ਕਰੋਨਾ ਨਾਲ ਮੌਤ-ਦਰ ਪੱਖੋਂ ਪੰਜਾਬ ਅੱਵਲ ਸੂਬਾ ਬਣਿਆ, ਇਕ ਦਿਨ 'ਚ 88 ਮੌਤਾਂ, 2464 ਨਵੇਂ ਮਾਮਲੇ!
Published : Sep 10, 2020, 9:52 pm IST
Updated : Sep 10, 2020, 10:05 pm IST
SHARE ARTICLE
 Corona Virus
Corona Virus

ਦੇਸ਼ ਭਰ 'ਚ 95,735 ਨਵੇਂ ਮਾਮਲੇ ਅਤੇ 1172 ਮੌਤਾਂ ਹੋਈਆਂ

ਚੰਡੀਗੜ੍ਹ :  ਪੰਜਾਬ ਅੰਦਰ ਕਰੋਨਾ ਕੇਸਾਂ ਦੇ ਵਧਣ ਦੇ ਨਾਲ-ਨਾਲ ਮੌਤ ਦਰ 'ਚ ਵੀ ਇਜ਼ਾਫ਼ਾ ਹੋ ਰਿਹਾ ਹੈ। ਮੌਤਾਂ ਦੇ ਵਧਦੇ ਅੰਕੜੇ ਦਰਮਿਆਨ ਪੰਜਾਬ ਮੌਤ ਦਰ ਪੱਖੋਂ ਦੇਸ਼ 'ਚ ਮੋਹਰੀ ਸੂਬਾ ਬਣ ਗਿਆ ਹੈ। ਅੱਜ 88 ਵਿਅਕਤੀਆਂ ਦੀ ਮੌਤ ਅਤੇ 2464 ਨਵੇਂ ਕੇਸ ਆਉਣਾ ਹਾਲਾਤ ਬਦ ਤੋਂ ਬਦਤਰ ਹੋਣ ਦਾ ਸੰਕੇਤ ਹੈ।  ਪੰਜਾਬ ਅੰਦਰ ਮੌਤਾਂ ਦੀ ਕੁੱਲ੍ਹ ਮੌਤਾਂ ਦੀ ਗਿਣਤੀ 2149 ਹੋ ਗਈ ਹੈ ਜਦਕਿ ਮੌਤ ਦਰ ਵੱਧ ਕੇ 3.0 ਹੋ ਗਈ ਹੈ।

Corona VaccineCorona Vaccine

ਪੰਜਾਬ ਦਾ ਫਟੈਲੇਟੀ ਰੇਟ 3.0 ਹੈ ਜਦਕਿ ਮਹਾਰਾਸ਼ਟਰ ਤੇ ਗੁਜਰਾਤ ਇਹ 2.9 ਹੈ। ਇਸੇ ਤਰ੍ਹਾਂ ਪੰਜਾਬ ਦਾ ਰਕਵਰੀ ਰੇਟ ਵੀ ਬਾਕੀ ਰਾਜਾਂ ਦੇ ਮੁਕਾਬਲੇ ਘੱਟ ਹੈ। 10 ਸਤੰਬਰ ਨੂੰ ਜਾਰੀ ਡੇਟਾ ਮੁਤਾਬਿਕ ਪੰਜਾਬ ਦਾ ਰਕਵਰੀ ਰੇਟ 73% ਹੈ।  ਵੀਰਵਾਰ ਨੂੰ ਕੋਰੋਨਾਵਾਇਰਸ ਦੇ 2464 ਨਵੇਂ ਕੋਰੋਨਾ ਕੇਸ ਸਾਹਮਣੇ ਆਉਣ ਬਾਅਦ ਕੁੱਲ ਮਰੀਜ਼ਾਂ ਦੀ ਗਿਣਤੀ 72143 ਹੋ ਗਈ ਹੈ। ਅੱਜ ਸਭ ਤੋਂ ਵੱਧ 307 ਕੇਸ ਮੁਹਾਲੀ ਤੋਂ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਅੰਮ੍ਰਿਤਸਰ 295, ਜਲੰਧਰ 277, ਬਠਿੰਡਾ 202, ਲੁਧਿਆਣਾ 120, ਪਟਿਆਲਾ 144, ਪਠਾਨਕੋਟ 195, ਹੁਸ਼ਿਆਰਪੁਰ 141 ਅਤੇ ਗੁਰਦਾਸਪੁਰ 156 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ।

