
ਉਹਨਾਂ ਵੱਲੋਂ ਕਮੈਂਟ ਕੀਤੇ ਜਾਂਦੇ ਹਨ...
ਚੰਡੀਗੜ੍ਹ: ਖਾਲਸਾ ਏਡ ਦੇ ਮੁੱਖੀ ਰਵੀ ਸਿੰਘ ਵੱਲੋਂ ਲਾਈਵ ਹੋ ਕੇ ਪੰਜਾਬੀਆਂ ਨੂੰ ਅੱਤਵਾਦੀ ਕਹਿਣ ਵਾਲਿਆਂ ਨੂੰ ਜਵਾਬ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਜਦੋਂ ਉਹ ਸੋਸ਼ਲ ਮੀਡੀਆ ਤੇ ਇਹ ਲਿਖਦੇ ਹਨ ਕਿ ਉਹਨਾਂ ਨੂੰ ਪੰਜਾਬੀ ਹੋਣ ਤੇ ਮਾਣ ਹੈ ਤੇ ਉਹ ਪੰਜਾਬ ਦੇ ਹਨ ਤਾਂ ਭਾਰਤ ਵਿਚ ਬੈਠੇ ਕਈ ਲੋਕ ਇਸ ਤੇ ਕਈ ਤਰ੍ਹਾਂ ਦੀਆਂ ਟਿੱਪਣੀਆਂ ਕਰਦੇ ਹਨ।
Khalsa aid
ਉਹਨਾਂ ਵੱਲੋਂ ਕਮੈਂਟ ਕੀਤੇ ਜਾਂਦੇ ਹਨ ਕਿ ਇਹ ਅੱਤਵਾਦੀ ਹਨ, ਇਹ ਵੱਖਵਾਦੀ ਹਨ। ਤੁਸੀਂ ਭਾਰਤੀ ਹੋ ਤੁਸੀਂ ਇੰਡੀਅਨ ਲਿਖੋ ਪਰ ਉਹਨਾਂ ਨੂੰ ਇਹ ਵੀ ਜਾਣ ਕੇ ਹੈਰਾਨੀ ਹੁੰਦੀ ਹੈ ਕਿ ਕਈ ਲੋਕ ਅਪਣੇ ਵੀ ਹੁੰਦੇ ਹਨ ਜਿਹਨਾਂ ਨੂੰ ਕੋਈ ਸਮਝ ਹੀ ਨਹੀਂ ਹੁੰਦੀ ਕਿ ਉਹ ਆਪ ਕੌਣ ਹਨ। ਤਾਮਿਲਨਾਡੂ ਵਾਲੇ ਤਾਮਿਲ ਕਹਿੰਦੇ ਹਨ, ਕਸ਼ਮੀਰੀ ਲੋਕ ਕਸ਼ਮੀਰ ਕਹਿੰਦੇ ਹਨ।
Ravi Singh
ਪਰ ਜਦੋਂ ਉਹ ਅਪਣੇ ਆਪ ਨੂੰ ਪੰਜਾਬੀ ਕਹਿੰਦੇ ਹਨ ਤਾਂ ਕਈ ਲੋਕਾਂ ਨੂੰ ਦੌਰਾ ਹੀ ਪੈ ਜਾਂਦਾ ਹੈ ਕਿ ਤੁਸੀਂ ਪੰਜਾਬੀ ਨਹੀਂ ਸਗੋਂ ਭਾਰਤੀ ਹੋ। ਉਹ ਜਦੋਂ ਪਾਕਿਸਤਾਨ ਗਏ ਸਨ ਤਾਂ ਉਹਨਾਂ ਨੂੰ ਲੋਕਾਂ ਵੱਲੋਂ ਬਹੁਤ ਪਿਆਰ ਮਿਲਿਆ ਸੀ। ਜੇ ਉਹ ਅਪਣੇ ਆਪ ਤੇ ਪੰਜਾਬੀ ਹੋਣ ਦਾ ਮਾਣ ਕਰਦੇ ਹਨ ਤਾਂ ਇਸ ਦਾ ਬਿਲਕੁੱਲ ਵੀ ਇਹ ਮਤਲਬ ਨਹੀਂ ਹੈ ਕਿ ਉਹ ਕਿਸੇ ਹੋਰ ਰਾਜ ਜਾਂ ਦੇਸ਼ ਨਾਲ ਨਫ਼ਰਤ ਕਰਦੇ ਹਨ।
