Barnala News : ਸ਼੍ਰੋਮਣੀ ਅਕਾਲੀ ਦਲ ਦੇ 42 ਉਮੀਦਵਾਰ ਸੁਖਬੀਰ ਸਿੰਘ ਬਾਦਲ ਨੇ ਭੇਜੇ ਸੀ ਸਿਰਸਾ : ਢੀਂਡਸਾ 

By : BALJINDERK

Published : Aug 10, 2024, 1:38 pm IST
Updated : Aug 10, 2024, 1:38 pm IST
SHARE ARTICLE
ਸਾਬਕਾ ਕੈਬਨਿਟ ਮੰਤਰੀ ਪਰਮਿੰਦਰ ਸਿੰਘ ਢੀਂਡਸਾ
ਸਾਬਕਾ ਕੈਬਨਿਟ ਮੰਤਰੀ ਪਰਮਿੰਦਰ ਸਿੰਘ ਢੀਂਡਸਾ

Barnala News : ਕਿਹਾ- ਐੱਸਜੀਪੀਸੀ ਦੇ ਸਾਬਕਾ ਪ੍ਰਧਾਨ ਲੌਂਗੋਵਾਲ ਵੀ ਗਏ ਸਨ ਡੇਰੇ, ਲੋਕ ਅਕਾਲੀ ਦਲ ਦੀਆਂ ਗ਼ਲਤੀਆਂ ਨੂੰ ਨਜ਼ਰਅੰਦਾਜ਼ ਨਾ ਕਰਨ

Barnala News : ਅਕਾਲੀ ਲੋਕ ਸੁਧਾਰ ਲਹਿਰ ਤਹਿਤ ਸਾਬਕਾ ਕੈਬਨਿਟ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਬਰਨਾਲਾ ਦੇ ਇਕ ਨਿੱਜੀ ਹੋਟਲ 'ਚ ਖ਼ੁਲਾਸਾ ਕਰਦਿਆਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ 42 ਉਮੀਦਵਾਰ ਸੁਖਬੀਰ ਸਿੰਘ ਬਾਦਲ ਨੇ ਖ਼ੁਦ ਸਿਰਸਾ ਡੇਰੇ ਭੇਜਦਿਆਂ ਸੰਤਾਂ ਤੋਂ ਆਸ਼ੀਰਵਾਦ ਲੈ ਚੋਣ ਜਿੱਤਣ ਦਾ ਹਵਾਲਾ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਉਹ ਖ਼ੁਦ ਇਕੱਲੇ ਨਹੀਂ ਗਏ, ਸਨ, ਸਗੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 3 ਵਾਰ ਪ੍ਰਧਾਨ ਰਹੇ ਤੇ ਸਰਕਾਰ 'ਚ ਕੈਬਨਿਟ ਮੰਤਰੀ ਰਹੇ ਗੋਬਿੰਦ ਸਿੰਘ ਲੌਂਗੋਵਾਲ ਵੀ ਉਨ੍ਹਾਂ 42 ਉਮੀਦਵਾਰਾਂ 'ਚੋਂ ਇਕ ਸਨ, ਜਿਨ੍ਹਾਂ ਨੇ ਸਿਰਸਾ ਡੇਰੇ ਜਾ ਕੇ ਨਕ ਰਗੜਿਆ ਸੀ।

ਇਹ ਵੀ ਪੜੋ:Bathinda News : ਡਿਊਟੀ ’ਚ ਅਣਗਹਿਲੀ ਕਰਨ ਵਾਲਿਆਂ ਖਿਲਾਫ਼ SSP ਦਾ ਵੱਡਾ ਐਕਸ਼ਨ

ਢੀਂਡਸਾ ਨੇ ਕਿਹਾ ਕਿ ਉਹ ਖ਼ੁਦ ਕੀਤੀ ਗਲਤੀ ਦੀ ਮੁਆਫ਼ੀ ਮੰਗ ਕੇ ਪਸ਼ਚਾਤਾਪ ਵੀ ਕਰ ਚੁੱਕੇ ਹਨ ਤੇ ਸਜ਼ਾ ਵੀ ਭੁਗਤ ਚੁੱਕੇ ਹਨ। ਹੁਣ ਸੁਖਬੀਰ ਬਾਦਲ ਦੀ ਵਾਰੀ ਹੈ, ਜਿਸ ’ਤੇ 30 ਅਗਸਤ ਨੂੰ ਅਕਾਲ ਤਖ਼ਤ ਦੇ ਜਥੇਦਾਰ ਇਤਿਹਾਸਿਕ ਫ਼ੈਸਲਾ ਸੁਣਾਉਣ। ਉਨ੍ਹਾਂ ਦੱਸਿਆ ਕਿ ਉਹ ਅਕਾਲੀ ਲੋਕ ਸੁਧਾਰ ਲਹਿਰ ਤਹਿਤ ਅਕਾਲੀ ਦਲ ਨੂੰ ਇਕੱਠਾ ਕਰ ਕੇ ਬਾਦਲਾਂ ਤੋਂ ਮੁਕਤ ਕਰਵਾਉਣਾ ਚਾਹੁੰਦੇ ਹਨ। 

