ਉਡੀਸ਼ਾ 'ਚ ਸੁਰੱਖਿਆ ਦਸਤਿਆਂ ਨਾਲ ਮੁਕਾਬਲੇ 'ਚ 4 ਮਾਉਵਾਦੀ ਢੇਰ
Published : Sep 10, 2020, 1:19 am IST
Updated : Sep 10, 2020, 1:19 am IST
SHARE ARTICLE
image
image

ਉਡੀਸ਼ਾ 'ਚ ਸੁਰੱਖਿਆ ਦਸਤਿਆਂ ਨਾਲ ਮੁਕਾਬਲੇ 'ਚ 4 ਮਾਉਵਾਦੀ ਢੇਰ

ਭੁਵਨੇਸ਼ਵਰ, 9 ਸਤੰਬਰ : ਓਡੀਸ਼ਾ ਦੀ ਕੰਧਮਾਲ-ਕਾਲਾਹਾਂਡੀ ਸਰਹੱਦ 'ਤੇ ਬੁੱਧਵਾਰ ਨੂੰ ਇਕ ਜੰਗਲ 'ਚ ਸੁਰੱਖਿਆ ਦਸਤਿਆਂ ਅਤੇ ਮਾਉਵਾਦੀਆਂ ਦਰਮਿਆਨ ਮੁਕਾਬਲੇ 'ਚ 4 ਮਾਉਵਾਦੀ ਮਾਰੇ ਗਏ। ਪੁਲਸ ਡਾਇਰੈਕਟਰ ਜਨਰਲ ਦਫ਼ਤਰ ਦੇ ਸੂਤਰਾਂ ਨੇ ਦੱਸਿਆ ਕਿ ਕਲੰਦੀ ਪੁਲਸ ਨੇ ਖੁਫੀਆ ਸੂਚਨਾ ਦੇ ਆਧਾਰ 'ਤੇ ਕੰਧਮਾਲ ਸਰਹੱਦ 'ਤੇ ਕਾਲਾਹਾਂਡੀ 'ਚ ਮੰਗਲਵਾਰ ਨੂੰ ਇਕ ਮੁਹਿੰਮ ਚਲਾਈ। ਮੁਹਿੰਮ 'ਚ ਵਿਸ਼ੇਸ਼ ਮੁਹਿੰਮ ਸਮੂਹ (ਐੱਸ.ਓ.ਜੀ.) ਅਤੇ ਜ਼ਿਲ੍ਹਾ ਸਵੈਇੱਛਕ ਫੋਰਸ (ਡੀ.ਵੀ.ਐੱਫ.) ਦੀਆਂ 2 ਸੰਯੁਕਤ ਟੀਮਾਂ ਨੇ ਹਿੱਸਾ ਲਿਆ। ਉਨ੍ਹਾਂ ਨੇ ਦੱਸਿਆ ਕਿ ਮਾਉਵਾਦੀਆਂ ਵਲੋਂ ਬੁੱਧਵਾਰ ਸਵੇਰੇ ਕਰੀਬ 11 ਵਜੇ ਗੋਲੀਬਾਰੀ ਕੀਤੇ ਜਾਣ 'ਤੇ ਐੱਸ. ਓ. ਜੀ. ਅਤੇ ਡੀ. ਵੀ. ਐੱਫ. ਦੀ ਸੰਯੁਕਤ ਟੀਮ ਨੇ ਜਵਾਬੀ ਕਾਰਵਾਈ ਕੀਤੀ। ਦੋਹਾਂ ਪੱਖਾਂ ਦਰਮਿਆਨ ਕਰੀਬ ਅੱਧੇ ਘੰਟੇ ਤੱਕ ਗੋਲੀਬਾਰੀ ਹੁੰਦੀ ਰਹੀ। ਇਸ ਦੌਰਾਨ 4 ਮਾਉਵਾਦੀ ਮਾਰੇ ਗਏ ਅਤੇ ਐਸ.ਓ. ਜੀ. ਦਾ ਇਕ ਜਵਾਨ ਜ਼ਖਮੀ ਹੋ ਗਿਆ। ਜ਼ਖਮੀ ਜਵਾਨ ਨੂੰ ਮੁਕਾਬਲੇ ਵਾਲੀ ਜਗ੍ਹਾ ਤੋਂ ਕੱਢਿਆ ਜਾ ਰਿਹਾ ਹੈ। ਸੂਤਰਾਂ ਨੇ ਦੱਸਿਆ ਕਿ ਐਸ.ਓ.ਜੀ., ਡੀ.ਵੀ.ਐਫ. ਅਤੇ ਸੀ.ਆimageimageਰ.ਪੀ.ਐੱਫ. ਦੀਆਂ ਟੀਮਾਂ ਨੂੰ ਤਲਾਸ਼ੀ ਮੁਹਿੰਮ ਲਈ ਰਵਾਨਾ ਕੀਤਾ ਗਿਆ ਹੈ। (ਏਜੰਸੀ)

SHARE ARTICLE

ਏਜੰਸੀ

Advertisement

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM
Advertisement