
ਬੱਸ ਚਾਲਕ ਜ਼ਖਮੀ ਬੱਚਿਆਂ ਨੂੰ ਛੱਡ ਕੇ ਮੌਕੇ ਤੋਂ ਭੱਜ ਗਿਆ।
ਅੰਮ੍ਰਿਤਸਰ (ਰਾਜੇਸ਼ ਕੁਮਾਰ ਸੰਧੂ) - ਅੰਮ੍ਰਿਤਸਰ ਦੇ ਮੁੱਦਲ ਨੇੜੇ ਸੋਹੀਆਂ ਮੋੜ ਨਜ਼ਦੀਕ ਭਿਆਨਕ ਹਾਦਸਾ ਵਾਪਰਿਆ ਹੈ। ਤੇਜ਼ ਰਫ਼ਤਾਰ ਆ ਰਹੀ ਸਕੂਲ ਬੱਸ ਤੇ ਕਾਰ ਵਿਚਕਾਰ ਭਿਆਨਕ ਟੱਕਰ ਹੋ ਗਈ ਹੈ। ਮੌਕੇ ਤੇ ਕਾਰ ਚਾਲਕ ਦੀ ਮੌਤ ਹੋ ਗਈ ਅਤੇ ਉਸ ਦੀ ਪਤਨੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ ਜਿਸ ਨੂੰ ਮੌਜੂਦਾ ਲੋਕਾਂ ਵਲੋਂ ਹਸਪਤਾਲ ਲਿਜਾਇਆ ਗਿਆ ਪਰ ਮਹਿਲਾ ਨੇ ਹਸਪਤਾਲ ਵਿਚ ਇਲਾਜ ਦੌਰਾਨ ਦਮ ਤੋੜ ਦਿੱਤਾ।
ਇੰਨਾ ਹੀ ਨਹੀਂ ਇਸ ਤੋਂ ਬਾਅਦ ਪਿੱਛੋਂ ਇਕ ਟਰੈਕਟਰ ਤੇਜ਼ ਰਫ਼ਤਾਰ ਨਾਲ ਆ ਰਿਹਾ ਸੀ ਪਰ ਉਸ ਤੋਂ ਬ੍ਰੇਕ ਨਹੀਂ ਲੱਗੀ ਜਿਸ ਕਾਰਨ ਉਸ ਦਾ ਵੀ ਟਰੈਕਟਰ ਪਲਟ ਗਿਆ ਤੇ ਉਹ ਵੀ ਜਖ਼ਮੀ ਹੋ ਗਿਆ ਤੇ ਉਸ ਦਾ ਇਲਾਜ਼ ਹਸਪਤਾਲ ਵਿਚ ਚੱਲ ਰਿਹਾ ਹੈ। ਓਧਰ ਪੁਲਸ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਜ਼ਾਇਜਾ ਲਿਆ ਤੇ ਜਾਣਕਾਰੀ ਮੁਤਾਬਕ ਜ਼ਖ਼ਮੀ ਹੋਇਆ ਜੋੜਾ ਸ੍ਰੀ ਹਰਿਮੰਦਰ ਸਾਹਿਬ ਤੋਂ ਮੱਥਾ ਟੇਕ ਕੇ ਵਾਪਿਸ ਜੰਮੂ ਵੱਲ ਜਾ ਰਿਹਾ ਸੀ ਜਿਥੇ ਰਸਤੇ ਵਿਚ ਇਕ ਤੇਜ਼ ਰਫ਼ਤਾਰ ਨਾਲ ਆ ਰਹੀ ਸਕੂਲ ਬੱਸ ਨਾਲ ਉਹਨਾਂ ਦੀ ਕਾਰ ਦੀ ਟੱਕਰ ਹੋ ਗਈ। ਕਾਰ ਚਾਲਕ ਦੀ ਮੌਕੇ ‘ਤੇ ਹੀ ਮੌਤ ਹੋ ਗਈ
ਜਦਕਿ ਉਸ ਦੀ ਪਤਨੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਤੇ ਉਸ ਨੂੰ ਹਸਪਤਾਲ ਵਿਚ ਲੈ ਜਾਇਆ ਗਿਆ ਪਰ ਉਸ ਨੇ ਵੀ ਹਸਪਤਾਲ ਦੇ ਵਿਚ ਦਮ ਤੋੜ ਦਿੱਤਾ। ਗਨੀਮਤ ਇਹ ਰਹੀ ਕਿ ਸਕੂਲ ਬੱਸ ਵਿਚ ਬੱਚੇ ਵੀ ਸਨ ਜਿਨ੍ਹਾਂ ਵਿਚ 10 ਬੱਚੇ ਜਖ਼ਮੀ ਹੋ ਗਏ। ਜਾਣਕਾਰੀ ਇਹ ਵੀ ਸਾਹਮਣੇ ਆਈ ਹੈ ਕਿ ਬੱਸ ਚਾਲਕ ਜ਼ਖਮੀ ਬੱਚਿਆਂ ਨੂੰ ਛੱਡ ਕੇ ਮੌਕੇ ਤੋਂ ਭੱਜ ਗਿਆ। ਪੁਲਿਸ ਮੁਤਾਬਕ ਸਕੂਲ ਬੱਸ ਚਾਲਕ ਦੇ ਖਿਲਾਫ਼ ਮਾਮਲਾ ਦਰਜ ਕੀਤਾ ਜਾਵੇਗਾ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।