Ravi Singh
ਅਸੀਂ ਪੰਜਾਬ ਦੇ ਬੱਚੇ ਹਾਂ ਤੇ ਅਪਣੇ ਆਪ ਨੂੰ ਪੰਜਾਬੀ ਹੀ ਕਹਾਂਗੇ। ਜਦੋਂ ਕਸ਼ਮੀਰ ਵਿਚ ਇੰਡੀਅਨ ਫ਼ੌਜੀਆਂ ਤੇ ਅਟੈਕ ਹੋਇਆ ਸੀ ਤਾਂ ਸਾਰੇ ਭਾਰਤ ਵਿਚ ਕਈ ਲੋਕ ਕਸ਼ਮੀਰੀ ਵਿਦਿਆਰਥੀਆਂ ਦੇ ਖਿਲਾਫ ਹੋ ਗਏ ਸਨ ਤੇ ਉਹਨਾਂ ਨਾਲ ਕੁੱਟਮਾਰ ਕੀਤੀ ਗਈ ਸੀ ਅਤੇ ਉਹਨਾਂ ਨੂੰ ਘਰੋਂ ਕੱਢ ਦਿੱਤਾ ਗਿਆ। ਉਹਨਾਂ ਦਾ ਇਹੀ ਕਸੂਰ ਸੀ ਕਿ ਉਹ ਕਸ਼ਮੀਰੀ ਸਨ ਤੇ ਬੰਬ ਵੀ ਕਸ਼ਮੀਰ ਵਿਚ ਹੀ ਫਟਿਆ ਸੀ।
Punjab
ਉਸ ਸਮੇਂ ਪੰਜਾਬ ਵਿਚ ਹੀ ਕਸ਼ਮੀਰੀ ਵਿਦਿਆਰਥੀਆਂ ਨੂੰ ਪਨਾਹ ਦਿੱਤੀ ਗਈ ਸੀ ਤੇ ਉਹਨਾਂ ਦੀ ਸੁਰੱਖਿਆ ਦਾ ਪ੍ਰਬੰਧ ਕੀਤਾ ਗਿਆ। ਜਿਵੇਂ ਪੰਜਾਬ ਵਿਚ ਇਤਿਹਾਸਿਕ ਥਾਵਾਂ ਜਾਂ ਹੋਰ ਕਈ ਬੋਰਡ ਤੇ ਪੰਜਾਬੀ ਨੂੰ ਦੂਜੇ ਜਾਂ ਤੀਜੇ ਸਥਾਨ ਤੇ ਲਿਖਿਆ ਜਾਂਦਾ ਪਰ ਹੋਰਨਾਂ ਰਾਜਾਂ ਤੇ ਦੇਸ਼ਾਂ ਵਿਚ ਉਹਨਾਂ ਦੀ ਬੋਲੀ ਨੂੰ ਪਹਿਲਾ ਦਰਜਾ ਦਿੱਤਾ ਜਾਂਦਾ ਹੈ।
Agriculture
ਪੰਜਾਬ ਵਿਚ ਬਹੁਤ ਸਾਰੇ ਮੁੱਦੇ ਹਨ ਜਿਹਨਾਂ ਲਈ ਸਿਰਫ ਸਿੱਖ ਜਾਂ ਪੰਜਾਬੀ ਹੀ ਕਿਉਂ ਅੱਗੇ ਆਉਂਦੇ ਹਨ। ਬਾਕੀ ਲੋਕ ਕਿਉਂ ਨਹੀਂ ਅੱਗੇ ਆਉਂਦੇ। ਉਹਨਾਂ ਨੂੰ ਪੰਜਾਬ ਦੇ ਹੱਕਾਂ ਲਈ ਬੋਲਣਾ ਚਾਹੀਦਾ ਹੈ। ਇਸ ਲਈ ਕਦੇ ਵੀ ਪੰਜਾਬ ਨੂੰ ਅਪਣਾ ਕਹਿਣ ਤੋਂ ਝਿਜਕਣਾ ਨਹੀਂ ਚਾਹੀਦਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।