਾ ਪ੍ਰਧਾਨ ਹੈ। ਉਸ ਨੇ ਜੋ ਵੀ ਭੱਦੀ ਸ਼ਬਦਾਵਲੀ ਵਰਤੀ ਹੈ ਉਹ ਨਾ ਤਾਂ ਸੁਣੀ ਜਾ ਸਕਦੀ ਹੈ ਤੇ ਨਾ ਹੀ ਬੋਲੀ ਜਾ ਸਕਦੀ ਹੈ। ਇਹ ਵੀਡੀਓ ਅੱਜ ਸਾਰੇ ਪੰਜਾਬ ਨੇ ਵੇਖੀ ਹੈ ਤੇ ਉਸ ਨੂੰ ਹਰ ਕੋਈ ਲਾਹਣਤਾਂ ਪਾ ਰਿਹਾ ਹੈ।

Vijay TrahanVijay Trehan

ਉਹ ਸ਼੍ਰੀ ਅੰਮ੍ਰਿਤਸਰ ਦੀ ਧਰਤੀ ਤੇ ਰਹਿ ਕੇ ਗੰਦ ਬੋਲ ਰਿਹਾ ਹੈ ਉਸ ਨੂੰ ਤਾਂ ਅੰਮ੍ਰਿਤਸਰ ਰਹਿਣ ਦਾ ਅਧਿਕਾਰ ਹੀ ਨਹੀਂ ਹੈ। ਸਾਰੇ ਆਪਸ ਵਿਚ ਭਾਈਚਾਰੇ ਨਾਲ ਰਹਿੰਦੇ ਹਨ ਤੇ ਇੱਥੇ ਦੀਨ, ਮਹਜਬ ਤੇ ਧਰਮ ਦਾ ਕੋਈ ਸਥਾਨ ਨਹੀਂ ਹੈ। ਪ੍ਰਧਾਨ ਨੂੰ ਹਰ ਕਿਸੇ ਧਰਮ ਦਾ ਆਦਰ ਕਰਨਾ ਚਾਹੀਦਾ ਹੈ ਨਾ ਕਿ ਬੇਇਜ਼ਤੀ। ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਇਹ ਜੋ ਕੁੱਝ ਵੀ ਕਰਦਾ ਹੈ ਉਹ ਸਿਰਫ ਅਪਣੇ ਆਪ ਨੂੰ ਸੁਰਖ਼ੀਆਂ ਵਿਚ ਲਿਆਉਣ ਲਈ ਕਰਦਾ ਹੈ।

Captain Amrinder Singh Captain Amrinder Singh

ਉਸ ਵੱਲੋਂ ਕੋਈ ਵੀ ਗੱਲ ਸਹੀ ਨਹੀਂ ਕੀਤੀ ਜਾਂਦੀ ਜੇ ਕਰਦਾ ਵੀ ਹੈ ਤਾਂ ਉਸ ਵਿਚ ਵੀ ਮੁੱਦਾ ਗਲਤ ਚੁੱਕਦਾ ਹੈ ਤੇ ਜਦੋਂ ਉਸ ਵੱਲੋਂ ਕਿਸੇ ਨੂੰ ਟਾਈਮ ਦਿੱਤਾ ਜਾਂਦਾ ਹੈ ਤਾਂ ਉੱਥੇ ਜਾ ਕੇ ਉਹ ਸਾਰੀ ਕੌਮ ਦੀ ਬੇਇਜ਼ਤੀ ਕਰਵਾਉਂਦਾ ਹੈ।

NRIsNRIs

ਜੇ ਕੋਈ ਇਕ ਗਲਤ ਹੋ ਸਕਦਾ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਹੈ ਕਿ ਸਾਰੇ ਲੋਕਾਂ ਨੂੰ ਹੀ ਮਾੜਾ ਬਣਾ ਦਿੱਤਾ ਜਾਵੇ। ਉਹਨਾਂ ਅੱਗੇ ਕਿਹਾ ਕਿ ਇਹੋ ਜਿਹੇ ਵਿਅਕਤੀ ਨੂੰ ਅੰਮ੍ਰਿਤਸਰ ਦੀ ਧਰਤੀ ਤੋਂ ਕੱਢਣਾ ਚਾਹੀਦਾ ਹੈ ਤੇ ਇਸ ਤੋਂ ਮੁਆਫ਼ੀ ਮੰਗਵਾਉਣੀ ਚਾਹੀਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।

Location: India, Punjab

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement