
ਸਾਈਪਰਸ ਤੋਂ ਭਾਰਤ ਆਏ ਪੰਜਾਬੀ ਨੌਜਵਾਨਾਂ ਦੀ ਗੁਹਾਰ
ਜਲੰਧਰ: ਕੋਰੋਨਾ ਵਾਇਰਸ ਕਾਰਨ ਹੋਏ ਲਾਕਡਾਊਨ ਨੇ ਸਾਰਾ ਤਾਣਾ ਬਾਣਾ ਉਲਝਾ ਕੇ ਰੱਖ ਦਿੱਤਾ ਹੈ ਜਿਸ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਅਵਾਂ ਨਾਲ ਜੂਝਣਾ ਪੈ ਰਿਹਾ ਇਸੇ ਤਰ੍ਹਾਂ ਦੀ ਸਮੱਸਿਆ ਨਾਲ ਝੂਝ ਰਹੇ ਹਨ। ਜਲੰਧਰ 'ਚ ਸਾਈਪਰਸ ਤੋਂ ਛੁੱਟੀ ਤੇ ਆਏ ਸਵਾ ਸੌ ਦੇ ਕਰੀਬ ਇਹ ਨੌਜਵਾਨ ਮੁੰਡੇ ਕੁੜੀਆਂ। ਜੋ ਲਾਕਡਾਊਨ ਕਾਰਨ ਇੱਥੇ ਫਸ ਕੇ ਰਹਿ ਗਏ ਹਨ।
Youth
ਇਨਾਂ ਵਿਚੋਂ ਕੋਈ ਸਟੂਡੈਂਟ ਵੀਜ਼ਾ ਤੇ ਕਿਸੇ ਕੋਲ ਵਰਕ ਮਰਮਿਟ ਐ ਕਿਸੇ ਦੀ ਪੜ੍ਹਾਈ ਖਰਾਬ ਹੋ ਰਹੀ ਹੈ ਤੇ ਕਿਸੇ ਦਾ ਨੂੰ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਸਭ ਦੀ ਇੱਕੋ ਡਿਮਾਂਡ ਹੈ ਕਿ ਸਾਨੂੰ ਵਾਪਿਸ ਭੇਜਣ ਲਈ ਫਲਾਈਟ ਦਾ ਇੰਤਜ਼ਾਮ ਕੀਤਾ ਜਾਵੇ। ਇਕ ਨੌਜਵਾਨ ਨੇ ਦਸਿਆ ਕਿ ਉਹ ਸਾਈਪ੍ਰੈਸ ਵਿਚ ਵਰਕ ਪਰਮਿਟ ਤੇ ਹੈ, ਪੰਜਾਬ ਉਹ ਮਹੀਨੇ ਦੀ ਛੁੱਟੀ ਲਈ ਆਇਆ ਸੀ ਤੇ ਕੋਰੋਨਾ ਵਾਇਰਸ ਕਾਰਨ ਹੋਏ ਲਾਕਡਾਊਨ ਕਰ ਕੇ ਉਹ ਪੰਜਾਬ ਵਿਚ ਹੀ ਫਸ ਗਏ ਹਨ।
Youth
ਉਹਨਾਂ ਦੀ ਗਿਣਤੀ ਲਗਭਗ ਸਵਾ ਸੌ ਦੇ ਕਰੀਬ ਹੈ। ਉਹਨਾਂ ਕੇਂਦਰ ਸਰਕਾਰ ਅਤੇ ਸਾਈਪਰਸ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਚੈਟਰ ਫਲੈਟ ਜਾਂ ਕੋਈ ਹੋਰ ਫਲੈਟ ਦਾ ਇੰਤਜ਼ਾਮ ਕੀਤਾ ਜਾਵੇ ਤਾਂ ਜੋ ਉਹ ਸਾਈਪਰਸ ਸਹੀ ਤਰੀਕੇ ਨਾਲ ਪਹੁੰਚ ਸਕਣ।
Youth
ਇੱਥੇ ਉਹਨਾਂ ਕੋਲ ਕਮਾਈ ਦਾ ਕੋਈ ਵੀ ਸਾਧਨ ਨਹੀਂ ਹੈ ਤੇ ਉੱਥੇ ਉਹਨਾਂ ਵਿਚੋਂ ਕਈ ਨੌਕਰੀ ਕਰਦੇ ਹਨ ਤੇ ਕਈ ਪੜ੍ਹਾਈ ਕਰਦੇ ਹਨ। ਉਹਨਾਂ ਵੱਲੋਂ ਦੋ ਵਾਰ ਫਲਾਈਟ ਰਜਿਸਟਰ ਕੀਤੀ ਜਾ ਚੁੱਕੀ ਹੈ ਪਰ ਇਹ ਦੋਹਾ ਤੋਂ ਸਾਈਪਰਸ ਲਈ ਹੈ। ਕੋਈ ਨੌਜਵਾਨ ਹਰਿਆਣਾ, ਯੂਪੀ ਤੇ ਕੁੱਝ ਪੰਜਾਬ ਤੋਂ ਹਨ। ਉਹਨਾਂ ਅੱਗੇ ਕਿਹਾ ਕਿ ਉਹਨਾਂ ਨੂੰ ਭਾਰਤ ਸਰਕਾਰ ਤੇ ਕੋਈ ਭਰੋਸਾ ਨਹੀਂ ਹੈ ਕਿ ਭਾਰਤ ਸਰਕਾਰ ਉਹਨਾਂ ਦੀ ਮਦਦ ਕਰੇਗੀ।
Youth
ਸਾਈਪਰਸ ਸਰਕਾਰ ਵੱਲੋਂ ਵੀ ਹਦਾਇਤ ਦਿੱਤੀ ਗਈ ਹੈ ਕਿ ਵੀਜ਼ਾ ਦੀ ਲਿਮਟ ਨੂੰ ਲੈ ਕੇ ਉਹ ਛੇਤੀ ਉੱਥੇ ਪਹੁੰਚਣ ਕਿਉਂ ਕਿ ਲੇਟ ਹੋਣ ਤੋਂ ਬਾਅਦ ਉਹ ਵੀ ਕੁੱਝ ਨਹੀਂ ਕਰ ਸਕਦੇ। ਦੇਖਦੇ ਹਾਂ ਸਰਕਾਰ ਇਹਨਾਂ ਦੀ ਫਰਿਆਦਾ ਕਦੋਂ ਸੁਣਦੀ ਹੈ ਤੇ ਵਾਪਿਸ ਭੇਜਣ ਇੰਤਜ਼ਾਮ ਕਰਦੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।