
ਪੁਲਿਸ ਨੇ ਛਾਪੇ-ਮਾਰੀ ਕਰ ਫੜ੍ਹੀ ਨਜ਼ਾਇਜ਼ ਸ਼ਰਾਬ
ਗੁਰਦਾਸਪੁਰ: ਕੰਧਾਂ ਨੂੰ ਭੰਨ-ਭੰਨ ਕੇ ਕੈਨਾਂ ਕੱਢ ਰਹੇ ਵਿਅਕਤੀਆਂ ਦੀਆਂ ਕੁੱਝ ਤਸਵੀਰਾਂ ਸਾਹਮਣੇ ਆਈਆਂ ਹਨ ਜੋ ਕਿ ਬਟਾਲਾ ਦੇ ਪਿੰਡ ਕਿਲਾ ਟੇਕ ਦੀਆਂ ਹਨ ਜਿੱਥੇ ਮੌਕੇ ਤੇ ਪੁੱਜੀ ਪੁਲਿਸ ਦੇ ਵੀ ਪੈਰਾਂ ਹੇਠੋਂ ਉਸ ਸਮੇਂ ਜ਼ਮੀਨ ਖਿਸਕ ਗਈ ਜਦੋਂ ਉਨ੍ਹਾਂ ਨੇ ਕੰਧਾਂ ’ਚ ਚਿਣ ਕੇ ਰੱਖੀ ਇਨ੍ਹਾਂ ਦੀਆਂ ਕੈਨੀਆਂ ਨੂੰ ਦੇਖਿਆ ਜਿਸ ਵਿਚ ਕੋਈ ਹੋਰ ਚੀਜ਼ ਨਹੀਂ ਬਲਕਿ ਨਜਾਇਜ਼ ਸ਼ਰਾਬ ਸੀ।
Mukatsar
ਜਦੋਂ ਤੁਸੀਂ ਵੀ ਇਸ ਵੀਡੀਓ ਨੂੰ ਦੇਖੋਗੇ ਤਾਂ ਉੱਥੇ ਮੌਜੂਦ ਲੋਕਾਂ ਵਾਂਗੂ ਤੁਹਾਡੇ ਵੀ ਤੋਤੇ ਉੱਡ ਜਾਣਗੇ। ਸਭ ਤੋਂ ਹੈਰਾਨ ਕਰ ਦੇਣ ਵਾਲੀ ਗੱਲ ਤਾਂ ਇਹ ਹੈ ਕਿ ਇਹ ਅੰਮ੍ਰਿਤਧਾਰੀ ਸਿਖ ਪਿੰਡ ਦੇ ਗੁਰੂਦੁਆਰੇ ਦਾ ਪਾਠੀ ਦੱਸਿਆ ਜਾ ਰਿਹਾ ਹੈ। ਉਧਰ ਮੌਕੇ ਤੇ ਪੁੱਜੇ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਕਿਸ ਤਰ੍ਹਾ ਇਹ ਵਿਅਕਤੀ ਇੱਥੋਂ ਸ਼ਰਾਬ ਕੱਡਦਾ ਸੀ।
Mukatsar
ਨਾਲ ਹੀ ਉਨ੍ਹਾਂ ਦੱਸਿਆ ਕਿ ਪੁਲਿਸ ਨੇ ਨਜ਼ਾਇਜ ਸ਼ਰਾਬ ਨੂੰ ਬਰਾਮਦ ਕਰ ਇਸ ਵਿਅਕਤੀ ਖਿਲਾਫ ਮੁਕੱਦਮਾ ਦਰਜ਼ ਕਰ ਲਿਆ ਹੈ। ਦੱਸ ਦੱਈਏ ਕਿ ਪੰਜਾਬ ’ਚ ਜ਼ਹਿਰੀਲੀ ਸ਼ਰਾਬ ਦੇ ਨਾਲ ਹੋ ਰਹੀਆਂ ਮੌਤਾਂ ਤੋਂ ਬਾਅਦ ਹੁਣ ਪੁਲਿਸ ਦੇ ਵੱਲੋਂ ਥਾਂ-ਥਾਂ ਛਾਪੇਮਾਰੀ ਕਰ ਨਜ਼ਾਇਜ਼ ਸ਼ਰਾਬ ਨੂੰ ਬਰਾਮਦ ਕੀਤਾ ਜਾ ਰਿਹਾ ਹੈ। ਸੋ ਅਜਿਹੇ ਲੋਕਾਂ ਤੇ ਪ੍ਰਸਾਸ਼ਨ ਨੂੰ ਕੜੀ ਕਾਰਵਾਈ ਕਰਨੀ ਚਾਹੀਦੀ ਹੈ।
Captain Amarinder Singh
ਸ਼੍ਰੋਮਣੀ ਅਕਾਲੀ ਦਲ ਨੇ ਮੁੱਛਲ ਪਿੰਡ 'ਚ ਜ਼ਹਿਰੀਲੀ ਸ਼ਰਾਬ ਕਾਂਡ ਦੇ ਪੀੜਤ ਪਰਿਵਾਰਾਂ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ ਜਦਕਿ ਇਨ੍ਹਾਂ ਪੀੜਤ ਪਰਿਵਾਰਾਂ ਨੇ ਮੁੱਖ ਮੰਤਰੀ ਵਲੋਂ ਐਲਾਨੇ 5 ਲੱਖ ਰੁਪਏ ਮੁਆਵਜ਼ੇ ਨੂੰ ਰੱਦ ਕਰ ਦਿੱਤਾ ਅਤੇ 25 ਲੱਖ ਰੁਪਏ ਮੁਆਵਜ਼ਾ ਅਤੇ ਪੀੜਤ ਪਰਿਵਾਰਾਂ 'ਚੋਂ ਇਕ-ਇਕ ਜੀਅ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ।
