
ਕਿਰਤੀ ਕਿਸਾਨ ਯੂਨੀਅਨ ਵਲੋਂ ਪ੍ਰਸਾਸ਼ਨ ਖ਼ਿਲਾਫ਼ ਧਰਨਾ
ਸੰਗਰੂਰ: ਪਿਛਲੇ ਦਿਨੀਂ ਜਿੱਥੇ ਸਰਕਾਰ ਵੱਲੋਂ ਪੁਲਿਸ ਪ੍ਰਸ਼ਾਸ਼ਨ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਸਨ ਕਿ ਸ਼ਰਾਬ ਵੇਚਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਜਿਸ ਤਹਿਤ ਅੱਜ ਪੁਲਿਸ ਵੱਲੋਂ ਪਿੰਡ ’ਚ ਛਾਪੇਮਾਰੀ ਕਰ ਕੇ ਆਮ ਲੋਕਾਂ ਨੂੰ ਵੀ ਦੁੱਖੀ ਕੀਤਾ ਗਿਆ ਹੈ ਜਿਸ ਲਈ ਅੱਜ ਕਿਸਾਨ ਯੂਨੀਅਨ ਵਲੋਂ ਧਰਨਾ ਦਿੱਤਾ ਗਿਆ।
Sangrur
ਪਿਛਲੇ ਦਿਨੀਂ ਸੰਗਰੂਰ ਦੇ ਲੋਗੋਂਵਾਲ ਪੁਲਿਸ ਸਟੇਸ਼ਨ ਵੱਲੋਂ ਪਿੰਡ ਵਿੱਚ ਛਾਪੇਮਾਰੀ ਕਰ ਕਈ ਲੋਕਾਂ ਉੱਤੇ ਗ਼ੈਰਕਾਨੂੰਨੀ ਸ਼ਰਾਬ ਦੇ ਮਾਮਲੇ ਦਰਜ ਕੀਤੇ ਗਏ ਸਨ ਜਿਸ ਦੇ ਚਲਦੇ ਅੱਜ ਪਿੰਡ ਦੇ ਲੋਕਾਂ ਵਲੋਂ ਜ਼ਿਲ੍ਹਾ ਪੁਲਿਸ ਮੁੱਖੀ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਜਿਸ ਵਿੱਚ ਐਸਐਚਓ ਦੇ ਖਿਲਾਫ ਕਾਰਵਾਈ ਕਰਨ ਨੂੰ ਕਿਹਾ ਗਿਆ। ਜੇ ਕਾਰਵਾਈ ਨਹੀਂ ਹੋਈ ਤਾਂ ਆਉਣ ਵਾਲੇ ਦਿਨਾਂ ਵਿੱਚ ਲੋਂਗੋਵਾਲ ਪੁਲਿਸ ਸਟੇਸ਼ਨ ਦਾ ਘਿਰਾਉ ਕੀਤਾ ਜਾਵੇਗਾ।
Sangrur
ਲੋਕਾਂ ਦਾ ਕਹਿਣਾ ਸੀ ਕਿ ਪੁਲਿਸ ਨੇ ਉਨ੍ਹਾਂ ਲੋਕਾਂ ਉੱਤੇ ਵੀ ਮਾਮਲੇ ਦਰਜ ਕਰ ਦਿੱਤੇ ਜਿਨ੍ਹਾਂ ਦੇ ਕੋਲ ਘਰ ਵਿੱਚ 200ml ਸ਼ਰਾਬ ਸੀ ਉਹ ਵੀ ਉਨ੍ਹਾਂ ਨੇ ਆਪਣੇ ਪੀਣ ਲਈ ਰੱਖੀ ਸੀ ਨਾ ਕਿ ਵੇਚਣ ਲਈ ਅਤੇ ਅਜਿਹੇ ਲੋਕ ਵੀ ਹੈ ਪਿੰਡ ਵਿੱਚ ਜੋ ਕਿ ਸ਼ਰਾਬ ਨੂੰ ਹੱਥ ਤੱਕ ਨਹੀਂ ਲਗਾਉਂਦੇ। ਉਨ੍ਹਾਂ ਨੇ ਅਮ੍ਰਿਤ ਛਕਿਆ ਦਾ ਹੋਇਆ ਹੈ। ਉਨ੍ਹਾਂ ਉੱਤੇ ਵੀ ਇਸ SHO ਨੇ ਮਾਮਲਾ ਦਰਜ ਕਰ ਦਿੱਤਾ।
