
ਸਿਰਫ ਇੰਨਾ ਹੀ ਨਹੀਂ ਗਰਮ ਹੋਏ ਲੱਖਾ ਸਿਧਾਣਾ ਨੇ...
ਚੰਡੀਗੜ੍ਹ: ਮੰਦੀ ਸ਼ਬਦਾਵਲੀ ਵਰਤਣ ਵਾਲਾ ਸ਼ਿਵ ਸੈਨਾ ਦਾ ਆਗੂ ਸੁਧੀਰ ਸੂਰੀ ਹੁਣ ਲੱਖਾ ਸਿਧਾਣਾ ਦੇ ਨਿਸ਼ਾਨੇ ਤੇ ਆ ਗਿਆ ਹੈ। ਸਿਧਾਣਾ ਨੇ ਕਿਹਾ ਕਿ ਲੋਕ ਅਮਨ ਚੈਨ ਭੰਗ ਕਰਨ ਲਈ ਅਜਿਹੀਆਂ ਸਾਜ਼ਿਸ਼ਾਂ ਕਰਦੇ ਹਨ ਤਾਂ ਜੋ ਪੰਜਾਬ ਦਾ ਮਾਹੌਲ ਖਰਾਬ ਕਰ ਸਕਣ।
Lakha Sidhana
ਸਿਰਫ ਇੰਨਾ ਹੀ ਨਹੀਂ ਗਰਮ ਹੋਏ ਲੱਖਾ ਸਿਧਾਣਾ ਨੇ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਆਖਿਆ ਕਿ ਇਕ ਵਾਰ ਅਜਿਹੇ ਲੋਕਾਂ ਨੂੰ ਦਿੱਤੀਆਂ ਸਿਕਿਊਰਿਟੀਆਂ ਵਾਪਸ ਲੈ ਕੇ ਦੇਖੋ ਲੋਕ ਸੂਰੀ ਵਰਗਿਆਂ ਨੂੰ ਉਹਨਾਂ ਦੀ ਔਕਾਤ ਦਿਖਾ ਦੇਣਗੇ। ਸਿਧਾਣਾ ਨੇ ਪੰਜਾਬ ਦੇ ਲੋਕਾਂ ਨੂੰ ਵੀ ਉਹਨਾਂ ਦੀਆਂ ਸੁੱਤੀਆਂ ਪਈਆਂ ਜ਼ਮੀਰਾਂ ਜਗਾਉਣ ਨੂੰ ਕਿਹਾ ਤਾਂ ਜੋ ਪੰਜਾਬ ਨਾਲ ਹੋ ਰਹੇ ਧੱਕੇ ਵਿਰੁਧ ਅਪਣੀ ਆਵਾਜ਼ ਬੁਲੰਦ ਹੋ ਸਕੇ।
Lakha Sidhana
ਉਸ ਨੇ ਸਰਕਾਰ ਨੂੰ ਕਿਹਾ ਕਿ ਉਹਨਾਂ ਨੂੰ ਇਹ ਨਹੀਂ ਦਿਖਦਾ ਕਿ ਸੂਰੀ ਵਰਗੇ 25-25 ਗਨਮੈਨ ਰੱਖੀ ਫਿਰਦੇ ਨੇ ਤੇ ਜੋ ਦਿਲ ਆਵੇ ਕਰੀ ਜਾਂਦੇ ਹਨ। ਇਸ ਦਾ ਬੋਝ ਖਜਾਨੇ ਤੇ ਪੈ ਰਿਹਾ ਹੈ ਤੇ ਖਜਾਨੇ ਵਿਚ ਲੋਕਾਂ ਦਾ ਪੈਸਾ ਹੈ। ਇਹਨਾਂ ਵੱਲੋਂ ਰੋਜ਼ ਹੀ ਅਜਿਹੇ ਡਰਾਮ ਕੀਤੇ ਜਾਂਦੇ ਹਨ ਕਿਉਂ ਕਿ ਇਹਨਾਂ ਨੂੰ ਸਿਕਿਊਰਿਟੀ ਦੀ ਸਪੋਰਟ ਹੁੰਦੀ ਹੈ।
Captain Amrinder Singh