People
ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਪਿੰਡ ਮੁੱਛਲ 'ਚ ਪੁੱਜ ਕੇ ਪਿੰਡ ਦੇ ਗੁਰਦੁਆਰਾ ਸਾਹਿਬ ਅਤੇ ਲੋਕਾਂ ਦੇ ਘਰਾਂ 'ਚ ਪਾਏ ਜਾ ਰਹੇ ਭੋਗਾਂ 'ਚ ਸ਼ਮੂਲੀਅਤ ਕੀਤੀ ਤੇ ਪੀੜਤ ਪਰਿਵਾਰਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਮਾਮਲੇ 'ਚ ਨਿਆਂ ਲੈਣ ਲਈ ਪੀੜਤ ਪਰਿਵਾਰਾਂ ਦੀ ਡਟਵੀਂ ਹਮਾਇਤ ਕਰੇਗਾ ਅਤੇ ਉਨ੍ਹਾਂ ਮਾਮਲੇ ਦੀ ਹਾਈ ਕੋਰਟ ਜਾਂ ਫਿਰ ਸੀ. ਬੀ. ਆਈ. ਤੋਂ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਤਾਂ ਕਿ ਨਾਜਾਇਜ਼ ਸ਼ਰਾਬ ਦੇ ਧੰਦੇ 'ਚ ਸ਼ਾਮਲ ਦੋਸ਼ੀਆਂ ਨੂੰ ਫੜ੍ਹਿਆ ਜਾ ਸਕੇ।
People
ਇਸ ਤੋਂ ਪਹਿਲਾਂ ਪੀੜਤ ਪਰਿਵਾਰਾਂ ਤੇ ਪਿੰਡ ਦੇ ਲੋਕਾਂ ਨੇ ਇਸ ਮੌਕੇ ਇਕੱਤਰ ਹੋ ਕੇ ਇਕ ਮਤਾ ਪਾਸ ਕਰ ਕੇ ਕਾਂਗਰਸ ਸਰਕਾਰ ਵਲੋਂ ਐਲਾਨੇ 5 ਲੱਖ ਰੁਪਏ ਦੇ ਮੁਆਵਜ਼ੇ ਨੂੰ ਰੱਦ ਕਰ ਦਿੱਤਾ। ਮਤੇ ਵਿਚ ਹਰ ਪੀੜਤ ਪਰਿਵਾਰ ਨੂੰ 25-25 ਲੱਖ ਰੁਪਏ ਮੁਆਵਜ਼ਾ, ਪਰਿਵਾਰ ਦੇ ਇਕ-ਇਕ ਜੀਅ ਨੂੰ ਸਰਕਾਰੀ ਨੌਕਰੀ ਤੋਂ ਇਲਾਵਾ ਸਾਰੇ ਦੋਸ਼ੀਆਂ ਜਿਨ੍ਹਾਂ ਨੇ ਜ਼ਹਿਰੀਲੀ ਸ਼ਰਾਬ ਸਪਲਾਈ ਕੀਤੀ, ਦੇ ਖਿਲਾਫ ਧਾਰਾ 302 ਤਹਿਤ ਮੁਕੱਦਮਾ ਦਰਜ ਕਰਨ ਦੀ ਮੰਗ ਕੀਤੀ ਗਈ।
ਮਤੇ ਵਿਚ ਇਹ ਵੀ ਮੰਗ ਕੀਤੀ ਗਈ ਕਿ ਜਿਹੜੀਆਂ ਡਿਸਟੀਲਰੀਆਂ ਤੋਂ ਡਿਨੇਚਰਡ ਸਪਿਰਿਟ ਨਿਕਲਦੀ ਹੈ ਉਨ੍ਹਾਂ ਖਿਲਾਫ ਅਤੇ ਇਸ ਵਪਾਰ ਵਿਚ ਸ਼ਾਮਲ ਕਾਂਗਰਸੀ ਆਗੂ ਤੇ ਵਿਧਾਇਕਾਂ ਖਿਲਾਫ ਵੀ ਕਾਰਵਾਈ ਕੀਤੀ ਜਾਵੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।