ਇਹ ਵੀ ਪੜੋ:Paris Olympics 2024 : ਵਿਨੇਸ਼ ਫੋਗਾਟ ਦੀ ਪਟੀਸ਼ਨ 'ਤੇ CAS ਕੋਰਟ 'ਚ ਹੋਈ ਸੁਣਵਾਈ 

ਸੰਤ ਹਰਚੰਦ ਸਿੰਘ ਲੌਂਗੋਵਾਲ ਦੀ 39ਵੀਂ ਬਰਸੀ ਮੌਕੇ ਅਕਾਲੀ ਦਲ ਦਾ ਹੋਇਆ ਇਕੱਠ ਵੀ ਇਹ ਸਿੱਧ ਕਰ ਦੇਵੇਗਾ ਕਿ ਲੋਕ ਸ਼੍ਰੋਮਣੀ ਅਕਾਲੀ ਦਲ ਦਾ ਰਿਮੋਟ ਬਾਦਲਾਂ ਦੇ ਹੱਥ 'ਚੋਂ ਖੋਹ ਕੇ ਸਰਬਸੰਮਤੀ ਨਾਲ ਪੰਥਕ ਧਿਰਾਂ ਦੇ ਸਹਿਯੋਗ ਨਾਲ ਮੁੜ੍ਹ ਤੋਂ ਸੁਰਜੀਤ ਹੋਏ ਅਕਾਲੀ ਦਲ ਦੇ ਹੱਥ 'ਚ ਦੇਣਗੇ। ਉਨ੍ਹਾਂ ਪੰਥਕ ਧਿਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਸੁਖਬੀਰ ਬਾਦਲ ਵਲੋਂ ਕੀਤੀਆਂ ਅਕਾਲੀ ਦਲ ਦੀਆਂ ਗਲਤੀਆਂ ਤੇ ਊਣਤਾਈਆਂ ਨੂੰ ਅੱਖੋਂ ਪਰੋਖੇ ਨਾ ਕਰਦਿਆਂ ਜੱਗ ਜ਼ਾਹਰ ਕਰਨ। ਉਨ੍ਹਾਂ ਸੁਖਬੀਰ ਬਾਦਲ 'ਤੇ ਵਾਰ-ਵਾਰ ਵਰ੍ਹਦਿਆਂ ਕਿਹਾ ਕਿ ਸੁਖਬੀਰ ਦੇ ਪੰਥ ਤੇ ਪਾਰਟੀ ਪ੍ਰਤੀ ਲਏ ਗਲਤ ਫ਼ੈਸਲਿਆਂ ਤੋਂ ਸਮੁੱਚੇ ਅਕਾਲੀ ਦਲ ਦੇ ਲੀਡਰ ਖਫ਼ਾ ਤੇ ਨਾਰਾਜ਼ ਹੀ ਨਹੀਂ, ਸਗੋਂ ਪਾਰਟੀ ਪ੍ਰਧਾਨ ਬਦਲਣ ਲਈ ਵੀ ਬੀੜਾ ਚੁੱਕ ਰਹੇ ਹਨ। 

ਇਹ ਵੀ ਪੜੋ:Tarn Taran News : ਪੁਲਿਸ ਅਤੇ BSF ਨੇ ਇਕ ਸਾਂਝੇ ਸਰਚ ਆਪ੍ਰੇਸ਼ਨ ਦੌਰਾਨ ਇੱਕ China Made ਡਰੋਨ ਕੀਤਾ ਬਰਾਮਦ 

ਢੀਂਡਸਾ ਨੇ ਕਿਹਾ ਕਿ ਜੋ ਸੁਖਬੀਰ ਦੇ ਨਾਲ ਅਕਾਲੀ ਆਗੂ ਰਹਿ ਰਹੇ ਹਨ, ਉਹ ਵੀ ਇਸ ਗੱਲ ਤੋਂ ਜਾਣੂ ਹਨ। ਉਨ੍ਹਾਂ ਨੂੰ ਵੀ ਮੁੜ੍ਹ ਤੋਂ ਅਕਾਲੀ ਦਲ ਬਜ਼ੁਰਗਾਂ ਦੀ ਸੋਚ ਅਨੁਸਾਰ ਸਿਰਜਣ ਲਈ ਬਾਦਲ ਦਾ ਸਾਥ ਛੱਡ ਕੇ ਇਕ ਮੰਚ 'ਤੇ ਇਕੱਠੇ ਹੋ ਕੇ ਬਾਦਲ ਮੁਕਤ ਅਕਾਲੀ ਦਲ ਸਿਰਜਣ 'ਚ ਸਾਥ ਦੇਣਾ ਚਾਹੀਦਾ ਹੈ।

(For more news apart from Shiromani Akali Dal 42 candidates sent by Sukhbir Singh Badal to Sirsa : Dhindsa News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement