
ਜੰਮੂ-ਕਸ਼ਮੀਰ ਵਿਖੇ ਪਾਣੀ 'ਚ ਰੁੜ੍ਹੇ ਸਾਥੀ ਦੀ ਜਾਨ ਬਚਾਉਂਦੇ ਸਮੇਂ ਗਈ ਸੀ ਜਾਨ
ਤਰਨਤਾਰਨ: ਜੰਮੂ-ਕਸ਼ਮੀਰ ਵਿਖੇ ਪਾਣੀ 'ਚ ਰੁੜ੍ਹੇ ਸਾਥੀ ਦੀ ਜਾਨ ਬਚਾਉਂਦੇ ਸਮੇਂ ਸ਼ਹੀਦ ਹੋਏ ਜਵਾਨ ਨਾਇਬ ਸੂਬੇਦਾਰ ਕੁਲਦੀਪ ਸਿੰਘ ਦੀ ਦੇਹ ਅੱਜ ਪਿੰਡ ਸਵਰਗਾਪੁਰੀ (ਝਬਾਲ) ਪਹੁੰਚੀ, ਜਿਥੇ ਸਰਕਾਰੀ ਸਨਮਾਨਾਂ ਨਾਲ ਉਨ੍ਹਾਂ ਦਾ ਅੰਤਮ ਸਸਕਾਰ ਕੀਤਾ ਗਿਆ।
ਇਹ ਵੀ ਪੜ੍ਹੋ: ਅਬੋਹਰ 'ਚ ਮਹਿਲਾ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ, ਮਾਨਸਿਕ ਤੌਰ 'ਤੇ ਰਹਿੰਦੀ ਸੀ ਪ੍ਰੇਸ਼ਾਨ
ਸ਼ਹੀਦ ਕੁਲਦੀਪ ਸਿੰਘ 16 ਆਰ.ਆਰ.ਬੀ.ਐਨ ਦਾ ਜਵਾਨ ਸੀ ਅਤੇ ਮੌਜੂਦਾ ਸਮੇਂ ਜੰਮੂ-ਕਸ਼ਮੀਰ ਦੇ ਪੁੰਛ ਸੈਕਟਰ ਵਿਚ ਤੈਨਾਤ ਸੀ। ਕੁਲਦੀਪ ਸਿੰਘ ਦੇ ਸ਼ਹੀਦ ਹੋਣ ਦੀ ਖ਼ਬਰ ਮਿਲਦਿਆਂ ਹੀ ਪਰਿਵਾਰ ਸਦਮੇ ਵਿਚ ਚਲਾ ਗਿਆ ਸੀ। ਅੰਤਮ ਸਸਕਾਰ ਮੌਕੇ ਭਾਰੀ ਗਿਣਤੀ ਵਿਚ ਲੋਕ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਪਹੁੰਚੇ। ਇਸ ਦੌਰਾਨ ਹਲਕਾ ਤਰਨਤਾਰਨ ਤੋਂ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਵਲੋਂ ਸ਼ਹੀਦ ਸੂਬੇਦਾਰ ਕੁਲਦੀਪ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।
ਇਹ ਵੀ ਪੜ੍ਹੋ: ਫਰਜ਼ੀ ਖਬਰਾਂ ਤੋਂ ਬਚੋ: ਮੁਹਾਲੀ ਵਿਚ ਮਗਰਮੱਛ ਦੇਖੇ ਜਾਣ ਦਾ ਦਾਅਵਾ ਸਿਰਫ਼ ਅਫਵਾਹ
ਰਿਸ਼ਤੇਦਾਰਾਂ ਨੇ ਦਸਿਆ ਕਿ ਕੁਲਦੀਪ ਸਿੰਘ ਦੇ ਘਰ ਵਿਚ ਹੁਣ ਬਜ਼ੁਰਗ ਮਾਤਾ-ਪਿਤਾ ਤੋਂ ਇਲਾਵਾ ਪਤਨੀ ਅਤੇ ਦੋ ਬੱਚੇ (ਇਕ ਲੜਕਾ ਅਤੇ ਲੜਕੀ) ਹਨ। ਕੁਲਦੀਪ ਸਿੰਘ 29 ਤਰੀਕ ਨੂੰ ਛੁੱਟੀ ਕੱਟ ਕੇ ਵਾਪਸ ਗਏ ਸਨ। ਰਿਸ਼ਤੇਦਾਰਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਪੀੜਤ ਪ੍ਰਵਾਰ ਦੀ ਹਰ ਸੰਭਵ ਮਦਦ ਕੀਤੀ ਜਾਵੇ।
ਇਹ ਵੀ ਪੜ੍ਹੋ: ਸਤੇਂਦਰ ਜੈਨ ਦੀ ਅੰਤਰਿਮ ਜ਼ਮਾਨਤ 24 ਜੁਲਾਈ ਤਕ ਵਧੀ; 3 ਹਸਪਤਾਲਾਂ ਨੇ ਦਿਤਾ ਸਰਜਰੀ ਦਾ ਸੁਝਾਅ
ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ਦੇ ਪੁੰਛ ਵਿਚ ਭਾਰੀ ਮੀਂਹ ਕਾਰਨ ਆਏ ਹੜ੍ਹ ਕਾਰਨ ਪੰਜਾਬ ਦੇ ਦੋ ਜਵਾਨ ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹ ਗਏ ਸਨ। ਦੋਵੇਂ ਫ਼ੌਜੀ ਜਵਾਨ ਸੂਰਨਕੋਟ ਇਲਾਕੇ 'ਚ ਡੋਗਰਾ ਨਾਲੇ ਨੂੰ ਪਾਰ ਕਰ ਰਹੇ ਸਨ, ਜਦੋਂ ਪਾਣੀ ਦੇ ਤੇਜ਼ ਵਹਾਅ ਦੀ ਲਪੇਟ 'ਚ ਆ ਗਏ। ਅਧਿਕਾਰੀਆਂ ਮੁਤਾਬਕ ਨਾਇਬ ਸੂਬੇਦਾਰ ਕੁਲਦੀਪ ਸਿੰਘ ਦੀ ਲਾਸ਼ ਸ਼ਨੀਵਾਰ ਰਾਤ ਨੂੰ ਡੋਗਰਾ ਡਰੇਨ 'ਚੋਂ ਕੱਢੀ ਗਈ ਸੀ, ਜਦਕਿ ਲਾਂਸ ਨਾਇਕ ਤੇਲੂ ਰਾਮ ਦੀ ਲਾਸ਼ ਐਤਵਾਰ ਨੂੰ ਬਰਾਮਦ ਕੀਤੀ ਗਈ ਸੀ।