
ਕੇਂਦਰ ਨੂੰ ਅਜਿਹੇ ਮਰੀਜ਼ਾਂ ਦੇ ਹੁਣ ਪਾਜ਼ੇਟਿਵ ਹੋਣ ਦਾ ਸ਼ੱਕ
ਨਵੀਂ ਦਿੱਲੀ : ਦੇਸ਼ ਅੰਦਰ ਕਰੋਨਾ ਮਹਮਾਰੀ ਦਾ ਪ੍ਰਕੋਪ ਲਗਾਤਾਰ ਜਾਰੀ ਹੈ। ਭਾਵੇਂ ਦੇਸ਼ ਅੰਦਰ ਲੌਕਡਾਊਨ ਨੂੰ ਸਮਾਪਤ ਕਰਨ ਸਮੇਤ ਬਾਕੀ ਰਹਿੰਦੀਆਂ ਪਾਬੰਦੀਆਂ ਨੂੰ ਵੀ ਹੋਲੀ-ਹੋਲੀ ਮਨਫ਼ੀ ਕੀਤਾ ਜਾ ਰਿਹਾ ਹੈ। ਪਰ ਦੂਜੇ ਪਾਸੇ ਕਈ ਥਾਈ ਕਰੋਨਾ ਦੇ ਕੇਸਾਂ 'ਚ ਵੱਡਾ ਵਾਧਾ ਵੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ 'ਚ ਪੰਜਾਬ ਵੀ ਸ਼ਾਮਲ ਹੈ, ਜਿੱਥੇ ਪਹਿਲਾਂ ਕਰੋਨਾ ਦੇ ਕੇਸ ਕਾਫ਼ੀ ਮੱਠੀ ਰਫ਼ਤਾਰ ਨਾਲ ਵੱਧ ਰਹੇ ਸਨ, ਪਰ ਹੁਣ ਪਿਛਲੇ ਦਿਨਾਂ ਦੌਰਾਨ ਲਗਾਤਾਰ ਵਧਣੇ ਸ਼ੁਰੂ ਹੋ ਗਏ ਹਨ। ਦੇਸ਼ ਅੰਦਰ ਰੋਜ਼ਾਨਾ ਵੱਧ ਰਹੇ ਕੇਸਾਂ ਦਾ ਅੰਕੜਾ ਰੋਜ਼ਾਨਾ ਦਾ 90 ਹਜ਼ਾਰ ਦੇ ਨੇੜੇ-ਤੇੜੇ ਢੁੱਕਣ ਲੱਗਾ ਹੈ।
Corona Test
ਕਰੋਨਾ ਮਰੀਜ਼ਾਂ ਦੇ ਵਧਦੇ ਅੰਕੜੇ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਸੂਬਿਆਂ ਨੂੰ ਇਕ ਮਹੱਤਵਪੂਰਨ ਹੁਕਮ ਜਾਰੀ ਕਰਦਿਆਂ ਕਿਹਾ ਹੈ ਕਿ ਅਜਿਹੇ ਮਰੀਜ਼ਾਂ ਦਾ ਫਿਰ ਤੋਂ ਕੋਰੋਨਾ ਟੈਸਟ ਕੀਤਾ ਜਾਵੇ, ਜਿਨ੍ਹਾਂ 'ਚ ਪਹਿਲਾ ਇਸ ਮਹਾਮਾਰੀ ਦੇ ਲੱਛਣ ਪਾਏ ਗਏ ਸਨ ਪਰ ਰਿਪੋਰਟ ਨੈਗੇਟਿਵ ਰਹੀ ਸੀ। ਅਜਿਹੇ ਮਰੀਜ਼ਾਂ ਲਈ ਸੈਂਪਟੋਮੈਟਿਕ (Symptomatic) ਸ਼ਬਦ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ।
Corona Test