Corona virusCorona virus

ਅੱਜ ਸਭ ਤੋਂ ਵੱਧ 14 ਮੌਤਾਂ ਮੁਹਾਲੀ 'ਚ ਹੋਈਆਂ ਹਨ। ਇਸ ਦੇ ਨਾਲ ਹੀ ਅੰਮ੍ਰਿਤਸਰ -16, ਫਰੀਦਕੋਟ -1, ਫਤਿਹਗੜ੍ਹ ਸਾਹਿਬ -3, ਫਿਰੋਜ਼ਪੁਰ -7, ਗੁਰਦਾਸਪੁਰ -3, ਹੁਸ਼ਿਆਰਪੁਰ -2, ਜਲੰਧਰ -9, ਕਪੂਰਥਲਾ -4, ਲੁਧਿਆਣਾ -11, ਮਾਨਸਾ -1, ਮੋਗਾ -4, ਮੁਕਤਸਰ -1, ਪਟਿਆਲਾ -4, ਰੋਪੜ -5, ਸੰਗਰੂਰ -2 ਅਤੇ ਤਰਨਤਾਰਨ -1 ਵਿਅਕਤੀ ਦੀ ਮੌਤ ਹੋਈ ਹੈ। ਅੱਜ ਕੁੱਲ੍ਹ 1348 ਮਰੀਜ਼ ਸਿਹਤਯਾਬ ਹੋਏ ਹਨ।

Corona Virus Vaccine Corona Virus 

ਸੂਬੇ 'ਚ ਕੁੱਲ 1298969 ਲੋਕਾਂ ਦੇ ਸੈਂਪਲ ਹੁਣ ਤਕ ਕੋਵਿਡ ਟੈਸਟ ਲਈ ਭੇਜੇ ਜਾ ਚੁੱਕੇ ਹਨ। ਜਿਸ ਵਿੱਚ 72143 ਮਰੀਜ਼ ਕੋਰੋਨਾਵਾਇਰਸ ਨਾਲ ਸੰਕਰਮਿਤ ਟੈਸਟ ਕੀਤੇ ਗਏ ਹਨ। ਜਦਕਿ 51906 ਲੋਕ ਸਿਹਤਯਾਬ ਹੋ ਚੁੱਕੇ ਹਨ। ਇਨ੍ਹਾਂ 'ਚ 18088 ਲੋਕ ਐਕਟਿਵ ਮਰੀਜ਼ ਹਨ। ਇਸ ਦੇ ਨਾਲ ਹੀ 544 ਮਰੀਜ਼ ਆਕਸੀਜਨ ਸਪੋਰਟ ਤੇ ਹਨ ਅਤੇ 79 ਮਰੀਜ਼ ਗੰਭੀਰ ਹਾਲਾਤ 'ਚ ਵੈਂਟੀਲੇਟਰ ਤੇ ਹਨ।

Corona virusCorona virus

ਜੇਕਰ ਪੂਰੇ ਦੇਸ਼ ਦੀ ਗੱਲ ਕਰੀਏ ਤਾਂ ਅੱਜ ਦੇਸ਼ ਭਰ ਅੰਦਰ 95,735 ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਕੋਰੋਨਾ ਪੀੜਤਾਂ ਦੀ ਕੁੱਲ ਗਿਣਤੀ ਵਧ ਕੇ 44 ਲੱਖ ਤੋਂ ਵੱਧ ਹੋ ਗਈ। ਇਕੋ ਦਿਨ 1,172 ਹੋਰ ਲੋਕਾਂ ਦੀ ਮੌਤ ਤੋਂ ਬਾਅਦ, ਮਰਨ ਵਾਲਿਆਂ ਦੀ ਕੁੱਲ ਗਿਣਤੀ 75,062 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਅਨੁਸਾਰ ਵੀਰਵਾਰ ਤਕ 34,71,783 ਲੋਕ ਕੋਰੋਨਾ ਮਹਾਂਮਾਰੀ ਤੋਂ ਮੁਕਤ ਵੀ ਹੋ ਚੁੱਕੇ ਹਨ। ਤਾਜ਼ਾ ਅੰਕੜਿਆਂ ਅਨੁਸਾਰ ਦੇਸ਼ 'ਚ ਕੋਵਿਡ -19 ਦੇ ਕੁੱਲ  ਮਾਮਲੇ ਸਾਹਮਣੇ ਆਏ ਹਨ। ਅਤੇ ਮੌਤ ਦਰ ਘਟ ਕੇ 1.68 ਪ੍ਰਤੀਸ਼ਤ ਰਹਿ ਗਈ ਹੈ ਅਤੇ ਮਰੀਜ਼ਾਂ ਦੀ ਰਿਕਵਰੀ ਦੀ ਦਰ 77.74 ਪ੍ਰਤੀਸ਼ਤ ਹੋ ਗਈ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement