ਮਸ਼ਹੂਰ ਸਮਗਲਰ ਸਾਰਜ ਦਾਸੂਵਾਲ ਨੇ ਦੋ ਮੁਲਾਜ਼ਮਾਂ ਨੂੰ ਮਾਰੀ ਟੱਕਰ

ਸਪੋਕਸਮੈਨ ਸਮਾਚਾਰ ਸੇਵਾ
Published Sep 10, 2018, 10:48 am IST
Updated Sep 10, 2018, 10:48 am IST
ਹਲਕਾ ਖੇਮਕਰਨ ਦੇ ਕਾਂਗਰਸੀ ਵਿਧਾਇਕ ਸੁਖਪਾਲ ਭੱਲਰ ਦੀ ਸੱਜੀ ਬਾਂਹ ਤੇ ਮਸ਼ਹੂਰ ਸਮਗਲਰ ਸਾਰਜ ਦਾਸੂਵਾਲ ਨੇ ਅੱਡਾ ਅਮਰਕੋਟ ਦੇ ਚੌਂਕ 'ਚ ਦੋ ਪੁਲਿਸ ਮੁਲਾਜਮ ਆਪਣੀ ...
Famous smuggler Saraj Dasuwala killed two police employees
 Famous smuggler Saraj Dasuwala killed two police employees

ਤਰਨ ਤਾਰਨ : ਹਲਕਾ ਖੇਮਕਰਨ ਦੇ ਕਾਂਗਰਸੀ ਵਿਧਾਇਕ ਸੁਖਪਾਲ ਭੱਲਰ ਦੀ ਸੱਜੀ ਬਾਂਹ ਤੇ ਮਸ਼ਹੂਰ ਸਮਗਲਰ ਸਾਰਜ ਦਾਸੂਵਾਲ ਨੇ ਅੱਡਾ ਅਮਰਕੋਟ ਦੇ ਚੌਂਕ 'ਚ ਦੋ ਪੁਲਿਸ ਮੁਲਾਜਮ ਆਪਣੀ ਇਨੋਵਾ ਗੱਡੀ ਨਾਲ ਕੁੱਚਲ ਕੇ ਮਾਰ ਦਿਤਾ। ਦੱਸਿਆ ਜਾਂਦਾ ਹੈ ਸਾਰਜ ਇਸ ਗੱਡੀ ਤੇ ਬਾਰਡਰ ਵਾਲੇ ਪਾਸਿਉਂ ਆ ਰਿਹਾ ਸੀ l ਪੁੁਲਿਸ ਮੁਲਾਮਾਂ ਵੱਲੋਂ ਗੱਡੀ ਨੂੰ ਰੋਕਣ ਲਈ ਬੈਟਰੀ ਮਾਰੀ ਗਈ ਪਰ ਉਸਨੇ ਗੱਡੀ ਰੋਕਣ ਦੀ ਥਾਂ ਗੱਡੀ ਮੁਲਾਜ਼ਮਾਂ ਦੇ ਉੱਤੋਂ ਦੀ ਲੰਘਾ ਕੇ ਭੱਜਣ ਦੀ ਕੋਸ਼ਿਸ਼ ਕੀਤੀ।

Famous smuggler Saraj Dasuwala killed two police employeesFamous smuggler Saraj Dasuwala killed two police employees

Advertisement

l ਇਕ ਕਿੱਲੋਮੀਟਰ ਤੱਕ ਦੋਹਾਂ ਮੁਲਾਜ਼ਮਾਂ ਨੂੰ ਘਸੀਟਦੀ ਹੋਈ ਗੱਡੀ ਲੈ ਗਈ ਤੇ ਖੰਬੇ ਵਿਚ ਵੱਜ ਕੇ ਖੜ੍ਹ ਗਈ। ਇਹ ਵੀ ਚਰਚਾ ਹੈ ਕਿ ਗੱਡੀ ਦੇ ਖੜ੍ਹ ਜਾਣ ਤੋਂ ਬਾਅਦ ਸਾਰਜ ਦਾਸੂਵਾਲ ਇਕ ਬੈਗ ਲੈ ਕੇ ਮੋਕੇ ਤੋਂ ਭੱਜਦਾ ਵੇਖਿਆ ਗਿਆl ਸ਼ੱਕ ਜਤਾਇਆ ਜਾ ਰਿਹਾ ਹੈ ਕਿ ਉਸ ਬੈਗ ਵਿਚ ਪਾਕਿਸਤਾਨ ਤੋਂ ਮੰਗਾਈ ਹੈਰੋਇਨ ਤੇ ਨਜਾਇਜ਼ ਹਥਿਆਰ ਹੋ ਸਕਦੇ ਹਨ।

Advertisement

 

Advertisement
Advertisement