Sangrur
ਭੂਪਿੰਦਰ ਸਿੰਘ ਲੋਂਗੋਵਾਲ ਕਿਰਤੀ ਕਿਸਾਨ ਯੂਨੀਅਨ ਦਾ ਸੂਬਾ ਕਮੇਟੀ ਮੈਂਬਰ ਨੇ ਦਸਿਆ ਕਿ ਉਹਨਾਂ ਦੇ ਪਿੰਡ ਦੇ ਛਾਪੇਮਾਰੀ ਕੀਤੀ ਗਈ ਸੀ ਤੇ ਇਸ ਛਾਪੇਮਾਰੀ ਵਿਚ ਕਈ ਲੋਕਾਂ ਤੇ ਨਾਜ਼ਾਇਜ਼ ਪਰਚੇ ਵੀ ਦਰਜ ਕੀਤੇ ਗਏ ਸਨ। ਜੇ ਉਹਨਾਂ ਦੀ ਸੁਣਵਾਈ ਨਹੀਂ ਹੁੰਦੀ ਤਾਂ ਉਹ ਇਸ ਦਾ ਜਮ ਕੇ ਵਿਰੋਧ ਕਰਨਗੇ ਤੇ ਸੰਘਰਸ਼ ਵੀ ਤੇਜ਼ ਕਰਨਗੇ।
Sangrur
ਮਨਿੰਦਰਪਾਲ ਸਿੰਘ ਸਾਬਕਾ ਸਰਪੰਚ ਤਕੀਪੁਰ ਨੇ ਦਸਿਆ ਕਿ ਪੁਲਿਸ ਨੇ ਕੁੱਝ ਕੁ ਘਰਾਂ ਵਿਚੋਂ ਪਾਈਆ, ਅਧੀਆ ਸ਼ਰਾਬ ਬਰਾਮਦ ਕੀਤੀ ਸੀ ਪਰ ਉਹ ਵੇਚਦੇ ਨਹੀਂ ਹਨ ਬਲਕਿ ਪੀਂਦੇ ਹਨ ਤੇ ਇਹਨਾਂ ਤੇ ਵੀ ਪੁਲਿਸ ਵੱਲੋਂ ਪਰਚਾ ਦਰਜ ਕੀਤਾ ਗਿਆ ਹੈ।
Sangrur
ਉਹਨਾਂ ਦੀ ਇਹੀ ਮੰਗ ਹੈ ਕਿ ਇਸ ਐਸਐਚਓ ਨੂੰ ਉਸ ਦੇ ਅਹੁਦੇ ਤੋਂ ਮੁਅੱਤਲ ਕੀਤਾ ਜਾਵੇ ਤੇ ਨਾਜ਼ਾਇਜ਼ ਪਰਚੇ ਵਾਪਸ ਲਏ ਜਾਣ। ਜੇ ਪੁਲਿਸ ਪ੍ਰਸਾਸ਼ਨ ਇਸੇ ਤਰ੍ਹਾਂ ਸਰਕਾਰ ਦੀ ਢਿੱਲ ਦਾ ਫ਼ਾਇਦਾ ਚੁੱਕੇਗੀ ਤਾਂ ਆਮ ਲੋਕਾਂ ਦਾ ਜਿਓਣਾ ਮੁਸ਼ਕਿਲ ਹੋ ਜਵੇਗਾ। ਸੋ ਵੇਖਣਾ ਹੋਵੇਗਾ ਕਿ ਹੁਣ ਸਰਕਾਰ ਇਸ ਮਾਮਲੇ ਤੇ ਕੀ ਕਾਰਵਾਈ ਕਰਦੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।