ਪਹਿਲਾਂ ਇਹਨਾਂ ਵੱਲੋਂ ਭੜਕਾਊ ਸ਼ਬਦ ਬੋਲੇ ਜਾਂਦੇ ਹਨ ਤੇ ਫਿਰ ਇਹ ਕਹਿੰਦੇ ਹਨ ਕਿ ਇਹਨਾਂ ਨੂੰ ਧਮਕੀਆਂ ਆਉਂਦੀਆਂ ਹਨ ਉਸ ਤੋਂ ਬਾਅਦ ਇਹਨਾਂ ਦੀ ਸੁਰੱਖਿਆ ਲਈ ਗਨਮੈਨ, ਗੱਡੀਆਂ ਦੇ ਦਿੱਤੀਆਂ ਜਾਂਦੀਆਂ ਹਨ। ਉਸ ਵੱਲੋਂ ਲੋਕਾਂ ਦੀਆਂ ਮਾਂਵਾਂ-ਭੈਣਾਂ ਨੂੰ ਬਹੁਤ ਹੀ ਗਲਤ ਬੋਲਿਆ ਗਿਆ ਹੈ ਉਹ ਕਿਸੇ ਨੂੰ ਨਹੀਂ ਦਿਖਦਾ, ਜਿਹੜੇ ਧਰਮ ਦੇ ਠੇਕੇਦਾਰ ਹਨ ਅੱਜ ਉਹ ਕਿੱਥੇ ਲੁਕ ਗਏ।
Sudhir Suri
ਇਹਨਾਂ ਦੀ ਇਕ ਘੜੀ ਹੋਈ ਸਾਜ਼ਿਸ਼ ਹੁੰਦੀ ਹੈ ਕਿ ਪਹਿਲਾਂ ਗਲਤ ਬੋਲ ਦਿਓ ਫਿਰ ਰੌਲਾ ਪੈਣ ਤੇ ਮੁਆਫ਼ੀ ਮੰਗ ਲਓ। ਇਹ ਕਿਹਾ ਜਾ ਰਿਹਾ ਹੈ ਕਿ ਪੰਜਾਬ ਦਾ ਮਾਹੌਲ ਸਿੱਖ ਖਰਾਬ ਕਰ ਰਹੇ ਹਨ ਤੇ ਵਿਦੇਸ਼ਾਂ ਵਿਚ ਬੈਠੇ ਲੋਕ ਖਰਾਬ ਕਰ ਰਹੇ ਹਨ ਪਰ ਅਸਲ ਵਿਚ ਮਾਹੌਲ ਸੂਰੀ ਵਰਗੇ ਖਰਾਬ ਕਰ ਰਹੇ ਹਨ। ਆਉਂਦੇ 10 ਸਾਲਾਂ ਨੂੰ ਪੰਜਾਬ ਦੀਆਂ ਜ਼ਮੀਨਾਂ ਤੇ ਅੰਬਾਨੀਆਂ ਤੇ ਹੋਰਨਾਂ ਲੋਕਾਂ ਦਾ ਅਧਿਕਾਰ ਹੋ ਜਾਣਾ ਹੈ ਤੇ ਪੰਜਾਬ ਦੇ ਲੋਕਾਂ ਇਸ ਵਿਚ ਦਿਹਾੜੀ ਕਰਨੀ ਪਵੇਗੀ।
Job
ਪੰਜਾਬੀਆਂ ਨੂੰ ਪੰਜਾਬ ਵਿਚ ਹੀ ਨੌਕਰੀਆਂ ਤੋਂ ਵਾਂਝਿਆ ਰੱਖਿਆ ਜਾ ਰਿਹਾ ਹੈ, 50 ਪਰਿਵਾਰਾਂ ਵਿਚੋਂ 30 ਲੱਖ ਨੌਜਵਾਨ ਬੇਰੁਜ਼ਗਾਰ ਹਨ। ਲੋਕਾਂ ਦੀਆਂ ਜ਼ਮੀਨਾਂ ਤੇ ਧੱਕੇ ਨਾਲ ਕਬਜ਼ਾ ਕਰ ਕੇ ਉਹਨਾਂ ਤੇ ਕਾਰਖਾਨੇ ਬਣਾਏ ਗਏ ਉਹਨਾਂ ਤੇ 90 ਪ੍ਰਤੀਸ਼ਤ ਬਾਹਰਲੇ ਲੋਕਾਂ ਦਾ ਹੱਕ ਹੈ। ਪੰਜਾਬ ਵਿਚ ਬੰਗਾਲ, ਯੂਪੀ, ਬਿਹਾਰ ਤੋਂ ਨੌਜਵਾਨ ਲਿਆ ਕੇ ਸਰਕਾਰ ਨੇ ਭਰਤੀ ਕੀਤੇ ਹਨ ਤੇ ਪੰਜਾਬ ਦੇ ਨੌਜਵਾਨ ਬੇਰੁਜ਼ਗਾਰ ਹੀ ਤੁਰਿਆ ਫਿਰਦਾ ਹੈ। ਲੋੜ ਹੈ ਕਿ ਅੱਜ ਪੰਜਾਬ ਦਾ ਨੌਜਵਾਨ ਵੀ ਜਾਗਰੂਕ ਹੋਵੇ ਤੇ ਅਪਣੇ ਹੱਕਾਂ ਲਈ ਬੋਲੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।