ਕੇਂਦਰ ਸਰਕਾਰ ਨੂੰ ਅਜਿਹੇ ਲੋਕਾਂ ਦੇ ਹੁਣ ਕਰੋਨਾ ਪਾਜ਼ੇਟਿਵ ਹੋਣ ਦਾ ਸ਼ੱਕ ਹੈ ਜਿਨ੍ਹਾਂ ਦਾ ਸਮਾਂ ਰਹਿੰਦੇ ਇਲਾਜ ਨਾ ਕਰਨ ਦੀ ਸੂਰਤ 'ਚ ਕਰੋਨਾ ਮਹਾਮਾਰੀ ਤੇਜ਼ੀ ਨਾਲ ਫੈਲ ਸਕਦੀ ਹੈ। ਕੇਂਦਰ ਦਾ ਸਪੱਸ਼ਟ ਕਹਿਣਾ ਹੈ ਕਿ ਮਹਾਮਾਰੀ ਨੂੰ ਰੋਕਣ ਲਈ ਇਸ ਪਹਿਲੂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।
Corona Test
ਕੇਂਦਰੀ ਸਿਹਤ ਮੰਤਰਾਲੇ ਤੇ ਆਈਸੀਐੱਮਆਰ ਨੇ ਸਮੂਹ ਸੂਬਿਆਂ ਨੂੰ ਇਸ ਸਬੰਧੀ ਪੱਤਰ ਲਿਖ ਕੇ ਇਹ ਤੈਅ ਕਰਨ ਦੀ ਅਪੀਲ ਅਪੀਲ ਕੀਤੀ ਹੈ ਕਿ ਆਰਏਟੀ-ਪੀਸੀਆਰ ਟੈਸਟ ਦਾ ਉਪਯੋਗ ਕਰਦੇ ਹੋਏ ਅਜਿਹੇ ਸਾਰੇ ਮਰੀਜ਼ਾਂ ਦੀ ਜਾਂਚ ਕੀਤੀ ਜਾਵੇ। ਮੰਤਰਾਲੇ ਦਾ ਕਹਿਣਾ ਹੈ ਕਿ ਕਈ ਸੂਬੇ ਇਕ ਨਕਾਰਾਤਮਕ ਕੋਵਿਡ-19 ਮਾਮਲਿਆਂ ਦੀ ਪੁਸ਼ਟੀ ਕਰਨ ਲਈ ਆਰਚੀ-ਪੀਸੀਆਰ ਪ੍ਰੀਖਣ ਨਾਲ ਰੈਪਿਡ ਐਂਟੀਗੈਂਸੀ ਟੈਸਟ ਦਾ ਪਾਲਨ ਨਹੀਂ ਕਰ ਰਹੇ।
corona test
ਮੰਤਰਾਲੇ ਮੁਤਾਬਕ ਜੇਕਰ ਕੋਈ ਮਰੀਜ਼ ਲੱਛਣ ਹੋਣ ਤੋਂ ਬਾਅਦ ਵੀ ਕੋਰੋਨਾ ਨੈਗੇਟਿਵ ਆਉਂਦਾ ਹੈ ਤਾਂ ਇਸ ਗੱਲ ਦਾ ਸ਼ੱਕ ਹੈ ਕਿ ਉਹ ਕੋਰਨਾ ਮਹਾਮਾਰੀ ਨੂੰ ਫੈਲਾਉਣ ਦਾ ਕਾਰਨ ਬਣ ਸਕਦਾ ਹੈ। ਅਜਿਹੇ ਮਰੀਜ਼ਾਂ ਨੂੰ ਇਲਾਜ ਜ਼ਰੂਰੀ ਹੈ। ਸਿਹਤ ਮੰਤਰਾਲੇ ਨੇ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੇ ਮਾਮਲਿਆਂ ਦੀ ਸਹੀ ਛਾਣਬੀਣ ਕਰਨ ਲਈ ਜ਼ਿਲ੍ਹੇ ਤੇ ਸੂਬਾ ਪੱਧਰੀ ਟੀਮਾਂ ਦਾ ਕਰਨ ਕਰ ਕੇ ਨਿਗਰਾਨੀ ਨੂੰ ਯਕੀਨੀ ਬਣਾਉਣ ਦਾ ਯਤਨ ਕਰਨ ਤਾਂ ਜੋ ਕਰੋਨਾ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਦੇ ਨਾਲ-ਨਾਲ ਪੀੜਤਾਂ ਦਾ ਸਹੀ ਢੰਗ ਨਾਲ ਇਲਾਜ ਹੋ ਸਕੇ।